ਬਠਿੰਡਾ, 26 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਚਲ ਰਹੀਂ ਰਾਸ਼ਟਰੀ ਖੋਜ ਗੋਸ਼ਟੀ ਦੇ ਤੀਜੇ ਦਿਨ ਮਾਹਿਰਾਂ ਵਲੋਂ ਤਕਨੀਕੀ ਪੇਪਰ, ਖੋਜ ਪੱਤਰ, ਸਾਇਨੌਪਸਿਸ, ਪ੍ਰੋਜੈਕਟ ਰਿਪੋਰਟ ਅਤੇ ਰਿਵਯੂ ਪੇਪਰ ਲਿਖਣ ਬਾਰੇ ਨੁਕਤੇ ਸਾਂਝੇ ਕੀਤੇ ਗਏ।ਡਾ: ਸੁਨੀਤਾ ਸੁਖੀਜਾ ਨੇ ਨੌਜਵਾਨ ਖੌਜਾਰਥੀਆਂ ਨੂੰ ਸਹੀ ਢੰਗ ਨਾਲ ਖੋਜ ਪੱਤਰ ਲਿਖਣ ਅਤੇ ਪ੍ਰਕਾਸ਼ਿਤ ਕਰਨ ਬਾਰੇ ਲਾਭਦਾਇਕ ਜਾਣਕਾਰੀ ਦਿੱਤੀ।ਉਹਨਾਂ ਨੇ ਦੁਨੀਆ ਭਰ ਦੇ ਮਸ਼ਹੂਰ ਖੋਜ ਰਸਾਲਿਆਂ ਵਿੱਚ ਪੇਪਰ ਛਾਪਣ ਬਾਰੇ ਵੀ ਦੱਸਿਆ। ਡਾ: ਮਨੀ ਜਿੰਦਲ ਨੇ ਵੱਖ-ਵੱਖ ਅਜੰਸੀਆਂ ਵੱਲੋਂ ਖੋਜ ਪ੍ਰੋਜੈਕਟਾਂ ਲਈ ਫੰਡ ਹਾਸਿਲ ਕਰਨ ਦੇ ਮੰਤਵ ਨਾਲ ਯੋਗ ਖੋਜ ਪ੍ਰੋਜੈਕਟ ਤਿਆਰ ਕਰਨ ਲਈ ਜਾਣਕਾਰੀ ਦਿੱਤੀ।
ਡਾ. ਵਿਜੇ ਸ਼ੰਕਰ ਪ੍ਰਸ਼ਾਦ ਨੇ ਸਹੀ ਢੰਗ ਨਾਲ ਸੰਦਰਭ ਸੂਚੀ ਤਿਆਰ ਕਰਨ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ। ਡਾ. ਰਜਿੰਦਰ ਕਪਿਲ ਨੇ ਰਿਪੋਰਟ ਅਤੇ ਐਬਸਟ੍ਰੈਕਟ ਲਿਖਣ ਦੀ ਸਹੀ ਵਿਧੀ ਬਾਰੇ ਦੱਸਿਆ।ਸਾਰੇ ਮਾਹਿਰਾਂ ਨੇ ਸਰੋਤਿਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਦੀ ਸ਼ੰਕਾ ਦਾ ਨਿਵਾਰਣ ਕੀਤਾ।ਯੂਨੀਵਰਸਿਟੀ ਦੇ ਚੇਅਰਮੈਨ ਗੁਰਲਾਭ ਸਿੰਘ ਸਿੱਧੂ ਅਤੇ ਪ੍ਰੰਬਧਕੀ ਨਿਰਦੇਸ਼ਕ ਸੁਖਰਾਜ ਸਿੰਘ ਸਿੱਧੂ ਨੇ ਉਲੀਕੇ ਗਏ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਭਾਗ ਲੈ ਰਹੇ ਸਿਖਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ।ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਪਾਲ ਸਿੰਘ ਨੇ ਕਿਹਾ ਕਿ ਆਯੋਜਕਾਂ ਅਤੇ ਭਾਗ ਲੈ ਰਹੇ ਸ੍ਰੋਤਿਆਂ ਦੀ ਪ੍ਰੋਗਰਾਮ ਵਿੱਚ ਦਿਲਚਸਪੀ ਇਕ ਸ਼ੁਭ ਸੰਕੇਤ ਹੈ।ਯੂਨੀਵਰਸਿਟੀ ਦੇ ਰਜਿਸਟਰਾਰ, ਡਾ: ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਕਿਸੇ ਵੀ ਖੋਜ਼ ਕਾਰਜ ਦੀ ਸਾਰਥਕਤਾ ਤਾਂ ਹੀ ਬਣਦੀ ਹੈ ਜੇਕਰ ਨਤੀਜਿਆਂ ਨੂੰ ਸਹੀ ਢੰਗ ਨਾਲ ਪ੍ਰ੍ਰਕਾਸ਼ਿਤ ਕੀਤਾ ਜਾਵੇ।ਉਹਨਾਂ ਚੱਲ ਰਹੇ ਪ੍ਰੋਗਰਾਮ ਵਿਚ ਇਸ ਪਾਸੇ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਸ਼ਲਾਘਾ ਕੀਤੀ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media