ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਦੰਤੋ ਪੰਥ ਠੇਗੜੀ ਵਲੋਂ ਬਣਾਈ ਮਜਦੂਰ ਜਥੇਬੰਦੀ ਭਾਰਤੀਯ ਮਜਦੂਰ ਸੰਘ ਦਾ ਸਥਾਪਨਾ ਦਿਵਸ ਬੜੀ
ਧੂਮਧਾਮ ਨਾਲ ਸਥਾਨਕ ਮਹਾਰਾਜਾ ਰਣਜੀਤ ਸਿੰਘ ਪਨੋਰਮਾ ਕੰਪਨੀ ਬਾਗ ਵਿਖੇ ਮਨਾਇਆ ਗਿਆ।ਇਕੱਠ ਨੂੰ ਸੰਬੋਧਨ ਕਰਦਿਆਂ ਸ਼ਹਿਰ ਦੇ ਜਨਰਲ ਸਕੱਤਰ ਜੋਗਿੰਦਰਪਾਲ ਸ਼ਰਮਾ ਨੇ ਕਿਹਾ ਕਿ 23 ਜੁਲਾਈ 1955 ਭੋਪਾਲ (ਮੱਧ ਪ੍ਰਦੇਸ਼) ਵਿਖੇ ਸੰਸਥਾ ਭਾਰਤੀ ਮਜਦੂਰ ਸੰਘ ਦੇ ਸੰਸਥਾਪਕ ਦੰਤੋ ਪੰਥ ਠੇਗੜੀ ਵਲੋਂ ਮਜਦੂਰਾਂ ਨੂੰ ਸੰਗਠਿਤ ਕਰਨ ਲਈ ਭਾਰਤੀ ਮਜਦੂਰ ਸੰਘ ਬਣਾਇਆਂ ਸੀ।ਉਨ੍ਹਾਂ ਕਿਹਾ ਕਿ ਭਾਰਤ ਅੰਦਰ ਇਸ ਸਮੇਂ ਸਾਰੀਆਂ ਯੂਨੀਅਨਾਂ ਨਾਲੋਂ ਜਿਆਦਾ ਮੈਂਬਰਸ਼ਿਪ ਹੈ ਅਤੇ ਅੱਜ ਵੀ ਮਜ਼ਦੂਰ ਤੇ ਮੁਲਾਜ਼ਮ ਇਸ ਨਾਲ ਜੁੜ ਰਹੇ ਹਨ।ਇਸ ਸਮੇਂ ਭਾਰਤ ਅੰਦਰ ਮਜ਼ਦੂਰ-ਮੁਲਾਜ਼ਮ ਸਥਾਪਨਾ ਦਿਵਸ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾ ਰਹੇ ਹਨ।ਇਸ ਮੌਕੇ ਸੰਗਠਨ ਮੰਤਰੀ ਸੁਨੀਲ ਕੁਮਾਰ, ਨਗਰ ਨਿਗਮ ਦੇ ਪ੍ਰਧਾਨ ਮਹਾਂਵੀਰ ਪ੍ਰਸ਼ਾਦ, ਜਗਦੀਸ਼ ਗਿੱਲ, ਸੁੱਚਾ ਸਿੰਘ, ਰੇਲਵੇ ਦੇ ਮਦਨ ਲਾਲ, ਅਜੀਤ ਸਿੰਘ, ਪ੍ਰੇਮ ਭਗਤ, ਮਦਨ ਲਾਲ, ਨਿਰਮਲ ਸਿੰਘ, ਹਰੀ ਰਾਮ ਮੈਂਬਰ, ਦਰਸ਼ਨ ਸਿੰਘ ਖਾਸਾ ਪ੍ਰਧਾਨ ਆਦਿ ਮੌਜੂਦ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media