Saturday, March 7, 2026

ਅਕਤੂਬਰ ਮਹੀਨੇ ਹੋਵੇਗੀ ਨਾਰਥ ਜੋਨ ਐਥਲੈਟਿਕਸ ਪ੍ਰਤੀਯੋਗਤਾ- ਭੁੱਲਰ ਤੇ ਸਖੀਰਾ

ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ ਬਿਊਰੋ) – ਐਥਲੈਟਿਕਸ ਬਹੁ ਖੇਡ ਮੁਕਾਬਿਲਆਂ ਦੇ ਨਾਰਥ ਜੋਨ ਮੁਕਾਬਲੇ ਇਸ ਵਾਰ ਅਕਤੂਬਰ ਦੇ ਮਹੀਨੇ ਗੁਰੂ ਨਗਰੀ ਤਰਨ ਤਾਰਨ ਵਿਖੇ ਕਰਵਾਏ ਜਾਣਗੇ।ਤਰਨ ਤਾਰਨ ਐਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਤੇ ਅੰਤਰਰਾਸ਼ਟਰੀ ਐਥਲੈਟਿਕਸ ਖਿਡਾਰੀ ਮਨਜੀਤ ਸਿੰਘ ਭੁੱਲਰ ਰੇਲਵੇ ਤੇ ਜਨਰਲ ਸਕੱਤਰ ਤੇ ਐਥਲੈਟਿਕਸ ਖਿਡਾਰੀ ਜਰਨੈਲ ਸਿੰਘ ਸਖੀਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਸਰਕਦਾ ਅਹੁੱਦੇਦਾਰਾਂ ਤੇ ਮੈਂਬਰਾਂSakhira Bhullar ਦੇ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਇਹ ਅਹਿਮ ਜ਼ਿੰਮੇਵਾਰੀ ਇਸ ਵਾਰ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਤਰਨ ਤਾਰਨ ਨੂੰ ਸੌਂਪੀ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕੌਮੀ ਪੱਧਰ ਦੀ ਇਹ ਖੇਡ ਪ੍ਰਤੀਯੋਗਤਾ ਜੀ.ਐਨ.ਡੀ.ਯੂ ਦੇ ਬਹੁ-ਖੇਡ ਮੈਦਾਨ ਵਿਖੇ ਆਯੋਜਿਤ ਕੀਤੀ ਗਈ ਸੀ। ਜਦੋਂ ਕਿ ਹੁਣ ਐਥਲੈਟਿਕਸ ਖਿਡਾਰੀਆਂ ਦੀ ਸਹੂਲਤ ਦੇ ਮੱਦੇਨਜ਼ਰ ਇਸ ਵਾਰ ਨਾਰਥ ਜੋਨ ਐਥਲੈਟਿਕਸ ਖੇਡ ਪ੍ਰਤੀਯੋਗਤਾ 13 ਤੋਂ 15 ਅਕਤੂਬਰ ਨੂੰ ਤਰਨ ਤਾਰਨ ਦੇ ਸਿੰਥੈਟਿਕ ਐਥਲੈਟਿਕਸ ਸਟੇਡੀਅਮ ਅੰਮ੍ਰਿਤਸਰ ਰੋਡ ਵਿਖੇ ਆਯੋਜਿਤ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਬਾਹਰੋਂ ਆਉਣ ਵਾਲੇ ਮਹਿਲਾ-ਪੁਰਸ਼ ਖਿਡਾਰੀਆਂ ਦੀ ਰਿਹਾਇਸ਼ ਤੇ ਕਾਣ ਪੀਣ ਦਾ ਯੋਗ ਤੇ ਢੁੱਕਵਾਂ ਪ੍ਰਬੰਧ ਐਸੋਸ਼ੀਏਸ਼ਨ ਦੇ ਵੱਲੋਂ ਕੀਤਾ ਜਾਵੇਗਾ।ਇਸ ਸਬੰਧੀ ਵੱਖ-ਵੱਖ ਕਮੇਟੀਆਂ ਦਾ ਗੱਠਨ ਕਰ ਦਿੱਤਾ ਗਿਆ ਹੈ। ਭੁੱਲਰ ਤੇ ਸਖੀਰਾ ਨੇ ਅੱਗੇ ਦੱਸਿਆ ਕਿ ਇਸ ਖੇਡ ਪ੍ਰਤੀਯੋਗਤਾ ਨੂੰ ਸਫਲਤਾਪੂਰਵਕ ਸਿਰੇ ਚੜ੍ਹਾਉਣ ਲਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਦਾ ਸਹਿਯੋਗ ਲਿਆ ਜਾਵੇਗਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply