ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਰਤ ਸਰਕਾਰ ਵੱਲੋਂ ਵਿਰਾਸਤੀ ਸ਼ਹਿਰਾਂ ਦੀ ਕਲਾ, ਸਭਿਆਚਾਰ, ਇਤਹਾਸ ਅਤੇ ਵਿਰਸੇ ਦੀ
ਪੇਸ਼ਕਾਰੀ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਇਸ ਵਾਰ ਅਜ਼ਾਦੀ ਦਿਵਸ ਮੌਕੇ ਚਾਰ ਇਤਹਾਸਕ ਤੇ ਵਿਰਸਾਤੀ ਸ਼ਹਿਰਾਂ ਵਿਚ ਵੱਖ-ਵੱਖ ਕਲਾਵਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿੰਨਾਂ ਦੇ ਜੇਤੂਆਂ ਨੂੰ ਜਿੱਥੇ ਨਗਦ ਪੁਰਸਕਾਰਾਂ ਨਾਲ ਨਿਵਾਜਿਆ ਜਾਵੇਗਾ, ਉਥੇ ਇਨਾਮੀ ਪੇਸ਼ਕਾਰੀ ਨੂੰ ਪ੍ਰਧਾਨ ਮੰਤਰੀ ਦਫਤਰ ਅਤੇ ਹੋਰ ਮੰਤਰਾਲਿਆਂ ਤੱਕ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇਗਾ।ਇਹ ਜਾਣਕਾਰੀ ਦਿੰਦੇ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਦੇ ਅੰਡਰ ਸੈਕਟਰੀ ਸੁਮਿਤ ਗਾਖੜ ਨੇ ਦੱਸਿਆ ਇਕ ਕੇਂਦਰ ਸਰਕਾਰ ਵੱਲੋਂ ਇਸ ਲਈ ਚਾਰ ਸ਼ਹਿਰਾਂ ਅੰਮ੍ਰਿਤਸਰ, ਅਜਮੇਰ, ਬਨਾਰਸ ਅਤੇ ਦੁਆਰਕਾ ਦੀ ਚੋਣ ਕੀਤੀ ਗਈ ਹੈ।ਉਨਾਂ ਦੱਸਿਆ ਕਿ ਰਾਸ਼ਟਰੀ ਵਿਰਾਸਤੀ ਸ਼ਹਿਰ ਵਿਕਾਸ ਅਤੇ ਵਿਸਥਾਰ ਪ੍ਰੋਗਰਾਮ ਅਧੀਨ ਇਹ ਪ੍ਰੋਗਰਾਮ ਇੰਨਾਂ ਸ਼ਹਿਰਾਂ ਵਿਚ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਅਸੀਂ ਇਸ ਮਹੱਤਵਪੂਰਨ ਮੌਕੇ ’ਤੇ ਅੰਮ੍ਰਿਤਸਰ ਦੀ ਵਿਰਾਸਤ, ਸਭਿਆਚਾਰ ਅਤੇ ਵਿਰਸੇ ਦੇ ਵਿਸ਼ੇ ’ਤੇ ਸਕੂਲਾਂ, ਕਾਲਜਾਂ ਅਤੇ ਓਪਨ ਸ੍ਰੇਣੀ ਵਿਚ ਵੱਖ-ਵੱਖ ਤਰਾਂ ਦੇ ਮੁਕਾਬਲੇ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਹੈ, ਜਿਸ ਵਿਚ ਰੇਡੀਓ ਤੇ ਟੈਲੀਵਿਜਨ ਲਈ ਆਡੀਓ ਤੇ ਵੀਡੀਓ ਕਲਿਪ, ਪੇਂਟਿੰਗ, ਦਸਤਕਾਰੀ, ਪੋਸਟਰ ਬਨਾਉਣਾ, ਰੰਗੋਲੀ, ਕੋਲਾਜ, ਸਲੋਗਨ ਲਿਖਣ, ਬੁਤ ਕਲਾ ਆਦਿ ਦੇ ਮੁਕਾਬਲੇ ਸ਼ਾਮਿਲ ਹੋਣਗੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਗਿੱਧੇ, ਭੰਗੜੇ, ਗਤਕੇ, ਆਰਕੈਸਟਰਾ ਦੀ ਪੇਸ਼ਕਾਰੀ ਦੇ ਨਾਲ-ਨਾਲ ਸ਼ਾਮ ਨੂੰ ਬਹੁਤ ਹੀ ਖੂਬਸੂਰਤ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ। ਉਨਾਂ ਦੱਸਿਆ ਕਿ ਇਸ ਮੌਕੇ ’ਤੇ ਅੰਮਿ੍ਰਤਸਰ ਦੀਆਂ ਨਾਮੀ ਹਸਤੀਆਂ ਜਿੰਨਾ ਨੇ ਵੱਖ-ਵੱਖ ਖੇਤਰ ਵਿਚ ਸ਼ਹਿਰ ਦਾ ਨਾਂਅ ਉੱਚਾ ਕੀਤਾ ਹੈ, ਨੂੰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਕੀਤਾ ਜਾਵੇਗਾ ਅਤੇ ਵੱਖ-ਵੱਖ ਵਰਗਾਂ ਵਿਚ ਜੇਤੂ ਰਹੇ ਬੱਚਿਆਂ ਨੂੰ ਨਗਦ ਇਨਾਮ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਮੌਕੇ ਰਿਵਾਇਤੀ ਵਸਤਰ, ਭਾਂਡੇ, ਸ਼ਾਸਤਰ, ਗਹਿਣੇ ਅਤੇ ਹੋਰ ਵਸਤਾਂ ਬਨਾਉਣ ਵਾਲੇ ਕਾਰੀਗਰਾਂ ਅਤੇ ਸੈਲਫ ਹੈਲਪ ਗਰੁੱਪਾਂ ਦੁਆਰਾ ਸੁੰਦਰ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।ਸੰਘਾ ਨੇ ਦੱਸਿਆ ਕਿ ਇੰਨਾਂ ਮੁਕਾਬਲਿਆਂ ਵਿਚ ਭਾਗ ਲੈਣ ਲਈ ਫੋਨ ਨੰਬਰ 9988817330 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੀਟਿੰਗ ਵਿਚ ਕਮਿਸ਼ਨਰ ਕਾਰਪੋਰੇਸ਼ਨ ਗੁਰਲਵਲੀਨ ਸਿੰਘ ਸਿੱਧੂ, ਮੈਡਮ ਗੁਰਮੀਤ ਰਾਏ, ਵਿਕਾਸ ਹੀਰਾ, ਜੰਗਲਾਤ ਅਧਿਕਾਰੀ ਰਾਜੇਸ਼ ਗੁਲਾਟੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਹੋਏ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media