Sunday, March 8, 2026

ਜਿਲਾ ਆਬਕਾਰੀ ਤੇ ਕਰ ਸਲਾਹਕਾਰ ਕਮੇਟੀ ਮੀਟਿੰਗ ’ਚ ਵਿਚਾਰੀਆਂ ਵਪਾਰੀਆਂ ਦੀਆਂ ਮੁਸ਼ਕਲਾਂ

ਅੰਮਿ੍ਤਸਰ, 29 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀਆਂ ਹਦਾਇਤਾਂ ’ਤੇ ਜ਼ਿਲਾ ਆਬਕਾਰੀ ਤੇ ਕਰ PPN2807201716ਸਲਾਹਕਾਰ ਕਮੇਟੀ ਦੀ ਮੀਟਿੰਗ ਜ਼ਿਲਾ ਪ੍ਰੀਸ਼ਦ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਹੋਈ ਜਿਸ ਦੀ ਪ੍ਰਧਾਨਗੀ ਅਲਕਾ ਕਾਲੀਆ ਅਸਿਸਟੈਂਟ ਕਮਿਸ਼ਨਰ ਸ਼ਿਕਾਇਤਾਂ ਨੇ ਕੀਤੀ।ਉਨਾਂ ਕਿਹਾ ਕਿ ਜ਼ਿਲਾ ਸਲਾਹਕਾਰ ਕਮੇਟੀ ਇਕ ਅਜਿਹਾ ਪਲੇਟਫਾਰਮ ਹੈ, ਜਿਥੇ ਵਿਭਾਗ ਦੇ ਕੰਮਕਾਜ਼ ਨੂੰ ਹੋਰ ਬਿਹਤਰ ਬਣਾਉਣ ਲਈ ਚੰਗੇ ਸੁਝਾਅ ਲਏ ਜਾਂਦੇ ਹਨ ਅਤੇ ਇਨਾਂ ਸੁਝਾਵਾਂ ਨੂੰ ਲਾਗੂ ਵੀ ਕੀਤਾ ਜਾਂਦਾ ਹੈ।
ਇਸ ਮੌਕੇ ਮੈਂਬਰਾਂ ਨੇ ਸਨਅਤਕਾਰਾਂ ਅਤੇ ਵਪਾਰੀਆਂ ਦੇ ਵੱਖ-ਵੱਖ ਮਸਲੇ ਉਠਾਏ, ਜਿਸ ਵਿਚ ਵਿਭਾਗ ਦੇ ਮੋਬਾਈਲ ਵਿੰਗ ਵੱਲੋਂ ਵਪਾਰੀਆਂ ਨਾਲ ਜੀ.ਐਸ.ਟੀ ਬਾਰੇ ਵਿਚਾਰ ਚਰਚਾ ਹੋਈ।ਮੈਂਬਰਾਂ ਨੇ ਐਕਸਾਈਜ਼ ਅਧਿਕਾਰੀਆਂ ਨੂੰ ਜੀ.ਐਸ.ਟੀ ਦਾ ਪ੍ਰੋਸੈਸ ਨੂੰ ਸੁਖਾਲਾ ਕਰਨ ਵਾਸਤੇ ਸੁਝਾਅ ਦਿੱਤੇ ਅਤੇ ਉਨਾਂ ਨੇ ਇਹ ਵੀ ਕਿਹਾ ਕਿ ਸਾਰੇ ਕਪੜੇ ਤੇ ਇਕੋ ਜਿਹਾ ਟੈਕਸ ਹੋਣਾ ਚਾਹੀਦਾ ਹੈ।ਇਸ ਸਬੰਧ ਵਿੱਚ ਅਲਕਾ ਕਾਲੀਆ ਅਸਿਸਟੈਂਟ ਕਮਿਸ਼ਨਰ ਸ਼ਿਕਾਇਤਾਂ ਨੇ ਵਪਾਰੀਆਂ ਨੂੰ ਉਨਾਂ ਦੀਆਂ ਮੰਗਾਂ ਪੰਜਾਬ ਸਰਕਾਰ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ।ਇਸ ਮੌਕੇ ਤੇ ਸ਼ਿਵਾਰਜ ਸਿੰਘ ਬੱਲ ਪੀ ਸੀ ਐਸ, ਸੁਸ਼ੀਲ ਸ਼ਰਮਾ ਈ ਟੀ ਓ, ਜਪਸਿਮਰਨ ਈ.ਟੀ.ਓੱ ਮੋਬਾਇਲ ਵਿੰਗ, ਲਖਬੀਰ ਸਿੰਘ ਈ.ਟੀ.ਓ ਅੰਮਿ੍ਰਤਸਰ-1, ਸੁਖਵਿੰਦਰ ਸਿੰਘ, ਹਰਪਾਲ ਸਿੰਘ, ਕੁਲਵਿੰਦਰ ਸਿੰਘ, ਹਰਪ੍ਰੀਤ ਭਿੰਡਰ, ਸਾਗਰ ਕਪੂਰ, ਸੂਰਤਾ ਸਿੰਘ, ਅਜੈ ਸੇਠ ਅਤੇ ਕਿ੍ਰਸ਼ਨ ਕਾਂਸਲਾ ਮੈਂਬਰ ਮੀਟਿੰਗ ਵਿੱਚ ਮੌਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply