ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਪੱਛਮੀ ਜੋਨ ਬਠਿੰਡਾ ਦੇ ਨਵੇਂ
ਪਦ ਉਨਤ ਹੋਏ ਚੀਫ ਇੰਜ: ਹਰਕਮਲ ਸਿੰਘ ਖੁਰਮੀ ਦੇ ਅਹੁੱਦਾ ਸੰਭਾਲਣ `ਤੇ ਪੰਜਾਬ ਸਵਰਨਕਾਰ ਸੰਘ ਅਤੇ ਭਾਰਤੀਆ ਸਵਰਨਕਾਰ ਸੇਵਾ ਸੋਸਾਇਟੀ ਦੇ ਆਗੂਆਂ ਨੇ ਮਿਲ ਕੇ ਵਧਾਈ ਦਿੱਤੀ।ਸਵਰਨਕਾਰ ਆਗੂਆਂ ਨਾਲ ਗੱਲਬਾਤ ਕਰਦਿਆਂ ਚੀਫ ਇਜ: ਖੁਰਮੀ ਨੇ ਦਸਿਆ ਕਿ ਬਠਿੰਡਾ ਵਿਚ ਖਾਸ ਤੌਰ ਤੇ ਬਿਜਲੀ ਸਪਲਾਈ/ਵੋਲਟੇਜ ਵਿਚ ਸੁਧਾਰ ਕਰਨ ਲਈ ਲਈ ਕੰਮ ਕਰਵਾ ਦਿੱਤੇ ਗਏ ਹਨ ਅਤੇ ਇੱਕ 66 ਕੇਵੀ ਗਰਿੱਡ ਵਿਚਾਰ ਅਧੀਨ ਹੈ।ਹੁਣ ਤੱਕ 4 ਨਵੇਂ 11 ਕੇ.ਵੀ ਫੀਡਰ ਖਿੱਚੇ ਜਾ ਚੁੱਕੇ ਹਨ।22 ਨਵੇਂ ਟਰਾਂਸਫਾਰਮਰ ਲਗਾ ਦਿੱਤੇ ਗਏ ਹਨ ਅਤੇ 68 ਟਰਾਂਸਫਾਰਮਰਾਂ ਦੀ ਸਮਰੱਥਾ ਵਧਾ ਦਿੱਤੀ ਗਈ ਹੈ।26 ਕਿਲੋਮੀਟਰ ਕਨਡਕਟਰ ਮੋਟਾ ਪਾ ਦਿੱਤਾ ਗਿਆ ਹੈ।ਸ਼ਹਿਰ ਦੀ ਕਾਇਆ ਕਲਪ ਵਿੱਚ ਸੁਧਾਰ ਕਰਨ ਲਈ 11 ਕੇ.ਵੀ ਕੇਬਲਾਂ ਰਾਹੀ ਫੀਡਰ ਖਿੱਚੇ ਗਏ ਹਨ।ਉਨਾਂ ਕਿਹਾ ਕਿ ਬਠਿੰਡਾ ਅਤੇ ਆਸ-ਪਾਸ ਦੇ ਨਾਗਰਿਕਾਂ ਨੂੰ ਬਹੁਤ ਵੱਡੀ ਉਮੀਦ ਹੈ ਕਿ ਇੰਜ: ਖੁਰਮੀ ਸਹਿਰ ਵਾਸੀਆਂ ਦੀਆਂ ਪਾਵਰ ਕਾਰਪੋਰੇਸ਼ਨ ਨਾਲ ਸੰਬੰਧਤ ਮੁਸ਼ਕਲਾਂ ਦਾ ਹੱਲ ਕਰਕੇ ਬਹੁਤ ਵਧੀਆ ਸੇਵਾਵਾਂ ਦੇਣਗੇ।
ਇਸ ਮੌਕੇ ਸਟੇਟ ਪ੍ਰੈਜੀਡੈਂਟ ਕਰਤਾਰ ਸਿੰਘ ਜੌੜਾ, ਸੋਸਾਇਟੀ ਦੇ ਜਿਲਾ ਪ੍ਰਧਾਨ ਇੰਜ: ਹਰਪਾਲ ਸਿੰਘ ਖੁਰਮੀ, ਸਿਟੀ ਪ੍ਰਧਾਨ ਸੁਖਦੇਵ ਸਿੰਘ, ਜਨਰਲ ਸੈਕਟਰੀ ਕੇਵਲ ਸਿੰਘ, ਸੈਕਟਰੀ ਮਹਿੰਦਰ ਸਿੰਘ ਭੋਲਾ, ਸੰਘ ਦੇ ਜਿਲਾ ਪ੍ਰਧਾਨ ਮਨਮੋਹਨ ਸਿੰਘ ਕੁੱਕੂ, ਸ਼ਹਿਰੀ ਪ੍ਰਧਾਨ ਕੁਲਤਾਰ ਸਿੰਘ, ਜਨਰਲ ਸੈਕਟਰੀ ਰੇਸ਼ਮ ਸਿੰਘ, ਉਪ ਪ੍ਰਧਾਨ ਹਰੀ ਉਮ ਜੌੜਾ, ਉਪ ਪ੍ਰਧਾਨ ਲਾਭ ਸਿੰਘ, ਕੈਸ਼ੀਅਰ ਕੁਲਦੀਪ ਰਾਮ ਹਾਜ਼ਰ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media