ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਮੋਹਾਲੀ ਸਥਿੱਤ ਫੋਰਟਿਸ ਹਸਪਤਾਲ ਨੇ ਉਤਰ ਭਾਰਤ ਵਿਚ ਵੱਖ ਵੱਖ
ਸਥਾਨਾਂ ’ਤੇ ਫੋਰਟਿਸ ਕੰਸਲਟਨੈਕਸਟ ਕੇਂਦਰਾਂ ਦੀ ਸ਼ੁਰੂਆਤ ਅਤੇ ਉਨਾਂ ਦੇ ਸੰਚਾਲਨ ਦੇ ਲਈ ਐਮਡਿਫਾਏ ਸਾਲਯੂਸ਼ੰਸ ਪ੍ਰਾਈਵੇਟ ਲਿਮਟਿਡ ਦੇ ਨਾਲ ਸਮਝੌਤਾ ਕੀਤਾ ਹੈ।ਇਹ ਵੱਖ-ਵੱਖ ਕੇਂਦਰ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਅਤੇ ਉਤਰ ਪ੍ਰਦੇਸ਼ ਵਿਚ ਰਹਿ ਰਹੇ ਵੱਖ ਵੱਖ ਬੀਮਾਰੀਆਂ ਤੋਂ ਪੀੜੀਤ ਮਰੀਜ਼ਾਂ ਦੇ ਲਈ ਇਕ ਵਰਦਾਨ ਸਾਬਿਤ ਹੋਣਗੇਂ, ਕਿਉਂਕਿ ਹੁਣ ਉਨਾਂ ਨੂੰ ਬਿਨਾਂ ਲੰਬਾ ਸਫਰ ਤੈਅ ਕੀਤੇ ਇਨਾਂ ਕੇਂਦਰਾਂ ਦੇ ਜਰੀਏ ਭਾਰਤ ਦੇ ਪ੍ਰਮੁੱਖ ਟਰਸ਼ਰੀ ਹਸਪਤਾਲ ਫੋਰਟਿਸ ਦੇ ਮਾਹਿਰ ਡਾਕਟਰਾਂ ਤੋਂ ਲਾਈਵ ਮੈਡੀਕਲ ਜਾਂਚ ਅਤੇ ਸਲਾਹ ਦੀ ਸਹੂਲਤ ਮਿਲੇਗੀ।
ਇਸ ਲੜੀ ਤਹਿਤ ਬਠਿੰਡਾ ਦੇ ਮਾਡਲ ਟਾਉਨ ਵਿਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਫੋਰਟਿਸ ਕੰਸਲਟੈਂਟ ਕੇਂਦਰ ਦਾ ਉਦਘਾਟਨ ਕੀਤਾ।ਇਸ ਸਮੇਂ ਫੋਰਟਿਸ ਹਸਪਤਾਲ ਦੇ ਨਿਯੁਰੋ ਸਰਜ਼ਰੀ ਵਿਭਾਗ ਦੇ ਡਾਇਰੈਕਟਰ ਅਤੇ ਪ੍ਰਸਿੱਧ ਨਿਯੁਰੋਸਰਜ਼ਨ ਡਾ. ਆਸ਼ੀਸ਼ ਪਾਠਕ, ਪ੍ਰਸਿੱਧ ਮੈਡੀਕਲ ਆਨਕਾਲੋਜਿਸਟ ਅਤੇ ਫੋਰਟਿਸ ਕੈਂਸਰ ਇੰਸਟੀਚਿਊਟ ਮੋਹਾਲੀ ਦੇ ਡਾਇਰੈਕਟਰ ਡਾ. ਰਾਜੀਵ ਬੇਦੀ ਅਤੇ ਐਮਡਿਫਾਏ ਦੇ ਸੀ.ਈ.ਓ ਸੰਦੀਪ ਕੌਸ਼ਲ ਵੀ ਮੌਜੂਦ ਸਨ।
ਹੁਣ ਆਧੁਨਿਕ ਫੋਰਟਿਸ ਕੰਸਲਟਨੈਕਸਟ ਕੇਂਦਰ, ਉਚ ਤਕਨੀਕੀ ਵੀਡੀਓ ਕੰਸਲਟਿੰਗ ਸਾਲਯੁਸ਼ੰਸ ਵੱਲੋਂ ਸਥਾਨਕ ਮਰੀਜ਼ਾਂ ਨੂੰ ਮੋਹਾਲੀ ਸਥਿਤ ਫੋਰਟਿਸ ਹਸਪਤਾਲ ਦੇ ਮਾਹਿਰਾਂ ਦੀ ਟੀਮ ਤੋਂ ਲਾਈਵ ਜਾਂਚ ਦੀ ਸੁਵਿਧਾ ਪ੍ਰਦਾਨ ਕਰੇਗਾ। ਮਰੀਜ ਆਪਣੀ ਜਾਂਚ ਰਿਪੋਰਟ ਅਤੇ ਦੂਜੇ ਅਹਿਮ ਦਸਤਾਵੇਜ ਮਾਹਿਰ ਡਾਕਟਰਾਂ ਨੂੰ ਦਿਖਾ ਸਕਣਗੇਂ।ਇਸ ਲਾਈਵ ਕੇਂਦਰ ਵਿਚ ਪੈਰਾਮੈਡੀਕਲ ਸਟਾਫ ਵੀ ਮੌਜੂਦ ਰਹਿਣਗੇ, ਜੋ ਮਰੀਜ਼ਾਂ ਨੂੰ ਵੀਡੀਓ ਕੰਸਲਟੈਸ਼ਨ ਦੌਰਾਨ ਮਦਦ ਕਰਣਗੇ।ਇਸ ਤੋਂ ਇਲਾਵਾ ਮਰੀਜ਼ਾਂ ਦੀ ਜਰੂਰਤ ਦੇ ਲਈ ਮੈਡੀਕਲ ਇਕਵਿਪਮੈਂਟਸ ਵੀ ਲਗਾਏ ਜਾਣਗੇ ਅਤੇ ਇਥੇ ਈ.ਸੀ.ਜੀ ਦੀ ਸੁਵਿਧਾ ਵੀ ਮਿਲੇਗੀ।ਡਾ. ਆਸ਼ੀਸ਼ ਪਾਠਕ, ਮੈਡੀਕਲ ਆਨਕੋਲੋਜਿਸਟ ਅਤੇ ਫੋਰਟਿਸ ਕੈਂਸਰ ਇੰਸਟੀਚਿਊਟ ਮੋਹਾਲੀ ਦੇ ਡਾਇਰੈਕਟਰ ਡਾ. ਰਾਜੀਵ ਬੇਦੀ, ਫੈਸਿਲਿਟੀ ਡਾਇਰੈਕਟਰ ਅਭਿਜੀਤ ਸਿੰਘ ਨੇ ਕਿਹਾ ਕਿ ਇਹ ਆਧੁਨਿਕ ਸੁਵਿਧਾ ਬਠਿੰਡਾ ਦੇ ਲੋਕਾਂ ਨੂੰ ਸਮਰਪਿਤ ਕਰਦੇ ਹਨ।ਇਸ ਕੇਂਦਰ ਵਿਚ ਰਜਿਸਟੇ੍ਰਸ਼ਨ ਦਾ ਕੰਮ ਮੁਫ਼ਤ ਹੋਵੇਗਾ ਅਤੇ ਹਰ ਰਸਿਜਟਰਡ ਮਰੀਜ਼ ਨੂੰ ਮੁਫ਼ਤ ਵਿਚ ਸਮਾਰਟ ਕਾਰਡ ਦਿੱਤਾ ਜਾਵੇਗਾ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media