ਅੰਮ੍ਰਿਤਸਰ, 31 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸੋਹਲ ਗਰੁੱਪ ਆਫ਼ ਆਰਟਸ ਵਲੋਂ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ
ਆਡੀਟੋਰੀਅਮ ਵਿਖੇ ਸੰਸਾਰ ਪ੍ਰਸਿੱਧ ਗਾਇਕ ਸਵ. ਮੁੰਹਮਦ ਰਫ਼ੀ ਸਾਹਿਬ ਦੀ 37ਵੀਂ ਬਰਸੀ ਨੂੰ ਸਮਰਪਿਤ ਰਫ਼ੀ ਸਾਹਿਬ ਦੇ ਗੀਤਾਂ ਅਤੇ ਨ੍ਰਿਤ `ਤੇ ਅਧਾਰਿਤ ਰਫ਼ੀ ਨਾਈਟ ਦਾ ਆਯੋਜਨ ਕੀਤਾ ਗਿਆ।ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਜਨਰਲ ਸਕੱਤਰ ਜਗਦੀਸ਼ ਸਚਦੇਵਾ, ਹਰਿੰਦਰ ਸੋਹਲ, ਵਿਪਨ ਧਵਨ, ਜਸਵੰਤ ਸਿੰਘ ਜੱਸ, ਟੀ.ਐਸ ਰਾਜਾ, ਰਘਬੀਰ ਸਿੰਘ ਸੋਹਲ ਆਦਿ ਵੱਲੋਂ ਵਿਰਸਾ ਵਿਹਾਰ ਦੇ ਵਿਹੜੇ ’ਚ ਲਗੇ ਰਫ਼ੀ ਸਾਹਿਬ ਦੇ ਬੁੱਤ `ਤੇ ਫੁੱਲਾਂ ਦੇ ਹਾਰ ਪਾ ਕੇ ਉਨਾਂ ਨੂੰ ਯਾਦ ਕੀਤਾ ਤੇ ਹਰਿੰਦਰ ਸੋਹਲ, ਜਸਕਰਨ ਸੋਹਲ, ਮਨਪ੍ਰੀਤ ਸੋਹਲ, ਮਿਹਰਦੀਪ ਸੋਹਲ, ਸ਼ਵੇਤਾ ਮਲਹੋਤਰਾ, ਯਮਨ, ਰਾਕੇਸ਼ ਕੁਮਾਰ, ਅਨਮੋਲਦੀਪ, ਸੁਹਾਨਾ, ਸੁਮੀਤ ਢਿਲੋਂ, ਸੰਗੀਤ ਸੋਨੀ, ਆਯੂਸ਼ ਚੌਹਾਨ, ਰੋਹਿਤ ਅਰੋੜਾ, ਕੋਮਲ, ਬਲਕਾਰ ਸਿੰਘ ਆਦਿ ਗਾਇਕਾਂ ਨੇ ਸਵ: ਮੁਹੰਮਦ ਰਫ਼ੀ ਸਾਹਿਬ ਦੇ ਸਦਾਬਹਾਰ ਗੀਤ ਗਾਏ ।
ਸੰਗੀਤਕਾਰ ਤੇ ਗਾਇਕ ਹਰਿੰਦਰ ਸੋਹਲ ਦੇ ਹਿੰਦੀ ਵੀਡੀਓ ਟਰੈਕ `ਇਸ਼ਕ ਕਾ ਅਫਸਾਨਾ’ ਦੀ ਲੋਕ ਅਰਪਣ ਰਸਮ ਹਾਜ਼ਿਰ ਪ੍ਰਸਿੱਧ ਸ਼ਖਸ਼ੀਅਤਾਂ ਵੱਲੋਂ ਕੀਤਾ ਗਿਆ।ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਆਏ ਦਰਸ਼ਕਾਂ ਨੂੰ `ਜੀ ਆਇਆ` ਕਿਹਾ।ਉਨਾਂ ਕਿਹਾ ਕਿ ਰਫੀ ਸਾਹਿਬ ਦੇ ਗਾਏ ਹੋਏ ਸਦਾਬਹਾਰ ਗੀਤ ਅੱਜ ਵੀ ਲੋਕਾਂ ਵਿੱਚ ਬੜੇ ਹਰਮਨ ਪਿਆਰੇ ਹਨ, ਉਨਾਂ ਨੂੰ ਚਾਹੁਣ ਵਾਲੇ ਇਹ ਗੀਤ ਅੱਜ ਵੀ ਗੁਣਗੁਨਾਉਂਦੇ ਹਨ।ਰਫ਼ੀ ਸਾਹਿਬ ਦੇ ਗੀਤ ਗਾਉਣ ਵਾਲੇ ਕਲਾਕਾਰਾਂ ਨੂੰ ਵਿਰਸਾ ਵਿਹਾਰ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media