ਬਠਿੰਡਾ, 1 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿਘ ਜੱਸੀ) – ‘ਅਵਲਿ, ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ
ਸਭੁ ਜਗੁ ਉਪਜਿਆ; ਕਉਨ ਭਲੇ? ਕੋ ਮੰਦੇ?॥’ ਦੀ ਵਿਆਖਿਆ ਕਰਦਿਆਂ ਭਾਈ ਗੁਰਇੰਦਰਦੀਪ ਸਿੰਘ ਕਥਾ ਵਾਚਕ ਨੇ ਇਹ ਸ਼ਬਦ ਗੁਰਮਤਿ ਪ੍ਰਚਾਰ ਸਭਾ ਵੱਲੋਂ ਹਫਤਾਵਾਰੀ ਸਮਾਗਮ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਵਰਨਣ ਕਰਦਿਆਂ ਉਨਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਇਕ ਮੁਸਲਮਾਨ ਫ਼ਕੀਰ ਨੇ ਕੁਰਾਨ ਸ਼ਰੀਫ਼ ਦਾ ਵਿਆਖਿਆ ਸਹਿਤ ਟੀਕਾ ਕੀਤਾ।ਉਹ ਟੀਕਾ ਉਸ ਨੂੰ ਇੰਨਾ ਪਸੰਦ ਆਇਆ ਕਿ ਉਹ ਖ਼ੁਦਾ ਅੱਗੇ ਅਰਦਾਸ ਕਰਨ ਲੱਗਾ ਕਿ ‘ਹੇ! ਖ਼ੁਦਾ ਮੇਰੀ ਤਮੰਨਾ ਹੈ ਕਿ ਇਸ ਟੀਕੇ ਦਾ ਹਰ ਮਸਜ਼ਿਦ ਵਿੱਚ ਪ੍ਰਚਾਰ ਹੋਵੇ ਤਾਂ ਕਿ ਆਮ ਲੋਕਾਂ ਤੱਕ ਕੁਰਾਨ ਸ਼ਰੀਫ਼ ਦਾ ਸੰਦੇਸ਼ ਪਹੁੰਚ ਸਕੇ, ਪਰ ਨਾ ਤਾਂ ਇੰਨੇ ਪੈਸੇ ਹਨ ਕਿ ਉਹ ਇਸ ਨੂੰ ਛਪਵਾ ਕੇ ਹਰ ਮਸਜ਼ਿਦ ਤੱਕ ਪਹੁੰਚ ਸਕਾਂ ਅਤੇ ਨਾ ਹੀ ਇੱਥੋਂ ਦਾ ਰਾਜਾ ਹੀ ਮੁਸਲਮਾਨ ਹੈ।ਜਿਸ ਪਾਸ ਮੈਂ ਇੱਛਾ ਪ੍ਰਗਟ ਕਰਦਾ ਬੇਨਤੀ ਕਰਾਂ ਕੇ ਉਹ ਹੀ ਇਸਲਾਮ ਦੇ ਵਾਧੇ ਲਈ ਇਸ ਟੀਕੇ ਦੀ ਛਪਵਾਈ ਕਰਵਾ ਕੇ ਹਰ ਮਸਜ਼ਿਦ ਤੱਕ ਪਹੁੰਚਾਵੇ।ਇਸ ਲਈ ਹੁਣ ਬਹੁੜੀ ਕਰ ਅਤੇ ਮਨ ਦੀ ਇੱਛਾ ਪੂਰੀ ਕਰ।ਕੁਦਰਤੀ ਉਸ ਦੀ ਅਰਦਾਸ ਨੂੰ ਮਹਾਰਾਜਾ ਰਣਜੀਤ ਸਿੰਘ ਪਿਛੇ ਖੜਾ ਸੁਣ ਰਿਹਾ ਸੀ।ਅਰਦਾਸ ਪੂਰੀ ਹੋਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਉਸ ਫ਼ਕੀਰ ਨੂੰ ਕਿਹਾ ਖ਼ੁਦਾ ਨੇ ਤੇਰੀ ਅਰਦਾਸ ਸੁਣ ਲਈ ਹੈ।ਇਸ ਲਈ ਖ਼ੁਦਾ ਨੇ ਉਨਾਂ ਨੂੰ ਤੇਰਾ ਕੰਮ ਕਰਨ ਲਈ ਭੇਜਿਆ ਹੈ।ਤੂੰ ਇਸ ਟੀਕੇ ਦਾ ਖਰੜਾ ਦੇ ਦੇਹ ਤਾਂ ਕਿ ਇਸ ਨੂੰ ਰਾਜ ਦੇ ਖਰਚੇ ‘ਤੇ ਛਪਵਾ ਕੇ ਹਰ ਮਸਜ਼ਿਦ ਤੱਕ ਪਹੁੰਚਾ ਸਕੀਏ।ਉਹ ਫ਼ਕੀਰ ਮਹਾਰਾਜਾ ਰਣਜੀਤ ਸਿੰਘ ਦੇ ਦੂਸਰੇ ਧਰਮਾਂ ਪ੍ਰਤੀ ਕੀਤੇ ਜਾਂਦੇ ਵਿਵਹਾਰ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਅਰਦਾਸ ਕੀਤੀ ਕਿ ਹਰ ਥਾਂ ਇਸ ਤਰਾਂ ਦਾ ਸਿੱਖ ਰਾਜ ਹੋਣਾ ਚਾਹੀਦਾ ਹੈ।ਇਹ ਘਟਨਾ ਦੱਸਦੀ ਹੈ ਕਿ ਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਪਾਵਨ ਬਚਨ ਕੇਵਲ ਪੜਦੇ ਹੀ ਨਹੀਂ ਕਿ ਬਲਕਿ ਅਮਲੀ ਰੂਪ ਵਿੱਚ ਮੰਨਣ ਦਾ ਵੀ ਸਬੂਤ ਦਿੰਦੇ ਹਨ ਕਿ ਇਹ ਸਭਨਾਂ ਵਿੱਚ ਇੱਕੋ ਅਕਾਲ ਪੁਰਖ ਦੀ ਜੋਤ ਮੰਨਦੇ ਹਨ।ਜਦੋਂ ਕਿ ਪਹਿਲਾਂ ਮੁਗਲਾਂ ਦੇ ਰਾਜ ਵਿੱਚ ਭਾਰਤ ਦੇ ਹਰ ਵਾਸੀ ਨੂੰ ਜ਼ਬਰੀ ਇਸਲਾਮ ਕਬੂਲ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media