Wednesday, September 9, 2026

ਸਰਕਾਰੀ ਸੀਨੀ. ਸੈਕੰ. ਸਕੂਲ ਵਿਖੇ ਸ਼ਹੀਦ ਉਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ

ਬਟਾਲਾ, 3 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਵਿਖੇ ਪ੍ਰਿੰਸੀਪਲ ਭਾਰਤ ਭੂਸ਼ਣ ਦੀ ਅਗਵਾਈ ਹੇਠ ਵਿਦਿਆਰਥੀਆਂ ਦਰਮਿਆਨ ਪੋਸਟਰ ਮੇਕਿੰਗ ਅਤੇ ਭਾਸ਼ਣ ਪ੍ਰਤੀਯੋਗਿਤਾ ਕਰਵਾਈ ਗਈ।ਇਸ ਪ੍ਰਤੀਯੋਗਿਤਾ ਦਾ ਮੇਨ ਥੀਮ ਸ਼ਹੀਦੇ ਆਜ਼ਮ ਉਧਮ ਸਿੰਘ ਸੀ।ਇਸ ਮੁਕਾਬਲੇ ਵਿੱਚ ਬਾਰਵੀਂ ਸਾਇੰਸ ਦਾ ਵਿਦਿਆਰਥੀ ਸਚਿਨ ਪਹਿਲੇ ਸਥਾਨ, ਬਾਰਵੀਂ ਸਾਇੰਸ ਦਾ ਰਮਨਦੀਪ ਸਿੰਘ ਦੂਸਰੇ ਅਤੇ ਆਰਟਸ ਦੀ ਵਿਦਿਆਰਥਣ ਤੀਸਰੇ ਸਥਾਨ `ਤੇ ਰਹੇ।ਭਾਸ਼ਣ ਮੁਕਾਬਲੇ ਵਿੱਚ ਮਹਿਕਦੀਪ ਕੌਰ, ਰਮਨਦੀਪ ਕੌਰ, ਮਹਿਕਦੀਪ ਕੌਰ ਅਤੇ ਸਚਿਨ ਜੇਤੂ ਰਹੇ।ਅੰਤ ਵਿੱਚ ਭਾਰਤ ਭੂਸ਼ਣ ਪ੍ਰਿੰਸੀਪਲ ਨੇ ਆਪਣੇ ਸਬੰਧਨ ਵਿੱਚ ਕਿਹਾ ਕਿ ਜਿਹੜਾ ਸਮਾਜ ਆਪਣੇ ਸੁਰਬੀਰਾਂ ਨੂੰ ਯਾਦ ਰੱਖਦਾ ਹੈ, ਉਹ ਤਰੱਕੀਆਂ ਕਰਦਾ ਹੈ।ਇਸ ਸਮੇਂ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।ਪ੍ਰੋਗਰਾਮ ਦਾ ਸਮੁੱਚਾ ਪ੍ਰਬੰਧ ਬਲਜਿੰਦਰ ਸਿੰਘ ਲੈਕ. ਅਤੇ ਸ੍ਰੀਮਤੀ ਜੈਸਮੀਨ ਕੌਰ ਲੈਕ ਨੇ ਕੀਤਾ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply