Sunday, March 8, 2026

ਫੌਜੀ ਜਵਾਨ ਵਲੋਂ ਲਗਾਏ ਗਏ ਦੋਸ਼ਾਂ ਦਾ ਮਾਮਲਾ

ਝਗੜੇ ਦੀ ਪੜਤਾਲ ਐਸ.ਐਸ.ਪੀ ਕੋਲ ਅਗਲੀ ਕਾਰਵਾਈ ਲਈ ਭੇਜੀ
ਤਰਨਤਾਰਨ, 3 ਅਗਸਤ (ਪੰਜਾਬ ਪੋਸਟ ਬਿਊਰੋ) – ਤਰਨ ਤਾਰਨ ਜ਼ਿਲੇ ਦੀ ਤਹਿਸੀਲ ਖਡੂਰ ਸਾਹਿਬ ਦੇ ਪਿੰਡ ਰਾਹਲ ਚਾਹਲ ਦੇ ਰਹਿਣ ਵਾਲੇ ਫੌਜੀ ਜਵਾਨ ਜਸਪਾਲ ਸਿੰਘ ਪੁੱਤਰ ਬਲਬੀਰ ਸਿੰਘ ਵੱਲੋਂ ਦੂਜੀਆਂ ਧਿਰਾਂ ਉਪਰ ਉਸਦੀ ਜ਼ਮੀਨ ਉੱਪਰ ਕਬਜ਼ਾ ਕਰਨ ਦੇ ਦੋਸ਼ ਜੋ ਸ਼ਿਕਾਇਤ ਮਿਤੀ 28 ਜੁਲਾਈ ਵਿਚ ਲਗਾਏ ਗਏ ਸਨ, ਬਾਰੇ ਸਪੱਸ਼ਟ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਨੇ ਦੱਸਿਆ ਕਿ ਇਸ ਮਾਮਲੇ ਦੀ ਮੁਢਲੀ ਪੜਤਾਲ ਵਧੀਕ ਡਿਪਟੀ ਕਮਿਸ਼ਨਰ (ਜ), ਤਰਨ ਤਾਰਨ ਤੋਂ ਕਰਵਾਈ ਗਈ ਹੈ ਅਤੇ ਪੜਤਾਲ ਤੋਂ ਸਾਹਮਣੇ ਆਇਆ ਕਿ ਸ਼ਿਕਾਇਤ ਕਰਤਾ ਦੀ ਮਾਤਾ ਦਰਸ਼ਨ ਕੌਰ ਵੱਲੋਂ ਕੁੱਲ 7 ਕਨਾਲ 15 ਮਰਲੇ ਜ਼ਮੀਨ ਦੀ ਰਜਿਸਟਰੀ 2011 ਵਿਚ ਜਗੀਰ ਸਿੰਘ ਕੋਲੋਂ ਕਰਵਾਈ ਗਈ ਸੀ।ਇਸ ਸਾਂਝੇ ਖਾਤੇ ਦੀ ਜ਼ਮੀਨ ਦਾ ਕੁੱਲ ਰਕਬਾ 420 ਕਨਾਲ 6 ਮਰਲੇ ਹੈ ਅਤੇ ਇਸ ਵਿਚ ਦੂਜੀ ਧਿਰ ਵੱਸਣ ਸਿੰਘ ਅਤੇ ਗੁਰਦੇਵ ਸਿੰਘ ਵੀ 1 ਕਨਾਲ 18 ਮਰਲੇ ਪ੍ਰਤੀ ਵਿਅਕਤੀ ਕੁੱਲ 3 ਕਨਾਲ 16 ਮਰਲੇ ਦੇ ਮਾਲਕ ਸਾਂਝੇ ਖਾਤੇ ’ਚ ਹਨ।ਧਿਰਾਂ ਵਿਚ ਪੁਰਾਣਾ ਜ਼ਮੀਨੀ ਝਗੜਾ ਚਲਦਾ ਹੈ।ਫੀਲਡ ਤੋਂ ਪਤਾ ਚਲਿਆ ਹੈ ਕਿ ਧਿਰਾਂ ਨੇ ਮੋਹਤਬਰਾਂ ਦੀ ਹਾਜ਼ਰੀ ਵਿਚ ਆਪਸੀ ਸਹਿਮਤੀ ਨਾਲ ਖਾਲੀ ਜ਼ਮੀਨ ਨੂੰ ਵੰਡਿਆ ਸੀ, ਪਰ ਇਹ ਸਹਿਮਤੀ ਬਰਕਰਾਰ ਨਹੀਂ ਰਹਿ ਸਕੀ ਅਤੇ ਇਕ ਧਿਰ ਨੇ ਸਹਿਮਤੀ ਹੇਠ ਰਕਬੇ ਨਾਲੋਂ ਵੱਧ ਰਕਬਾ ਆਪਣੀ ਰਜਿਸਟਰੀ ਅਨੁਸਾਰ ਵਾਹ ਲਿਆ ਹੈ।
ਮੌਕੇ ਉੁਪਰ ਜਗਾ ਘੱਟ ਹੋਣ ਕਰਕੇ ਧਿਰਾਂ ਵਿਚ ਟਕਰਾਅ ਹੈ।ਸ਼ਿਕਾਇਤਕਰਤਾ ਦੀ ਸ਼ਿਕਾਇਤ ਤੋਂ ਹੀ ਜ਼ਾਹਿਰ ਹੁੰਦਾ ਹੈ ਕਿ ਪਿਛਲੇ 4 ਸਾਲਾਂ ਤੋਂ ਦੂਜੀ ਧਿਰ ਉਹਨਾਂ ਨੂੰ ਜ਼ਮੀਨ ਦੀ ਖੇਤੀ ਨਹੀਂ ਕਰਨ ਦੇ ਰਹੇ।ਸਾਂਝੇ ਖਾਤਿਆਂ ਵਿਚ ਅਕਸਰ ਧਿਰਾਂ ਕੋਲ ਬਣਦੇ ਹਿੱਸੇ ਨਾਲੋਂ ਵੱਧ ਜਾਂ ਘੱਟ ਰਕਬਾ ਹੁੰਦਾ ਹੈ, ਜੋ ਕਿ ਤਕਸੀਮ ਦਾ ਦਾਅਵਾ ਦਾਇਰ ਕਰਕੇ ਕਬਜ਼ਾ ਹਿੱਸੇ ਅਨੁਸਾਰ ਹਾਸਲ ਕੀਤਾ ਜਾ ਸਕਦਾ ਹੈ।ਹਥਿਆਰਾਂ ਨਾਲ ਲੈਸ ਹੋ ਕੇ ਕਬਜ਼ਾ ਕਰਨ ਸਬੰਧੀ ਦੋਸ਼ ਫੌਜਦਾਰੀ ਕਿਸਮ ਦੇ ਹਨ, ਜ਼ੋ ਪੜਤਾਲ ਤੇ ਅਗਲੇਰੀ ਕਾਰਵਾਈ ਲਈ ਐਸ.ਐਸ.ਪੀ ਤਰਨ ਤਾਰਨ ਨੂੰ ਭੇਜੇ ਗਏ ਹਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply