Tuesday, March 10, 2026

‘ਬਿਜਨਿਸ ਪਲਾਨ ਤਿਆਰ ਕਰਨ’ ਬਾਰੇ ਇੱਕ ਦਿਨਾਂ ਵਰਕਸ਼ਾਪ ਆਯੋਜਿਤ

ਬਠਿੰਡਾ, 4 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਗਰੁੱਪ ਦੇ ਇੰਡਸਟਰੀ ਇੰਟਰੈਕਟਿਵ ਇੰਟਰਪ੍ਰੀਨਿਓਰਸ਼ਿਪ ਸੈਲ ਵਲੋਂ ਉਦਮੀ ਬਣਨ ਦੇ ਚਾਹਵਾਨ ਵਿਦਿਆਰਥੀਆਂ ਲਈ ‘ਆਈਡਿਆ ਤੋਂ ਪਿੱਚ ਤੱਕ: ਬਿਜਨਿਸ ਪਲਾਨ ਤਿਆਰ ਕਰਨ’ ਬਾਰੇ ਇੱਕ ਦਿਨਾਂ ਵਰਕਸ਼ਾਪ ਆਯੋਜਿਤ ਕੀਤੀ ਗਈ।ਇਸ ਵਰਕਸ਼ਾਪ ਵਿੱਚ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਾਰਮੇਸ਼ਨ ਟੈਕਨਾਲੋਜੀ (ਮਿਮਟ) ਦੇ ਐਸੋਸੀਏਟ ਪ੍ਰੋਫੈਸਰ (ਮੈਨੇਜਮੈਂਟ) ਕਮ ਡੀਨ ਡਾ. ਮਨੀਸ਼ ਬਾਂਸਲ (ਪੀ.ਐਚ.ਡੀ) ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ।ਉਨਾਂ ਨੇ ਕਿਹਾ ਕਿ ਅੱਜ ਰੁਜ਼ਗਾਰ, ਨਵੀਨਤਾ ਅਤੇ ਇਨੋਵੇਸ਼ਨ ਵਿੱਚ ਬਠਿੰਡਾ ਵਰਗੇ ਸ਼ਹਿਰਾਂ ਦੇ ਵਿਦਿਆਰਥੀ ਦੇਸ਼ ਦੇ ਦੂਜੇ ਹਿੱਸਿਆਂ ਦੇ ਮੈਟਰੋ ਸ਼ਹਿਰਾਂ ਦੇ ਵਿਦਿਆਰਥੀਆਂ ਨਾਲੋਂ ਕਿਸੇ ਵੀ ਤਰਾਂ ਘੱਟ ਸਮਰੱਥਾ ਨਹੀਂ ਰੱਖਦੇ।ਵਰਕਸ਼ਾਪ ਦੌਰਾਨ ਉਨਾਂ ਨੇ ਬਿਹਤਰ ਬਿਜਨਿਸ ਪਲਾਨ  ਤਿਆਰ ਕਰਨ ਲਈ ਲੋੜੀਂਦੇ ਵਿਭਿੰਨ ਪੱਖਾਂ ਬਾਰੇ ਚਾਨਣਾ ਪਾਇਆ।ਉਹਨਾਂ ਨੇ 5 ਐਮ ਫਾਰਮੂਲਾ ਯਾਨਿ ਕਿ ਮਾਰਕੀਟ, ਮਨੀ, ਮੈਨ ਪਾਵਰ, ਮਸ਼ੀਨਰੀ ਅਤੇ ਮੈਟੀਰੀਅਲ ਤੇ ਅਧਾਰਤ ਬਿਜਨਿਸ ਪਲਾਨ  ਤਿਆਰ ਕਰਨ ’ਤੇ ਜ਼ੋਰ ਦਿੱਤਾ।ਉਨਾਂ ਕਿਹਾ ਕਿ ਬਿਹਤਰ ਬਿਜਨਿਸ ਪਲਾਨ  ਲਈ ਇੱਕ ਉਦਯੋਗਪਤੀ ਨੂੰ ਮਾਰਕੀਟ, ਮਨੀ, ਮੈਨ ਪਾਵਰ, ਮਸ਼ੀਨਰੀ ਅਤੇ ਮੈਟੀਰੀਅਲ ਨੂੰ ਬਰਾਬਰ ਮਹੱਤਤਾ ਦੇਣੀ ਚਾਹੀਦੀ ਹੈ।ਉਨਾਂ ਅੱਗੇ ਕਿਹਾ ਕਿ ਇੱਕ ਉਦਯੋਗਪਤੀ ਦਾ ਉੱਦਮ ਤਾਂ ਹੀ ਸਫ਼ਲਤਾ ਦੀਆਂ ਨਵੀਆਂ ਉਚਾਈਆਂ ਨੂੰ ਛੂਹੇਗਾ ਜੇਕਰ ਕਿਸੇ ਵਿਲੱਖਣ ਅਤੇ ਵਧੀਆ ਵਿਚਾਰ ਨਾਲ ਜੁੜਿਆ ਹੋਵੇ।ਡਾ. ਬਾਂਸਲ ਨੇ ਕਿਹਾ ਕਿ ਵਿਚਾਰ ਵਿੱਚ ਹੀ ਮੌਕਾ ਹੈ ਅਤੇ ਮੌਕੇ ਸਾਡੇ ਆਸ ਪਾਸ ਹਨ, ਇਹ ਸਾਡੇ ’ਤੇ ਹੈ ਕਿ ਅਸੀਂ ਇਸ ਦਾ ਵਿਸ਼ਲੇਸ਼ਣ ਕਿਵੇਂ ਕਰਦੇ ਹਾਂ ਅਤੇ ਫਿਰ ਜਾਂਚ ਅਤੇ ਟੈਸਟ ਇੱਕ ਵਧੀਆ ਬਿਜਨਿਸ ਪਲਾਨ ਤਿਆਰ ਕਰਦਾ ਹੈ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇੰਡਸਟਰੀ ਇੰਟਰੈਕਟਿਵ ਇੰਟਰਪ੍ਰੀਨਿਓਰਸ਼ਿਪ ਸੈੱਲ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਨੌਕਰੀ ਭਾਲਣ ਦੀ ਬਜਾਏ ਨੌਕਰੀ ਪ੍ਰਦਾਨ ਕਰਨ ਵਾਲੇ ਬਣਨਾ ਬਿਹਤਰ ਹੈ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply