Wednesday, September 9, 2026

ਮੁਅੱਤਲ ਕੀਤੇ ਮੁਲਾਜਮਾਂ ਨੂੰ ਬਹਾਲ ਕਰਨ ਦੀ ਮੰਗ

ਬਠਿੰਡਾ, 4 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਾਵਰਕਾਮ ਦਫਤਰ ਕੋਟਸ਼ਮੀਰ ਵਿਖੇ ਸਰਕਲ ਕਮੇਟੀ ਦੇ ਸੱਦੇ `ਤੇ ਟੈਕਨੀਕਲ ਸਰਵਿਸ਼ਜ਼ ਯੂਨੀਅਨ ਵੱਲੋਂ ਮੰਡਲ ਪ੍ਰਧਾਨ ਗੁਰਮੇਲ ਸਿੰਘ ਭਾਗੂ ਦੀ ਅਗਵਾਈ ਹੇਠ ਬਿਜਲੀ ਵਿਭਾਗ ਦੇ ਅਧਿਕਾਰੀਆਂ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਮੁਅੱਤਲ ਕੀਤੇ ਦੋ ਮੁਲਾਜਮਾਂ ਦੀ ਬਹਾਲੀ ਦੀ ਮੰਗ ਕੀਤੀ।ਇਸ ਮੌਕੇ ਪ੍ਰਧਾਨ ਗੁਰਮੇਲ ਸਿੰਘ ਭਾਗੂ ਅਤੇ ਸਕੱਤਰ ਨੱਛਤਰ ਸਿੰਘ ਨੇ ਆਖਿਆ ਕਿ ਬਿਜਲੀ ਅਧਿਕਾਰੀਆਂ ਨੇ ਸਰਮਾਏਦਾਰਾਂ ਦਾ ਪੱਖ ਪੂਰਦਿਆਂ ਬਰੇਟਾ ਵਿਖੇ ਤੈਨਾਤ ਐਸ.ਡੀ.ਓ ਇੰਜੀ. ਦਵਿੰਦਰ ਸਿੰਘ ਅਤੇ ਜੁਨੀਅਰ ਇੰਜੀਨੀਅਰ ਜਸਵੰਤ ਸਿੰਘ ਨੂੰ ਬਿਨਾ ਵਜਾ ਨੂੰ ਮੁਅੱਤਲ ਕਰ ਦਿੱਤਾ ਹੈ ਜੋ ਪਾਵਰਕਾਮ ਦੇ ਅਧਿਕਾਰੀਆਂ ਦੀ ਸ਼ਰੇਆਮ ਧੱਕੇਸ਼ਾਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨਾਂ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬੇਕਸੂਰ ਐਸ.ਡੀ.ਓ ਅਤੇ ਜੇਈ ਦੇ ਮੁਅੱਤਲੀ ਆਰਡਰਾਂ ਨੂੰ ਤੁਰੰਤ ਰੱਦ ਕਰਕੇ ਬਹਾਲ ਕੀਤਾ ਜਾਵੇ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply