Tuesday, March 10, 2026

ਦੋ ਦਿਨਾਂ ਗੰਠੀਆਂ ਤੇ ਗੋਡੇ-ਚੂਲੇ ਬਦਲਾਉਣ ਦਾ ਕੈਂਪ ਅੱਜ

ਬਠਿੰਡਾ, 4 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗਠੀਆਂ ਅਤੇ ਗੋਡੇ-ਚੂਲੇ ਬਦਲਾਉਣ ਦਾ ਦੋ ਦਿਨਾਂ ਵਿਸ਼ਾਲ ਮੁਫਤ ਚੈਕਅਪ ਕੈਂਪ ਅੱਜ ਚਾਰ ਅਗਸਤ ਦਿਨ ਸ਼ੁਕਰਵਾਰ ਨੂੰ ਗੁਪਤਾ ਹਸਪਤਾਲ ਪਾਵਰ ਹਾਊਸ ਰੋਡ ਵਿਖੇ ਲਗਾਇਆ ਜਾ ਰਿਹਾ ਹੈ।ਕੈਂਪ ਵਿੱਚ ਮਰੀਜਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ।ਹੱਡੀਆਂ ਦੇ ਮਾਹਿਰ ਡਾ. ਅਮਿ੍ਰਤ ਗੁਪਤਾ ਅਤੇ ਡਾ. ਮੋਹਿਤ ਗੁਪਤਾ ਮਰੀਜਾਂ ਦੇ ਗੋਡਿਆਂ ਦੀ ਜਾਂਚ ਕਰਨਗੇ।ਇਸ ਮੌਕੇ ਫਿਜੀਓਥੈਰੇਪੀ ਸਲਾਹ ਵੀ ਮੁਫਤ ਦਿੱਤੀ ਜਾਵੇਗੀ।ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮਾਰਕੀਟਿੰਗ ਹੈਡ ਮੀਤੂ ਆਹੂਜਾ ਨੇ ਦੱਸਿਆ ਕਿ ਕੈਂਪ ਵਿੱਚ ਐਕਸ-ਰੇ ਅਤੇ ਹੋਰ ਟੈਸਟਾਂ ਤੋਂ ਇਲਾਵਾ ਜਾਂਚ ਕਰਵਾਉਣ ਵਾਲੇ ਮਰੀਜਾਂ ਨੂੰ ਗੋਡੇ ਅਤੇ ਚੁਲੇ ਬਦਲਣ ਦੇ ਆਪਰੇਸ਼ਨ ਵਿੱਚ ਵਿਸ਼ੇਸ਼ ਛੂਟ ਦਿੱਤੀ ਜਾਵੇਗੀ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply