ਨਵੀਂ ਦਿੱਲੀ, 7 ਅਗਸਤ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਰੱਖੜੀ ਦੀ ਪੂਰਵ ਸੰਧਿਆ `ਤੇ ਆਪਣੇ
ਸੰਦੇਸ਼ ਵਿੱਚ ਕਿਹਾ ਹੈ ਕਿ “ਰੱਖੜੀ ਦੇ ਸ਼ੁਭ ਮੌਕੇ `ਤੇ, ਸਾਰੇ ਦੇਸ਼ਵਾਸੀਆਂ ਨੂੰ ਆਪਣੀਆਂ ਨਿੱਘੀਆਂ ਹਾਰਦਿਕ ਸ਼ੁਭਕਾਮਨਾਵਾਂ ਅਤੇ ਮੁਬਾਰਕਾਂ ਦੇਂਦਾ ਹਾਂ।ਇਹ ਵਿਲੱਖਣ ਤਿਉਹਾਰ ਭੈਣਾਂ-ਭਰਾਵਾਂ ਦਰਮਿਆਨ ਵਚਨਬੱਧਤਾ ਦੇ ਪਵਿੱਤਰ ਬੰਧਨ ਦੇ ਰੂਪ `ਚ ਮਨਾਇਆ ਜਾਂਦਾ ਹੈ।ਪਿਆਰ, ਸਨੇਹ ਅਤੇ ਆਪਸੀ ਵਿਸ਼ਵਾਸ ਦਾ ਪ੍ਰਤੀਕ ਰੱਖੜੀ, ਸਾਡੇ ਦੇਸ਼ ਦੇ ਸਾਰੇ ਲੋਕਾਂ ਲਈ ਸੁੱਖ ਅਤੇ ਖੁਸ਼ਹਾਲੀ ਲਿਆਵੇ।ਇਹ ਦਿਨ ਭਾਰਤ ਵਾਸੀਆਂ ਦਰਮਿਆਨ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਅਵਸਰ ਬਣੇ, ਐਸੀ ਮੇਰੀ ਮੰਗਲਕਾਮਨਾ ਹੈ। ”
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media