ਨਵੀਂ ਦਿੱਲੀ, 7 ਅਗਸਤ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐਮ ਹਾਮਿਦ ਅੰਸਾਰੀ ਨੇ ਰੱਖੜੀ ਦੇ ਸ਼ੁਭ ਮੌਕੇ `ਤੇ ਲੋਕਾਂ ਨੂੰ
ਵਧਾਈਆਂ ਦਿੱਤੀਆਂ ਹਨ।ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਰੱਖੜੀ ਭੈਣਾਂ-ਭਰਾਵਾਂ `ਚ ਪਿਆਰ ਅਤੇ ਸਨੇਹ ਦੇ ਮਜ਼ਬੂਤ ਬੰਧਨ ਨੂੰ ਹੋਰ ਪੱਕਾ ਕਰਦੀ ਹੈ ਅਤੇ ਸਾਡੇ ਸਮਾਜ ਵਿੱਚ ਇਸਤਰੀਆਂ ਨੂੰ ਉੱਚਾ ਸਥਾਨ ਦੇਣ ਦੀ ਜੋ ਪ੍ਰੰਪਰਾ ਹੈ ਉਸ ਨੂੰ ਬਰਕਰਾਰ ਰੱਖਦੀ ਹੈ ।
ਉਪ ਰਾਸ਼ਟਰਪਤੀ ਨੇ ਸੰਦੇਸ਼ ਵਿੱਚ ਕਿਹਾ ਹੈ ਕਿ “ਰੱਖੜੀ ਦੇ ਸ਼ੁਭ ਅਵਸਰ `ਤੇ ਮੈਂ ਆਪਣੇ ਦੇਸ਼ ਦੇ ਲੋਕਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਭੇਜਦਾ ਹਾਂ।ਸਾਡੇ ਸਮਾਜ ਵਿੱਚ ਰੱਖੜੀ ਭੈਣਾਂ-ਭਰਾਵਾਂ ਦਰਮਿਆਨ ਪਿਆਰ ਅਤੇ ਸਨੇਹ ਦੇ ਮਜ਼ਬੂਤ ਬੰਧਨ ਨੂੰ ਹੋਰ ਪਕੇਰਾ ਕਰਦੀ ਹੈ।ਇਹ ਤਿਉਹਾਰ ਸਾਡੇ ਸਮਾਜ ਵਿੱਚ ਇਸਤਰੀਆਂ ਨੂੰ ਜੋ ਪ੍ਰੰਪਰਾਗਤ ਉੱਚ ਸਥਾਨ ਹਾਸਲ ਹੈ ਉਸ ਨੂੰ ਵੀ ਬਰਕਰਾਰ ਰੱਖਦਾ ਹੈ।ਇਸ ਅਵਸਰ `ਤੇ, ਆਓ ਅਸੀਂ ਆਪਣੇ ਦੇਸ਼ ਵਿੱਚ ਔਰਤਾਂ ਦੀ ਪ੍ਰਤਿਸ਼ਠਾ ਅਤੇ ਸਨਮਾਨ ਨੂੰ ਕਾਇਮ ਰੱਖਣ ਲਈ ਆਪਣੇ ਆਪ ਨੂੰ ਮੁੜ ਸਮਰਪਿਤ ਕਰੀਏ ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media