ਜੰਡਿਆਲਾ ਗੁਰੂ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ
ਨਾਲ ਪੱਤਰਕਾਰ ਭਾਈਚਾਰੇ ਵਿਚ ਇਕ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਹੋਈ।ਪੱਤਰਕਾਰ ਵੀਰਾਂ ਨੇ ਇਲਾਕੇ ਵਿਚ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਵਿਧਾਇਕ ਡੈਨੀ ਨੂੰ ਜਾਣੂ ਕਰਵਾਇਆ। ਜਿਸ ਉਪਰੰਤ ਵਿਧਾਇਕ ਡੈਨੀ ਨੇ ਪੱਤਰਕਾਰਾਂ ਨੂੰ ਭਰੋਸਾ ਦਿਵਾਇਆ ਕਿ ਮੀਡੀਆ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਉਹਨਾਂ ਕਿਹਾ ਸਰਕਾਰੀ ਦਫਤਰਾਂ ਵਿਚ ਅਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਮੀਡੀਆ ਨੂੰ ਬਣਦਾ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।ਉਹਨਾਂ ਦੱਸਿਆ ਕਿ ਚੋਣਾਂ ਦੌਰਾਨ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੀਡੀਆ ਨਾਲ ਜੋ ਵਾਅਦੇ ਕੀਤੇ ਗਏ ਸਨ ਉਹ ਸਾਰੇ ਪੂਰੇ ਕੀਤੇ ਜਾਣਗੇ।ਅਕਾਲੀ ਰਾਜ ਦੌਰਾਨ ਮੀਡੀਆ ਉਪਰ ਵਿਸ਼ੇਸ਼ ਤੋਰ ਤੇ ਜੰਡਿਆਲਾ ਗੁਰੂ ਵਿਚ ਦਰਜ ਹੋਏ ਝੂਠੇ ਪਰਚਿਆਂ ਸਬੰਧੀ ਉਹਨਾਂ ਕਿਹਾ ਕਿ ਉੱਚ ਅਧਿਕਾਰੀਆਂ ਵਲੋਂ ਜਾਂਚ ਪੜਤਾਲ ਕਰਵਾਉਣ ਉਪਰੰਤ ਨਜਾਇਜ਼ ਹੋਏ ਸਾਰੇ ਪਰਚਿਆਂ ਨੂੰ ਰੱਦ ਕਰਵਾਇਆ ਜਾਵੇਗਾ।
ਮੀਟਿੰਗ ਉਪਰੰਤ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ (ਰਜਿ.) ਵਲੋਂ ਹਲਕਾ ਵਿਧਾਇਕ ਨੂੰ ਇਕ ਮੰਗ ਪੱਤਰ ਦਿੱਤਾ।ਜਿਸ ਵਿੱਚ ਜੰਡਿਆਲਾ ਗੁਰੂ ਦੇ ਪੱਤਰਕਾਰ ਭਾਈਚਾਰੇ ਨੂੰ ਪ੍ਰੈਸ ਕਾਨਫਰੰਸ ਤੇ ਮੀਟਿੰਗਾਂ ਕਰਵਾਉਣ ਲਈ ਇੱਕ ਮੀਟਿੰਗ ਹਾਲ ਉਪਲੱਬਧ ਕਰਵਾਉਣ ਦੀ ਮੰਗ ਕੀਤੀ ਗਈ।ਇਸ ਮੌਕੇ ਗੁਰਦੀਪ ਸਿੰਘ ਨਾਗੀ ਪ੍ਰਧਾਨ ਮਾਝਾ ਪ੍ਰੈਸ ਕਲੱਬ, ਕੁਲਦੀਪ ਸਿੰਘ ਭੁੱਲਰ,ਵਹਰਿੰਦਰ ਪਾਲ ਸਿੰਘ, ਵਰੁਣ ਸੋਨੀ, ਜਸਪਾਲ ਸ਼ਰਮਾ, ਅੰਮ੍ਰਿਤਪਾਲ ਸਿੰਘ, ਅਨਿਲ ਕੁਮਾਰ, ਕੁਲਜੀਤ ਸਿੰਘ, ਸਿਮਰਤਪਾਲ ਸਿੰਘ, ਨਰਿੰਦਰ ਸੂਰੀ, ਬਲਵਿੰਦਰ ਸਿੰਘ, ਰਵਿੰਦਰ ਸਿੰਘ ਗਿੱਲ, ਮਨਜਿੰਦਰ ਚੰਦੀ, ਜਗਮੋਹਨ ਸੇਠੀ, ਅਸ਼ਵਨੀ ਸ਼ਰਮਾ, ਕੰਵਲਜੀਤ ਸਿੰਘ, ਸੋਨੂ ਮਿਗਲਾਨੀ, ਸੁਖਦੇਵ ਸਿੰਘ ਟਾਂਗਰਾ, ਸਤਿੰਦਰਬੀਰ ਸਿੰਘ ਪੀਟਰ, ਗੋਪਾਲ ਸਿੰਘ, ਭੁਪਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਸਤਪਾਲ ਸਿੰਘ, ਕੁਲਵੰਤ ਸਿੰਘ, ਪਿੰਕੂ ਆਨੰਦ, ਸਿਮਰਤਪਾਲ ਸਿੰਘ, ਲਖਬੀਰ ਸਿੰਘ, ਸੁਖਚੈਨ ਸਿੰਘ, ਦਿਨੇਸ਼ ਬਜਾਜ, ਗੁਲਸ਼ਨ ਵਿਨਾਇਕ, ਸਰਬਜੀਤ ਜੰਜੂਆ ਤੇ ਰਾਮਸ਼ਰਨਜੀਤ ਸਿੰਘ ਮੌਜੂਦ ਸਨ ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media