Monday, June 29, 2026

ਚੀਫ ਖਾਲਸਾ ਦੀਵਾਨ ਦੇ ਮੈਂਬਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

PPN0908201710ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਆਪਣੇ ਅਹੁਦੇਦਾਰਾਂ ਅਤੇ ਮੈਂਬਰਾਂ ਸਾਹਿਬਾਨ ਸਮੇਤ ਹਰਿਮੰਦਰ ਸਾਹਿਬ ਨਤਮਸਤਕ ਹੋਏ।ਉਹਨਾਂ ਚੀਫ ਖਾਲਸਾ ਦੀਵਾਨ ਵਲੋਂ ਆਯੋਜਿਤ ਕੀਰਤਨ ਦਰਬਾਰ ਦੀ ਸਫਲਤਾ ਤੇ ਚੀਫ ਖਾਲਸਾ ਦੀਵਾਨ ਉਪਰ ਗੁਰੂ ਸਾਹਿਬ ਵਲੋਂ ਵਰਸਾਈ ਅਸੀਮ ਕ੍ਰਿਪਾ ਲਈ ਸ਼ੁਕਰਾਨਾ ਅਦਾ ਕੀਤਾ।ਚੀਫ ਖਾਲਸਾ ਦੀਵਾਨ ਹਮੇਸ਼ਾ ਤੋਂ ਹੀ ਸਿੱਖੀ ਵਿਰਸੇ ਅਤੇ ਧਰਮ ਨੂੰ ਸੰਭਾਲਣ  ਲਈ ਤੇ ਇਸ ਨੂੰ ਵਿਦਿਆ ਰਾਹੀਂ ਅਗਲੀ ਪੀੜੀ ਤੱਕ ਪਹੁੰਚਾਉਣ ਲਈ ਯਤਨਸ਼ੀਲ਼ ਰਿਹਾ ਹੈ।ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਚੀਫ ਖਾਲਸਾ ਦੀਵਾਨ ਵਲੋਂ 23 ਜੁਲਾਈ ਨੁੰ ਸ੍ਰੀ ਗੁਰੁ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਪੁਰਬ ਮੌਕੇ ਆਯੋਜਿਤ ਅਲੌਕਿਕ ਕੀਰਤਨ ਦਰਬਾਰ ਦੀ ਅਪਾਰ ਸਫਲਤਾ ਦੇ ਸ਼ੁਕਰਾਨੇ ਲਈ ਸ੍ਰੀ ਦਰਬਾਰ ਸਾਹਿਬ ਪਹੁੰਚਣ `ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਨਮੁਖ ਅਰਦਾਸ ਕਰਦਿਆਂ ਅਰਦਾਸੀਏ ਭਾਈ ਸਾਹਿਬ ਭਾਈ ਰਾਜਦੀਪ ਸਿੰਘ ਨੇ ਚੀਫ ਖਾਲਸਾ ਦੀਵਾਨ ਵਲੋਂ ਆਯੋਜਿਤ ਕੀਰਤਨ ਦਰਬਾਰ ਦੀ ਸਫਲਤਾ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ।
ਅਰਦਾਸ ਉਪਰੰਤ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਪ੍ਰਧਾਨ ਚਰਨਜੀਤ ਸਿੰਘ ਚੱਢਾ ਤੇ ਦੀਵਾਨ ਦੇ ਸਾਰੇ ਹਾਜਰ ਮੈਂਬਰਾਂ ਸਿਰੋਪਾਓ ਅਤੇ ਸਤਿਕਾਰ ਚਿੰਨ ਭੇਂਟ ਕੀਤੇ ਗਏ। ਇਸ ਮੌਕੇ ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਸ਼੍ਰੀਮਤੀ ਹਰਬੰਸ ਕੌਰ, ਹਰਮਿੰਦਰ ਸਿੰਘ, ਸੰਤੋਖ ਸਿੰਘ ਸੇਠੀ, ਗੁਰਿੰਦਰ ਸਿੰਘ ਚਾਵਲਾ, ਤਜਿੰਦਰ ਸਿੰਘ ਸਰਦਾਰ ਪਗੜੀ ਹਾਉਸ ਵਾਲੇ, ਕੁਲਜੀਤ ਸਿੰਘ (ਸਿੰਘ ਬ੍ਰਦਰਜ), ਡਾ: ਧਰਮਵੀਰ ਸਿੰਘ, ਸੀ.ਕੇ.ਡੀ ਸਕੂਲਾਂ ਦੇ ਪ੍ਰਿਸੀਪਲ ਅਤੇ ਹੋਰ ਉਘੀਆਂ ਹਸਤੀਆਂ ਨੇ ਸ਼ਾਮਲ ਹੋ ਕੇ ਗੁਰੁ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply