Monday, June 29, 2026

ਸਰਾਕਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਟਾਈਆਂ ਤੇ ਬੈਲਟਾਂ ਵੰਡੀਆਂ

PPN0908201718ਸ਼ਮਰਾਲਾ, 9 ਅਗਸਤ (ਪੰਜਾਬ ਪੋਸਟ- ਕੰਗ) – ਸਰਾਕਰੀ ਹਾਈ ਸਕੂਲ ਬਗਲੀ ਕਲਾਂ ਵਿੱਚ ਦਾਨੀ ਸੱਜਣ ਜਤਿੰਦਰ ਸਿੰਘ ਬਾਜਵਾ ਵਲੋਂ ਵਿਦਿਆਰਥੀਆਂ ਨੂੰ ਟਾਈਆਂ ਅਤੇ ਬੈਲਟਾਂ ਵੰਡੀਆਂ ਗਈਆਂ।ਸਕੂਲ ਮੁਖੀ ਮੇਘਦਾਸ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਾਡਲ ਸਕੂਲਾਂ ਵਰਗੀ ਦਿੱਖ ਪ੍ਰਦਾਨ ਕਰਨ ਲਈ ਸਕੂਲ ਵਿੱਚ ਨਵੀਆਂ ਵਰਦੀਆਂ ਲਗਵਾਈਆਂ ਗਈਆਂ ਹਨ।ਜਿਸ ਵਿੱਚ ਟਾਈ ਤੇ ਬੈਲਟ ਵੀ ਸ਼ਾਮਿਲ ਹਨ।ਉਨਾਂ ਅੱਗੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਕਿਸੇ ਵੀ ਤਰਾਂ ਪ੍ਰਾਈਵੇਟ ਸਕੂਲਾਂ ਨਾਲੋਂ ਪਿੱਛੇ ਨਹੀਂ ਹਨ।ਪ੍ਰੰਤੂ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਦੀ ਵਰਦੀ ਵਧੀਆ ਹੋਣ ਕਰਕੇ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾ ਦਿੰਦੇ ਹਨ।ਉਨਾਂ ਨੇ ਦਾਨੀ ਸੱਜਣ ਜਤਿੰਦਰ ਸਿੰਘ ਬਾਜਵਾ ਦਾ ਇਸ ਉਪਰਾਲੇ ਲਈ ਬਹੁਤ ਧੰਨਵਾਦ ਕੀਤਾ।ਇਸ ਸਮੇਂ ਮਾਸਟਰ ਜਗਤਾਰ ਸਿੰਘ, ਮੈਡਮ ਪਰਮਜੀਤ ਕੌਰ, ਸੁਰਿੰਦਰ ਕੌਰ, ਅੰਜੂ ਰਾਣੀ, ਮਾਸਟਰ. ਰਜਿੰਦਰ ਸਿੰਘ, ਲੇਖਵੀਰਇੰਦਰ ਸਿੰਘ ਅਤੇ ਮੈਡਮ ਹਰਪ੍ਰੀਤ ਕੌੌਰ ਆਦਿ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply