ਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਸਭਾ ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਰੀਆ ਪ੍ਰਤੀਨਿਧੀ ਉਪ ਸਭਾ
ਪੰਜਾਬ ਦੀ ਦੇਖ ਰੇਖ `ਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵੇਰਕਾ ਬਾਈਪਾਸ ਵੇਰਕਾ ਵਿਖੇ ਸਕੂਲ ਪ੍ਰਿੰਸੀਪਲ ਅੰਜ਼ਨਾ ਗੁਪਤਾ ਦੀ ਅਗਵਾਈ ਵਿਚ ਵੇਦ ਪ੍ਰਚਾਰ ਸਪਤਾਹ ਦਾ ਸ਼ੁਭ ਅਰੰਭ ਪਾਵਨ ਹਵਨ ਯੱਗ ਨਾਲ ਕੀਤਾ ਗਿਆ।ਸਾਰਾ ਵਾਤਾਵਰਣ ਪਾਵਨ ਯੱਗ ਦੀ ਖੁਸ਼ਬੋ ਅਤੇ ਵੈਦਿਕ ਸੰਗੀਤ ਨਾਲ ਗੂੰਜ ਉਠਿਆ।ਇਸ ਸਮੇਂ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਰੋਜਾਨਾ ਜੀਵਨ ਵਿੱਚ ਹਵਨ ਯੱਗ ਦੀ ਮਹਤਤਾ ਬਾਰੇ ਜਾਣੂ ਕਰਵਾਇਆ ਗਿਆ।ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਦੱਸਿਆ ਕਿ ਵੇਦ ਜੀਵਨ ਦੇ ਚਾਰ ਮਜ਼ਬੂਤ ਪਿੱਲਰ ਹਨ, ਜਿੰਨਾਂ ਵਿੱਚ ਮਨੁੱਖੀ ਜੀਵਨ ਦੀ ਕਾਰਜਸ਼ੈਲੀ ਦਾ ਗਿਆਨ ਮਿਲਦਾ ਹੈ।
ਵੇਦ ਪ੍ਰਚਾਰ ਸਪਤਾਹ ਦੌਰਾਨ ਪੰਜਵੀਂ-ਬੀ ਕਲਾਸ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਦਰਮਿਆਨ 10 ਨਿਯਮਾਂ `ਤੇ ਅਧਾਰਿਤ ਪ੍ਰਤੀਯੋਗਿਤਾ ਕਰਵਾਈ ਗਈ ਅਤੇ ਈਸ਼ਵਰ ਉਪਾਸਨਾ ਮੰਤਰ ਅਤੇ ਵੇਦ ਮੰਤਰਾਂ ਬਾਰੇ ਜਬਾਨੀ ਮੁਕਾਬਲੇ ਕਰਵਾਏ ਗਏ।ਜਿਸ ਵਿੱਚ 20 ਦੇ ਕਰੀਬ ਵਿਦਿਆਰਥੀਆਂ ਸ਼ਾਮਲ ਹੋਏ।ਇਸ ਤੋਂ ਇਲਾਵਾ ਮਹਾਰਿਸ਼ੀ ਦਯਾਨੰਦ ਜੀ ਦੇ ਜੀਵਨ ਸਬੰਧੀ ਭਾਸ਼ਣ ਤੇ ਪੋਸਟ ਮੇਕਿੰਗ ਮੁਕਾਬਲੇ ਆਯੋਜਿਤ ਕੀਤੇ ਗਏ ਅਤੇ ਤੀਸਰੀ ਕਲਾਸ ਦੇ ਬੱਚਿਆਂ ਵਲੋਂ ਨਾਟਕ ਪੇਸ਼ ਕੀਤਾ ਗਿਆ ਅਤੇ 10 ਨਿਯਮ ਬੋਲ ਕੇ ਸੁਣਾਏ ਗਏ।ਸਪਤਾਹ ਨੂੰ ਸਫਲਤਾ ਪੂਰਵਕ ਸੰਚਾਲਨ ਵਿੱਚ ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ, ਆਰੀਆ ਪ੍ਰਤੀਨਿਧੀ ਉਪ ਸਭਾ ਨਵੀਂ ਦਿੱਲੀ ਦੇ ਪ੍ਰਧਾਨ ਪਦਮ ਸ੍ਰੀ ਡਾ. ਪੂਨਮ ਸੂਰੀ ਜੀ ਦਾ ਆਸ਼ੀਰਵਾਦ, ਆਰੀਆ ਪ੍ਰਤੀਨਿਧੀ ਉਪ ਸਭਾ ਪੰਜਾਬ ਦੇ ਪ੍ਰਧਾਨ ਪ੍ਰਿ. ਜੇ.ਪੀ ਸ਼ੁਰ ਅਤੇ ਸਕੱਤਰ ਪ੍ਰਿ. ਢਾ. ਨੀਲਮ ਕਾਮਰਾ ਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਸ਼ੁਭਕਾਮਨਾਵਾਂ ਦਿਤੀਆਂ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media