ਪਠਾਨਕੋਟ, 11 ਅਗਸਤ (ਪੰਜਾਬ ਪੋਸਟ ਬਿਊਰੋ) – ਕਲਿਆਣ ਸੋਸਾਇਟੀ ਪਠਾਨਕੋਟ (ਰਜਿ.) ਵੱਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਦੇਸ਼ ਦੇ ਸ਼ਹੀਦਾਂ ਨੂੰ
ਸਮਰਪਿਤ 100 ਫੁੱਟ ੳੁੱਚਾ ਕੌਮੀ ਝੰਡਾ ਲਗਾਇਆ ਗਿਆ, ਜਿਸ ਵਿੱਚ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਬਤੌਰ ਮੁੱਖ ਮਹਿਮਾਨ ਵਜੋਂ ਅਤੇ ਸ੍ਰੀ ਅਮਿਤ ਕੁਮਾਰ ਆਈ.ਏ.ਐਸ ਡਿਪਟੀ ਕਮਿਸ਼ਨਰ ਗੁਰਦਾਸਪੁਰ, ਵਿਵੇਕਸ਼ੀਲ ਸੋਨੀ ਐਸ.ਐਸ.ਪੀ ਪਠਾਨਕੋਟ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਤੋਂ ਇਲਾਵਾ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ, ਗੁਰਵਿੰਦਰ ਸਿੰਘ ਜੌਹਲ ਲੋਕ ਸ਼ਿਕਾਇਤ ਅਫ਼ਸਰ, ਜਨ ਕਲਿਆਣ ਸੋਸਾਇਟੀ ਪਠਾਨਕੋਟ ਦੇ ਪ੍ਰਧਾਨ ਵਿਨੋਦ ਮਹਾਜਨ ਅਤੇ ਸਕੱਤਰ ਯਸ਼ ਪਾਲ, ਅਨਿਲ ਵਿਜ ਸੀਨੀਅਰ ਕਾਂਗਰਸੀ ਆਗੂ, ਸ਼ਹੀਦ ਸੈਨਿਕ ਸੁਰੱਖਿਆ ਪ੍ਰੀਸਦ ਦੇ ਸਕੱਤਰ ਕੁਵਰ ਰਵਿੰਦਰ ਸਿੰਘ ਵਿੱਕੀ, ਪ੍ਰਧਾਨ ਕਰਨਲ ਸਾਗਰ ਸਿੰਘ ਸਲਾਰੀਆ, ਕਰਨਲ ਪ੍ਰਭਾਤ ਸਿੰਘ, ਹੰਸ ਰਾਜ, ਠਾਕੁਰ ਜੀਵਨ ਸਿੰਘ, ਪੂਨਮ ਪਠਾਨੀਆ, ਪੀ.ਐਸ ਜਸਰੋਟੀਆ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ, ਡਾ. ਨਰੇਸ ਕਾਂਸਰਾ ਸਿਵਲ ਸਰਜਨ ਪਠਾਨਕੋਟ, ਡਾ. ਭੁਪਿੰਦਰ ਸਿੰਘ ਐਸ.ਐਮ.ਓ. ਪਠਾਨਕੋਟ, ਡਾ. ਤਰਸੇਮ ਸਿੰਘ, ਰਵਿੰਦਰ ਸਰਮਾ ਜਿਲਾ ਸਿੱਖਿਆ ਅਧਿਕਾਰੀ (ਸੈਕੰਡਰੀ) ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲਾ ਅਧਿਕਾਰੀ ਵੀ ਹਾਜ਼ਰ ਸਨ।
ਸਮਾਰੋਹ ਦੋਰਾਨ ਸਭ ਤੋਂ ਪਹਿਲਾ 100 ਫੁੱਟ ਉੱਚਾ ਤਿਰੰਗਾ ਲਹਿਰਾਇਆ ਗਿਆ ਜਿਸ ਨੂੰ ਪੰਜਾਬ ਪੁਲਿਸ ਵੱਲੋਂ ਗਾਰਡ ਆਫ ਆਨਰ ਕੀਤਾ ਗਿਆ ਅਤੇ ਸਕੂਲੀ ਵਿਦਿਆਰਥਣਾਂ ਵੱਲੋਂ ਰਾਸ਼ਟਰੀ ਗਾਨ ਪੇਸ਼ ਕੀਤਾ ਗਿਆ। ਸਮਾਰੋਹ ਦੋਰਾਨ ਜਿਲਾ ਪਠਾਨਕੋਟ ਦੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਅਜਾਦੀ ਘੁਲਾਟੀਆਂ ਨੂੰ ਵਿਸ਼ੇਸ ਰੂਪ ਵਿੱਚ ਸਨਮਾਨਤ ਕੀਤਾ ਗਿਆ।
ਜਨ ਕਲਿਆਣ ਸੋਸਾਇਟੀ ਦੇ ਪ੍ਰਧਾਨ ਵਿਨੋਦ ਮਹਾਜਨ ਨੇ ਕਿਹਾ ਕਿ ਇਹ ਸੋਸਾਇਟੀ ਦਾ ਇਕ ਛੋਟਾ ਜਿਹਾ ਉਪਰਾਲਾ ਹੈ ਜੋ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਆਉਂਣ ਵਾਲੇ ਸਮੇਂ ਦੇ ਦੋਰਾਨ ਸੋਸਾਇਟੀ ਸ਼ਹਿਰ ਦੇ ਹੋਰ ਜਨ ਕਲਿਆਣ ਦੇ ਕੰਮਾਂ ਵਿੱਚ ਵੀ ਆਪਣਾ ਸਹਿਯੋਗ ਦੇਵੇਗੀ।ਸਮਾਰੋਹ ਦੇ ਅੰਤ ਵਿੱਚ ਜਿਲਾ ਪ੍ਰਸ਼ਾਸਨ ਵੱਲੋਂ ਆਜਾਦੀ ਘੁਲਾਟੀਆਂ ਨੂੰ ਵੀ ਵਿਸ਼ੇਸ ਰੂਪ ਵਿੱਚ ਸਨਮਾਨਤ ਕੀਤਾ ਗਿਆ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media