ਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵੇਰਕਾ ਬਾਈਪਾਸ ਵਿਖੇ ਸੁਤੰਤਰਤਾ ਦਿਵਸ ਸਬੰਧੀ ਐਨ.ਸੀ.ਸੀ
ਕੈਡਟਾਂ ਨੇ 11 ਪੀ.ਬੀ ਬਟਾਲੀਅਨ ਦੇ ਕਮਾਂਡਿੰਗ ਅਫਸਰ ਅਸ਼ਵਨੀ ਕੁਮਾਰ ਦੀ ਅਗਵਾਈ ਅਤੇ ਪ੍ਰਿੰਸੀਪਲ ਅੰਜ਼ਨਾ ਗੁਪਤਾ ਦੀ ਪ੍ਰਧਾਨਗੀ ਹੇਠ ਪੌਦੇ ਲਗਾਏ।ਪ੍ਰਿੰਸੀਪਲ ਅੰਜ਼ਨਾ ਨੇ ਪੌਦੇ ਲਗਾਉਣ ਲਈ ਪ੍ਰੇਰਿਤ ਕਰਦਿਆਂ ਬੱਚਿਆਂ ਨੂੰ ਦੱਸਿਆ ਕਿ ਪੌਦੇ ਹੀ ਮਨੁੱਖੀ ਜੀਵਨ ਦਾ ਅਧਾਰ ਹੈ, ਜੋ ਆਸ ਪਾਸ ਦੇ ਪ੍ਰਦੂਸ਼ਣ ਖਤਮ ਕਰ ਕੇ ਵਾਤਾਵਰਣ ਸ਼ੁੱਧ ਕਰਦੇ ਹਨ।ਪੌਦੇ ਜਹਿਰੀਲ਼ੇ ਤੱਤ ਖਤਮ ਕਰ ਕੇ ਆਕਸੀਜਨ ਪੈਦਾ ਕਰ ਕੇ ਵਾਤਾਵਰਣ ਸਵੱਛ ਬਾਉਂਦੇ ਹਨ। ਇਸੇ ਲਈ ਪੁਰਾਣਾਂ ਵਿੱਚ ਦਰੱਖਤਾਂ ਨੂੰ ਦੇਵਤੇ ਦਾ ਦਰਜਾ ਦਿੱਤਾ ਗਿਆ ਹੈ।ਪਿੱਪਲ, ਤੁਲਸੀ ਤੇ ਨਿੰਮ ਆਦਿ ਪੌਦਿਆਂ ਦਾ ਦਵਾੲਅਿਾਂ ਵਜੋਂ ਇਸੇਤਮਾਲ ਕੀਤਾ ਜਾਂਦਾ ਹੈ।
ਇਸ ਮੌਕੇ ਐਡਮ ਅਫਸਰ ਕਰਨਲ ਪੁਨਿਆ, ਸੂਬੇਦਾਰ ਮੇਜਰ ਨਿਰਮਲ ਸਿੰਘ, ਹਵਾਲਦਾਰ ਮੁਕੇਸ਼ ਕੁਮਾਰ ਅਤੇ ਦਰਸ਼ਨ ਆਦਿ ਮੌਜੂਦ ਸਨ।ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਏ.ਐਨ.ਓ ਕਿਰਨ ਚਾਵਲਾ ਨੇ ਵੀ ਬੱਚਿਆ ਨਾਲ ਕੇ ਪੌਦੇ ਲਗਾਏ ਅਤੇ ਪ੍ਰਕਿਰਤੀ ਨੂੰ ਸੁੰਦਰ ਬਣਾਉਣ ਵਿੱਚ ਆਪਣਾ ਯੌਗਦਾਨ ਪਾਇਆ।ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਜੀਵਨ ਵਿੱਚ ਇਕ ਪੌਦਾ ਜਰੂਰ ਲਗਾਉਣ ਦਾ ਪ੍ਰਣ ਲਿਆ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media