Thursday, March 26, 2026

ਲੈਟਰੀਨ ਘਰ ਦਾ ਮਾਲਕ ਆਪ ਬਣਾਏਗਾ, ਸਰਕਾਰ ਉਸ ਦੇ ਖਾਤੇ `ਚ ਭੇਜੇਗੀ 15 ਹਜ਼ਾਰ ਰੁਪਏ – ਡੀ.ਸੀ

ਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਖੁੱਲੇ ਵਿਚ ਮਲ ਤਿਆਗ ਨਾਲ ਪੈਦਾ ਹੁੰਦੀਆਂ ਬਿਮਾਰੀਆਂ ਤੋਂ ਜਿਲਾ ਵਾਸੀਆਂ ਨੂੰ ਮੁਕਤ ਕਰਾਉਣ ਲਈ ਡਿਪਟੀ DC Sanghaਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਈ ਵਿਭਾਗਾਂ ਦਾ ਸਾਥ ਲੈ ਕੇ ਦਿਵਾਲੀ ਤੱਕ ਜਿਲੇ ਨੂੰ ਖੁਲੇ ਪਖਾਨੇ ਤੋਂ ਮੁਕਤ ਕਰਵਾਉਣ ਦਾ ਟੀਚਾ ਮਿਥੀਆ ਹੈ।ਅੱਜ ਇਸ ਵਿਸ਼ੇ `ਤੇ ਸੀਵਰੇਜ ਵਿਭਾਗ ਪੰਜਾਬ ਦੇ ਡਾਇਰੈਕਟਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਕੀਤੀ ਮੈਰਾਥਨ ਮੀਟਿੰਗ ਵਿੱਚ ਸੀਵਰੇਜ ਵਿਭਾਗ, ਪੰਚਾਇਤ ਵਿਭਾਗ, ਸਿੱਖਿਆ ਵਿਭਾਗ, ਸਿਹਤ ਵਿਭਾਗ, ਸੈਨਿਕ ਵੈਲਫੇਅਰ ਵਿਭਾਗ ਅਤੇ ਬਾਲ ਸੁਰੱਖਿਆ ਵਿਭਾਗ ਤੋਂ ਸਹਿਯੋਗ ਦੀ ਮੰਗ ਕਰਦੇ ਸੰਘਾ ਨੇ ਇਸ ਕੰਮ ਲਈ ਘਰ-ਘਰ ਪਖਾਨੇ ਬਣਾਉਣ ਅਤੇ ਉਨਾਂ ਦੀ ਵਰਤੋਂ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਰਣਨੀਤੀ ਉਲੀਕੀ।
ਇਸ ਮੌਕੇ ਸੰਬੋਧਨ ਕਰਦੇ ਜਨਾਫ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਖੁਲੇ ਵਿੱਚ ਮਲ ਤਿਆਗ ਨਾਲ ਹੈਜਾ, ਮਲੇਰੀਆ, ਪੇਚਿਸ਼, ਪੇਟ ਦਰਦ ਆਦਿ ਬੀਮਾਰੀਆਂ ਫੈਲਦੀਆਂ ਹਨ, ਉਥੇ ਇਕ ਤੋਂ 5 ਸਾਲ ਤੱਕ ਦੇ ਬੱਚੇ ਦਾ 25 ਫੀਸਦੀ ਘੱਟ ਮਾਨਸਿਕ ਵਿਕਾਸ ਹੁੰਦਾ ਹੈ ਅਤੇ 2 ਇੰਚ ਤੱਕ ਕੱਦ ਘੱਟ ਹੋ ਜਾਂਦਾ ਹੈ।ਉਨਾਂ ਦੱਸਿਆ ਕਿ ਪੋਲੀਓ ਦੀ ਨਾਮੁਾਰਦ ਬਿਮਾਰੀ ਨੂੰ ਇਕ ਵਾਰ ਸਿਹਤ ਵਿਭਾਗ ਨੇ ਖਤਮ ਕਰ ਦਿੱਤਾ ਸੀ, ਪਰ ਖੁੱਲੇ ਪਖਾਨੇ ਨਾਲ ਇਹ ਦੁਬਾਰਾ ਸੁਰਜੀਤ ਹੋ ਗਈ ਹੈ ਅਤੇ ਤਦ ਤੱਕ ਖਤਮ ਨਹੀਂ ਹੋ ਸਕਦੀ, ਜਦ ਤੱਕ ਅਸੀਂ ਖੁੱਲੇ ਪਖਾਨੇ ਤੋਂ 100 ਫੀਸਦੀ ਮੁੱਕਤੀ ਨਹੀਂ ਹੋ ਜਾਂਦੀ।ਜਨਾਬ ਇਸ਼ਫਾਕ ਨੇ ਦੱਸਿਆ ਕਿ ਸਰਕਾਰ ਵੱਲੋਂ 15 ਹਜ਼ਾਰ ਰੁਪਏ ਪ੍ਰਤੀ ਘਰ ਦੇ ਕੇ ਲੈਟਰੀਨਾਂ ਪਿੰਡਾਂ ਵਿਚ ਬਣਾਈਆਂ ਜਾ ਰਹੀਆਂ ਹਨ, ਜਿਸ ਵਿਚ ਅੰਮ੍ਰਿਤਸਰ ਜਿਲਾ ਰਾਜ ਭਰ ਵਿੱਚ ਸਭ ਤੋਂ ਪਿੱਛੇ ਹੈ।
ਡਾਇਰੈਕਟਰ ਨੇ ਦੱਸਿਆ ਕਿ ਖੁੱਲੇ ਵਿਚ ਪਖਾਨੇ ਦਾ ਅਸਰ ਬਹੁੱਤ ਘਾਤਕ ਹੈ, ਪਰ ਬਦਕਿਸਮਤੀ ਨਾਲ ਆਪਾਂ ਸਾਰਿਆਂ ਨੇ ਇਸ ਪਾਸੇ ਪਹਿਲਾਂ ਧਿਆਨ ਹੀ ਨਹੀਂ ਦਿੱਤਾ।ਉਨਾਂ ਦੱਸਿਆ ਕਿ ਅਜੇ ਵੀ ਸਾਡੀ ਸੋਚ ਬਦਲੀ ਨਹੀਂ ਅਤੇ ਕਈ ਘਰ ਸਰਕਾਰ ਵੱਲੋਂ ਬਣਾਈ ਲੈਟਰੀਨ ਦੀ ਵਰਤੋਂ ਸਟੋਰ, ਰਸੋਈ ਜਾਂ ਹੋਰ ਕੰਮਾਂ ਲਈ ਹੀ ਕਰ ਰਹੇ ਹਨ। ਉਨਾਂ ਦੱਸਿਆ ਕਿ ਅਜਿਹੇ ਕੇਸ ਅੰਮ੍ਰਿਤਸਰ ਦੀ ਸਰਹੱਦੀ ਬੈਲਟ ਵਿਚ ਬਹੁਤ ਹਨ, ਜੋ ਕਿ ਘਰ ਲੈਟਰੀਨ ਹੋਣ ਦੇ ਬਾਵਜੂਦ ਖੁੱਲੇ ਵਿਚ ਪਖਾਨਾ ਜਾਂਦੇ ਹਨ।
ਅੱਜ ਦੀ ਇਸ ਵਿਸ਼ੇਸ਼ ਮੀਟਿੰਗ ਲਈ ਬੁਲਾਏ ਗਏ ਐਸ.ਡੀ.ਐਮਜ਼, ਬੀ.ਡੀ.ਪੀ.ਓ, ਜਲ ਸਪਲਾਈ ਵਿਭਾਗ, ਸੈਨਿਕ ਵੈਲਫੇਅਰ, ਬਾਲ ਸੁਰੱਖਿਆ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਅੰਮ੍ਰਿਤਸਰ ਇਸ ਕੰਮ ਵਿਚ ਪਿੱਛੇ ਨਹੀਂ ਰਹੇਗਾ।ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਲਈ ਪੱਕੀ ਇਮਾਨਦਾਰੀ, ਤਨਦੇਹੀ ਅਤੇ ਮਨਭੋਵਨਾ ਨਾ ਕੰਮ ਕਰਨ ਦੀ ਲੋੜ ਹੈ।ਉਨਾਂ ਸਪੱਸ਼ਟ ਕੀਤਾ ਕਿ ਇਹ ਕੰਮ ਕੋਈ ਠੇਕੇਦਾਰ ਜਾਂ ਵਿਚੋਲਾ ਨਹੀਂ ਕਰੇਗਾ, ਬਲਿਕ ਲੈਟਰੀਨ ਘਰ ਦਾ ਮਾਲਕ ਆਪ ਬਣਾਏਗਾ ਅਤੇ ਉਸ ਦੇ ਖਾਤੇ ਵਿਚ 15 ਹਜ਼ਾਰ ਰੁਪਏ ਸਰਕਾਰ ਵੱਲੋਂ ਭੇਜੇ ਜਾਣਗੇ।ਡਿਪਟੀ ਕਮਿਸ਼ਨਰ ਨੇ ਜ਼ੋਰ ਦਿੱਤਾ ਕਿ ਸਾਰੇ ਲੋੜਵੰਦਾਂ ਨੂੰ ਲੈਟਰੀਨ ਕਮ ਬਾਥਰੂਮ ਇਕੱਠੇ ਬਨਾਉਣ ਲਈ ਪ੍ਰੇਰਿਤ ਕੀਤਾ ਜਾਵੇ।ਉਨਾਂ ਦੱਸਿਆ ਕਿ ਹੁਣ ਹਰੇਕ ਪਿੰਡ, ਬਲਾਕ ਅਤੇ ਸਭ ਡਵੀਜਨ ਪੱਧਰ ਉੱਤੇ ਇਸ ਕੰਮ ਦੀ ਨਿਗਰਾਨੀ ਸਬੰਧਤ ਅਧਿਕਾਰੀਆਂ ਵਲੋਂ ਕੀਤੀ ਜਾਵੇਗੀ ਅਤੇ ਸਾਬਕਾ ਫੌਜੀਆਂ ਦੀ ਵੀ ਮਦਦ ਲਈ ਜਾਵੇਗੀ।ਉਨਾਂ ਇਸ ਲਈ ਪੰਚਾਇਤਾਂ, ਪ੍ਰੈਸ, ਆਮ ਲੋਕਾਂ ਅਤੇ ਮੋਹਤਬਰਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਸ੍ਰੀ ਰਾਜੇਸ਼ ਸ਼ਰਮਾ, ਐਸ.ਡੀ.ਐਮ ਨਤੀਸ਼ ਸਿੰਗਲਾ, ਐਸ.ਡੀ.ਐਮ ਤੇਜਦੀਪ ਸਿੰਘ, ਐਕਸੀਅਨ ਸੈਨੀਟੇਸ਼ਨ ਯਾਦਵਿੰਦਰ ਸਿੰਘ ਢਿਲੋਂ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

Check Also

26ਵੇਂ ਰਾਸ਼ਟਰੀ ਰੰਗਮੰਚ ਉਸਤਵ ਦੇ ਪੰਜਵੇਂ ਦਿਨ ਨਾਟਕ ‘ਆਪ ਹਮਾਰੇ ਹੈ ਕੌਨ’ ਦਾ ਮੰਚਣ

ਅੰਮ੍ਰਿਤਸਰ, 25 ਮਾਰਚ (ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਉਤਰੀ ਜ਼ੋਨ ਕਲਚਰਲ ਸੈਂਟਰ ਪਟਿਆਲਾ …

Leave a Reply