Thursday, March 26, 2026

ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਔਰਤਾਂ ਦਾ ਸਨਮਾਨ

ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲਾ ਪ੍ਰਸ਼ਾਸਨ ਵੱਲੋਂ ਹਿੰਦੂ ਕਾਲਜ ਦੇ ਸਹਿਯੋਗ ਨਾਲ ਕਾਲਜ ਦੇ ਵਿਹੜੇ ਵਿਚ PPN1208201707ਮਨਾਏ ਗਏ ਤੀਆਂ ਦੇ ਤਿਉਹਾਰ ਮੌਕੇ ਰੁੱਖ ਅਤੇ ਕੁੱਖ ਬਚਾਉਣ ਦਾ ਸੱਦਾ ਦਿੰਦੇ ਹੋਏ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਲੜਕੀਆਂ ਅਤੇ ਔਰਤਾਂ ਦਾ ਸਨਮਾਨ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਵੱਲੋਂ ਕੀਤਾ ਗਿਆ।ਉਨਾਂ ਇਸ ਮੌਕੇ ਸਮਾਜ ਦੀ ਤਰੱਕੀ ਲਈ ਬੇਟੀ ਪੜਾਉਣ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਿਸ ਘਰ ਦੀ ਲੜਕੀ ਪੜ ਜਾਵੇ, ਉਸ ਦੀ ਅਗਲੀਆਂ ਪੀੜੀਆਂ ਰੌਸਨ ਹੋ ਜਾਂਦੀਆਂ ਹਨ, ਕਿਉਂਕਿ ਉਹ ਆਪਣੀਆਂ ਆਉਣ ਵਾਲੀਆਂ ਪੀੜੀਆਂ ਤੱਕ ਸਿੱਖਿਆ ਦਾ ਚਾਨਣ ਵੰਡ ਦਿੰਦੀ ਹੈ।ਉਨਾਂ ਕਿਹਾ ਕਿ ਅੱਜ ਵੱਖ-ਵੱਖ ਖੇਤਰ ਵਿਚ ਕੰਮ ਕਰਕੇ ਸਮਾਜ ਦੇ ਭਲੇ ਅਤੇ ਦੇਸ਼ ਦੀ ਤਰੱਕੀ ਲਈ ਯੋਗਦਾਨ ਪਾ ਕੇ ਸਾਡੇ ਦੇਸ਼ ਦੀਆਂ ਔਰਤਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਕਿਸੇ ਤਰਾਂ ਵੀ ਮਰਦਾਂ ਨਾਲੋਂ ਘੱਟ ਨਹੀਂ, ਬਲਕਿ ਕਈ ਖੇਤਰਾਂ ਵਿਚ ਉਨਾਂ ਨਾਲੋਂ ਚੰਗੀਆਂ ਹਨ।ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਪੀ ਕੇ ਸ਼ਰਮਾ ਨੇ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਸਹਾਇਕ ਕਮਿਸ਼ਨਰ ਮੈਡਮ ਅਲਕਾ ਸ਼ਰਮਾ ਅਤੇ ਸ੍ਰੀ ਸ਼ਿਵਰਾਜ ਸਿੰਘ ਬੱਲ, ਪੀ. ਸੀ. ਐਸ. ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿੰਨਾ ਦੀ ਬਦੌਲਤ ਇਹ ਯਾਦਗਾਰੀ ਸਮਾਗਮ ਕਾਲਜ ਵਿਚ ਹੋ ਸਕਿਆ। PPN1208201708ਉਨਾਂ ਇਸ ਮੌਕੇ ਆਪਣੇ ਕਾਲਜ ਦੀਆਂ ਲੜਕੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿਚ ਪਾਏ ਗਏ ਯੋਗਦਾਨ ਨੂੰ ਵੀ ਯਾਦ ਕੀਤਾ। ਇਸ ਮੌਕੇ ਜਿਲਾ ਪ੍ਰਸ਼ਾਸਨ ਵੱਲੋਂ ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਪਾਉਣ ਲਈ ਪਿੰਗਲਵਾੜਾ ਅੰਮਿ੍ਰਤਸਰ ਦੇ ਮੁਖੀ ਡਾ. ਇੰਦਰਜੀਤ ਕੌਰ, ਡਾ. ਲਕਸ਼ਮੀ ਕਾਂਤਾ ਚਾਵਲਾ, ਸੀ ਜੇ ਐਮ ਮੋਨਿਕਾ ਸ਼ਰਮਾ, ਸਿਵਲ ਸਰਜਨ ਡਾ. ਨਰਿੰਦਰ ਕੌਰ, ਡੀ ਐਸ ਪੀ ਰਿਚਾ ਅਗਨੀਹੋਤਰੀ, ਪਿੰਸੀਪਲ ਡਾ. ਨੀਰਾ ਸ਼ਰਮਾ, ਬਾਸਕਿਟ ਬਾਲ ਖਿਡਾਰਨ ਸੁਮਨ ਸ਼ਰਮਾ, ਅੰਤਰਰਾਸ਼ਟਰੀ ਜਿਮਨਾਸਟਕ ਕੋਚ ਨੀਤੂ ਬਾਲਾ, ਗਾਇਕ ਖਿਆਤੀ ਮਹਿਰਾ, ਮੁੱਕੇਬਾਜ਼ ਅਮਨ ਸੰਧੂ, ਦੀਕਸ਼ਾ ਰਾਜਪੂਤ, ਸਿਮਰਨਜੋਤ ਕੌਰ, ਰਿਸ਼ਮਜੀਤ ਕੌਰ, ਜਸਰੀਨ ਕੌਰ ਸੰਧੂ, ਮਨਪ੍ਰੀਤ ਕੌਰ (ਫੈਂਸਿੰਗ), ਤਜਿੰਦਰ ਕੌਰ ਦਾ ਵਿਸੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply