ਜੰਡਿਆਲਾ ਗੁਰੂ, 13 ਅਗਸਤ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸਥਾਨਕ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿਖੇ ਇਕਾਂਗੀ ਮੁਕਾਬਲਾ ਕਰਵਾਇਆ ਗਿਆ।ਜਿਸ
ਵਿੱਚ ਸਕੂਲ ਦੇ ਪੰਜ ਹਾਊਸਾਂ : ਰੋਜ਼, ਪੈਨਸੀ, ਲੋਟਸ, ਡੇਜ਼ੀ ਅਤੇ ਲਿਲੀ ਨੇ ਭਾਗ ਲਿਆ।ਇਸ ਮੁਕਾਬਲੇ ਵਿੱਚ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਪਿੰਦਰਜੀਤ ਸਿੰਘ ਸਰਲੀ ਮੁੱਖ ਮਹਿਮਾਨ ਦੇ ਤੌਰ `ਤੇ ਪਹੁੰਚੇ।ਇਕਾਂਗੀ ਕੰਪੀਟੀਸ਼ਨ ਦੀ ਜੱਜਮੈਂਟ ਰਵਿੰਦਰਜੀਤ ਸਿੰਘ, ਸੰਜੀਵ ਕੁਮਾਰ ਵੋਕੇਸ਼ਨਲ ਮਾਸਟਰਤੇ ਪ੍ਰਿ. ਹਰਦੇਵ ਸਿੰਘ ਨੇ ਕੀਤੀ।ਇਕਾਂਗੀ ਮੁਕਾਬਲੇ ਵਿੱਚ ਲਿਲ਼ੀ ਹਾਊਸ ਫਸਟ, ਲੋਟਸ ਹਾਊਸ ਸੈਕਿੰਡ, ਪੈਨਸੀ ਹਾਊਸ ਥਰਡ ਰਿਹਾ।ਬੱਚਿਆਂ ਦੀ ਕਾਰਗੁਜ਼ਾਰੀ ਅਤੇ ਅਦਾਕਾਰੀ ਦੀ ਖੂਬ ਸਰਾਹਨਾ ਹੋਈ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਵਰਿੱਤੀ ਦੁੱਗਾ ਕੋਆਰਡੀਨੇਟਰ, ਸ਼ਿਲਪਾ ਸ਼ਰਮਾ ਕੋਆਰਡੀਨੇਟਰ, ਜੱਜਮੈਂਟ ਮੈਂਬਰ ਰਵਿੰਦਰਜੀਤ ਸਿੰਘ, ਸੰਜੀਵ ਕੁਮਾਰ ਅਤੇ ਪ੍ਰਿ. ਹਰਦੇਵ ਸਿੰਘ ਨੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media