ਅੰਮ੍ਰਿਤਸਰ, 14 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਪੰਜਾਬ ਦੇ ਗਵਰਨਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ, ਮਾਨਯੋਗ ਸ਼੍ਰੀ ਵੀ.ਪੀ. ਸਿੰਘ ਬਦਨੌਰ ਨੇ ਵਿਸ਼ਵ ਪ੍ਰਸਿੱਧ
ਉੱਘੇ ਵਿਦਵਾਨ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਵੇਂ ਵਾਈਸ-ਚਾਂਸਲਰ ਵਜੋਂ ਨਿਯੁੱਕਤ ਕੀਤਾ ਹੈ।ਉਨ੍ਹਾਂ ਦੀ ਇਹ ਨਿਯੁਕਤੀ ਜਾਇਨ ਕਰਨ ਦੀ ਮਿਤੀ ਤੋਂ ਤਿੰਨ ਸਾਲਾਂ ਲਈ ਹੋਵੇਗੀ।ਉਹ ਇਸ ਵੇਲੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨਵੀਂ ਦਿੱਲੀ ਵਿਖੇ ਸਕੱਤਰ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।
ਪ੍ਰੋ. ਸੰਧੂ ਇਸ ਤੋਂ ਪਹਿਲਾਂ ਵੱਖ-ਵੱਖ ਮਹੱਤਵਪੂਰਨ ਅਕਾਦਮਿਕ ਅਤੇ ਪ੍ਰਸ਼ਾਸਨਿਕ ਅਹੁੱਦਿਆਂ `ਤੇ ਰਹਿੰਦੇ ਹੋਏ ਸਫਲਤਾਪੂਰਵਕ ਆਪਣੀਆਂ ਸੇਵਾਵਾਂ ਦਿੱਤੀਆਂ ਹਨ।ਉਨ੍ਹਾਂ ਨੇ ਯੂਨੀਵਰਸਿਟੀ ਸਿਸਟਮ ਵਿਚ ਡਿਪਾਰਟਮੈਂਟ ਆਫ ਸਪੋਰਟਸ ਮੈਡੀਸਨ ਵਿਭਾਗ ਨੂੰ ਲਿਆਂਦਾ ਜੋ ਕਿ 2004 ਵਿਚ ਸੈਂਟਰ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ ਇਨ ਪਾਰਟੀਕੁਲਰ ਏਰੀਆ ਅਧੀਨ ਆਇਆ।
ਉਨ੍ਹਾਂ ਨੇ ਵਿਲੱਖਣ ਅਤੇ ਚੰਗੇ ਕੋਰਸ ਜਿਵੇਂ ਸਪੋਰਟਸ ਸਾਇੰਸਜ਼ ਜਿਵੇਂ ਪੀ.ਐਚ.ਡੀ ਅਤੇ ਡਾਕਟਰ ਆਫ ਮੈਡੀਸਨ ਇਨ ਸਪੋਰਟਸ ਮੈਡੀਸਨ, ਮਾਸਟਰਜ਼ ਇਨ ਸਪੋਰਟਸ ਫਿਜ਼ੀਕਲ ਥੀਰੈਪੀ, ਮਾਸਟਰਜ਼ ਇਨ ਐਕਸਰਸਾਈਜ਼ ਫਿਜ਼ੀਓਲੋਜੀ ਐਂਡ ਨਿਊਟ੍ਰੀਸ਼ਨ, ਮਾਸਟਰ ਇਨ ਸਪੋਰਟਸ ਸਾਇਕਾਲੋਜੀ ਸ਼ਾਮਿਲ ਹਨ।ਉਹ ਵੱਖ-ਵੱਖ ਸੰਸਥਾਵਾਂ ਦੇ ਫੈਲੋ ਵੀ ਹਨ ਜਿਨ੍ਹਾਂ ੀਵਚ ਨੈਸ਼ਨਲ ਅਕੈਡਮੀ ਆਫ ਮੈਡੀਕਲ ਸਾਇੰਸਜ਼ (ਇੰਡੀਆ), ਇੰਟਰਨੈਸ਼ਨਲ ਫੈਡਰੇਸ਼ਨ ਆਫ ਸਪੋਰਟਸ ਮੈਡੀਸਨ, ਏਸ਼ੀਅਨ ਫੈਡਰੇਸ਼ਨ ਆਫ ਸਪੋਰਟਸ ਮੈਡੀਸਨ ਸ਼ਾਮਿਲ ਹਨ।ਉਹ ਏਸ਼ੀਅਨ ਫੇਡਰੇਸ਼ਨ ਆਫ ਸਪੋਰਟਸ ਮੈਡੀਸਨ ਦੇ ਪਹਿਲੇ ਭਾਰਤੀ ਹਨ ਜੋ ਕਿ ਇਸ ਸੰਸਥਾ ਦੇ ਸਕੱਤਰ ਜਨਰਲ ਵਜੋਂ ਚੁਣੇ ਗਏ।ਉਨਾਂ੍ਹ ਵੱਲੋਂ 237 ਖੋਜ ਪ੍ਰਕਾਸ਼ਨਾਵਾਂ ਕਰਵਾਈਆਂ ਗਈ ਹਨ ਜਿਨ੍ਹਾਂ ਵਿਚੋਂ 110 ਖੋਜ ਪ੍ਰਕਾਸ਼ਨਾਵਾਂ ਵੱਖ-ਵੱਖ ਅੰਤਰਰਾਸ਼ਟਰ ਪੱਧਰ ਦੇ ਜਰਨਲਾਂ ਵਿਚ ਪ੍ਰਕਾਸ਼ਿਤ ਹਨ।
ਉਹ ਪ੍ਰਸਿੱਧ ਆਰਥੋਪੈਡਿਕ ਸਰਜਨ ਤੋਂ ਇਲਾਵਾ ਸਪੋਰਟਸ ਮੈਡੀਸਨ, ਖੋਜ ਅਤੇ ਅਧਿਆਪਨ ਵਿਚ ਵਿਸ਼ੇਸ਼ ਰੁਚੀ ਰੱਖਣ ਵਾਲੇ ਹਨ।ਉਹ ਬਹੁਤ ਸਾਰਆਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਦੇ ਐਡੀਟੋਰੀਅਲ ਅਤੇ ਸਲਾਹਕਾਰ ਬੋਰਡ ਵਿਚ ਸ਼ਾਮਿਲ ਹਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media