Tuesday, June 23, 2026

ਵਿਦਿਆਰਥੀਆਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਲਗਾਇਆ ਵਿਦਿਅਕ ਟੂਰ

ਬਟਾਲਾ, 24 ਅਗਸਤ (ਪੰਜਾਬ ਪੋਸਟ- ਨਰਿਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵਿੱਚ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ ਨਾਲ ਜੋੜਨ ਦੇ  PPN2408201708ਮਕਸਦ ਨਾਲ ਮਾਨਯੋਗ ਸਿਖਿਆ ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਚੋਧਰੀ ਜਿਲਾ ਸਿਖਿਆ ਅਸਫਰ (ਸ.ਸ) ਗੁਰਦਾਸਪੁਰ ਸ੍ਰੀਮਤੀ ਰਾਕੇਸ਼ ਬਾਲਾ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਭੁੱਲਰ (ਗੁਰਦਾਸਪੂਰ) ਦੇ ਪ੍ਰਿੰਸੀਪਲ ਲਖਵਿੰਦਰ ਸਿੰਘ ਤੇ ਉਹਨਾ ਟੀਮ ਵਲੋ ਵਿਦਿਆਰਥੀਆਂ ਦਾ ਸਾਇੰਸ ਸਿਟੀ ਦਾ ਟੂਰ ਲਗਾਇਆ ਗਿਆ। ਇਸ ਸਬੰਧ ਵਿਚ ਗਾਈਡ ਅਧਿਆਪਕਾਂ ਵਿਚ ਰਮਨਦੀਪ ਕੌਰ ਬਾਜਵਾ, ਸੁਮਨਦੀਪ ਸਾਇੰਸ ਮਿਸਟ੍ਰੈਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਸਾਇੰਸ ਵਿਸ਼ੇ ਨੂੰ ਸੁਖਾਲਾ ਬਣਾਉਣ ਵਿੱਚ ਇਹੋ ਜਿਹੇ ਵਿਦਿਅਕ ਟੂਰ ਬਹੁਤ ਹੀ ਮਹੱਤਵ ਰੱਖਦੇ ਹਨ, ਭਾਵੇ ਵਿਦਿਆਰਥੀਆਂ ਨੂੰ ਸਾਇੰਸ ਵਿਸ਼ਾ ਵਧੀਆ ਤਰੀਕੇ ਨਾਲ ਪੜਾਇਆ ਜਾ ਰਿਹਾ ਹੋਵੇ।ਇਸ ਨਾਲ ਸਾਇੰਸ ਵਿਸ਼ੇ ਪ੍ਰਤੀ ਵਿਦਿਆਰਥੀਆਂ ਦੇ ਮਨਾ ਵਿਚ ਆਈ ਨੀਰਸਤਾ ਖਤਮ ਹੁੰਦੀ ਹੈ।ਇਸ ਤੋ ਇਲਾਵਾ ਸਾਇੰਸ ਅਧਿਆਪਕਾਂ ਵਿਚ ਇਕ ਉਤਸਾਹ ਪੈਦਾ ਹੂੰਦਾ ਹੈ।ਉਨਾ ਕਿਹਾ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਚ ਜਿਹੜੇ ਨਵੇ ਪ੍ਰਜੈਕਟ ਲਗਾਏ ਜਾਦੇ ਹਨ, ਉਹਨਾ ਦੀ ਜਾਣਕਾਰੀ ਵੀ ਸਾਇੰਸ ਵਿਸ਼ਾ ਪੜਾਉਣ ਵਾਲੇ ਅਧਿਆਪਕਾਂ ਨੂੰ ਮਿਲਦੀ ਹੈ।ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਸਾਇੰਸ ਵਿਸ਼ੇ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ ਨੋਟ ਬੁੱਕਾਂ ਵਿਚ ਆਪਣੇ ਵਿਚਾਰ ਵੀ ਲਿਖੇ ਹਨ। ਕੁੱਲ ਮਿਲਾ ਕੇ ਵਿਦਿਆਰਥੀ ਇਸ ਵਿਦਿਅਕ ਟੂਰ ਨੂੰ ਸਾਰਥਕ ਮੰਨ ਰਹੇ ਹਨ।ਇਹੋ ਜਿਹੇ ਗਿਆਨ ਵੰਡਣ ਵਾਲੇ ਪ੍ਰ੍ਰੋਗਰਾਮ ਵਿਭਾਗ ਨੂੰ ਲਗਾਉਣੇ ਚਾਹੀਦੇ ਹਨ।ਵਿਦਿਅਕ ਟੂਰ ਦੀ ਰਵਾਨਗੀ ਮੌਕੇ ਪ੍ਰਿੰਸੀਪਲ ਲਖਵਿੰਦਰ ਸਿੰਘ, ਰਮਨਦੀਪ ਬਾਜਵਾ, ਸੁਮਨਦੀਪ ਤੋ ਇਲਾਵਾ ਪਿਆਰਾ ਲਾਲ, ਮਨਪ੍ਰੀਤ ਸਿੰਘ, ਦਵਿੰਦਰ ਸਿੰਘ, ਤਰਸੇਮ ਸਿੰਘ, ਰਾਜਵਿੰਦਰ, ਹਰਪ੍ਰੀਤ ਸਿੰਘ, ਦਵਿੰਦਰ ਸਿੰਘ, ਜਤਿਰੰਦਰ ਬੀਰ ਸਿੰਘ, ਨਰਿੰਦਰ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿਘ ਆਦਿ ਸਕੂਲ ਅਧਿਆਪਕ ਹਾਜਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply