ਅੰਮ੍ਰਿਤਸਰ, 24 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪੋ੍ਰਫੈਸਰ ਡਾ.
ਜਸਪਾਲ ਸਿੰਘ ਸੰਧੂ ਵੱਲੋ ਹੋਏ ਆਦੇਸ਼ਾਂ ਅਨੁਸਾਰ ਰਸਾਇਣ ਵਿਗਿਆਨ ਦੇ ਉਘੇ ਵਿਗਿਆਨੀ ਪ੍ਰੋਫੈਸਰ ਡਾ. ਕਮਲਜੀਤ ਸਿੰਘ ਨੂੰ ਯੂਨੀਵਰਸਿਟੀ ਦੇ ਡੀਨ, ਅਕਾਦਮਿਕ ਮਾਮਲੇ ਨਿਯੁਕਤ ਕੀਤਾ ਗਿਆ ਹੈ।ਇਸੇ ਤਰਾਂ ਰਸਾਇਣ ਵਿਭਾਗ ਦੇ ਹੀ ਪ੍ਰੋ ਡਾ. ਮਨੋਜ ਕੁਮਾਰ ਨੂੰ ਯੂਨੀਵਰਸਿਟੀ ਦੇ ਪ੍ਰੋਫੈਸਰ ਇਚਾਰਜ (ਪ੍ਰੀਖਿਆਵਾਂ) ਦੀ ਜਿੰਮੇਵਾਰੀ ਸੌਂਪੀ ਗਈ ਹੈ।ਯੂਨੀਵਰਸਿਟੀ ਦੇ ਮੌਲੀਕਿਊਲਰ ਬਾਇਓਲੀਜੀ ਅਤੇ ਬਾਇਓ ਕੈਮਿਸਟਰੀ ਵਿਭਾਗ ਦੇ ਪ੍ਰੋਫੈਸਰ ਡਾ. ਜਤਿੰਦਰ ਸਿੰਘ ਨੂੰ ਯੂਨੀਵਰਸਿਟੀ ਦੇ ਡਾਇਰੈਕਟਰ, ਯੂ.ਜੀ.ਸੀ ਹਿਊਮਨ ਰਿਸੋਰਸ ਡਿਵੈਲਪਮੈਂਟ ਨਿਯੁੱਕਤ ਕੀਤਾ ਗਿਆ ਹੈ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫੈਸਰ ਡਾਂ. ਹਰਦੀਪ ਸਿੰਘ ਨੂੰ ਡਾਇਰੈਕਟਰ ਕਪੈਸਟੀ ਇਨਹਾਂਸਮੈਟ ਪ੍ਰੋਗਰਾਮ ਨਿਯੁੱਕਤ ਕੀਤਾ ਗਿਆ ਹੈ। ਇਹ ਸਾਰੀਆਂ ਨਿਯੁਕਤੀਆਂ ਮਾਰਚ 31, 2018 ਤੱਕ ਹੋਣਗੀਆਂ।
Check Also
ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਲਈ ਰੋਜ਼ਾਨਾ ਯੋਗ ਅਭਿਆਸ ਕਰੋ – ਮੇਅਰ ਮੋਤੀ ਭਾਟੀਆ
ਅੰਮ੍ਰਿਤਸਰ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਕੌਮਾਂਤਰੀ ਯੋਗਾ ਦਿਵਸ ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ) …
Punjab Post Daily Online Newspaper & Print Media