ਤਰਨਤਾਰਨ, 27 ਅਗਸਤ (ਪੰਜਾਬ ਪੋਸਟ ਬਿਊਰੋ) – ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸਿਵਲ ਰਿਟ ਪਟੀਸ਼ਨ ਨੰਬਰ 19086 ਆਫ 2017 ਦੇ ਸੰਬੰਧ ਵਿੱਚ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸਾਸ਼ਨ ਤਰਨਤਾਰਨ ਵੱਲੋਂ 25 ਅਗਸਤ 2017 ਨੂੰ ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖੀ ਸਬੰਧੀ ਆਏ ਅਦਾਲਤੀ ਫੈਸਲੇ ਤੋਂ ਬਾਅਦ ਹੋਈਆਂ ਹਿੰਸਕ ਘਟਨਾਵਾਂ ਵਿੱਚ ਹੋਏ ਨੁਕਸਾਨ ਸਬੰਧੀ ਦਾਅਵੇ ਮੰਗੇ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨਤਾਰਨ ਪਰਦੀਪ ਕੁਮਾਰ ਸਭਰਵਾਲ ਨੇ ਦਸਿਆ ਕਿ ਕੋਈ ਵੀ ਨਾਗਰਿਕ, ਸੰਸਥਾ, ਅਦਾਰਾ ਜਾਂ ਕੰਪਨੀ, ਜਿਸ ਦਾ ਵੀ ਨੁਕਸਾਨ ਡੇਰਾ ਸਚਾ ਸੌਦਾ ਸਿਰਸਾ ਦੇ ਮੁਖੀ ਸਬੰਧੀ ਆਏ ਅਦਾਲਤੀ ਫੈਸਲੇ ਤੋਂ ਬਾਅਦ 25 ਅਗਸਤ ਜਾਂ ਉਸ ਤੋਂ ਬਾਅਦ ਹੋਈਆਂ ਹਿੰਸਕ ਘਟਨਾਂਵਾਂ ਦੌਰਾਨ ਹੋਇਆ ਹੋਵੇ ਤਾਂ ਉਹ ਇਸ ਸਬੰਧੀ ਆਪਣੇ ਕਲੇਮ ਦੀ ਅਰਜ਼ੀ ਪੂਰੇ ਵੇਰਵਿਆਂ ਸਹਿਤ ਪ੍ਰੋਫਾਰਮੇ ਵਿੱਚ ਭਰ ਕੇ ਸਬੰਧਿਤ ਐਸ. ਡੀ ਐਮ ਦੇ ਦਫ਼ਤਰ ਵਿਚ 29 ਅਗਸਤ ਸ਼ਾਮ 5 ਵਜੇ ਤਕ ਦੇ ਸਕਦੇ ਹਨ।ਉਹਨਾਂ ਦਸਿਆ ਕਿ ਵਧੇਰੇ ਜਾਣਕਾਰੀ ਲਈ ਦਫ਼ਤਰ ਐਸ.ਡੀ.ਐਮ ਤਰਨਤਾਰਨ ਵਿਖੇ ਫੋਨ ਨੰਬਰ 1852-222555, ਦਫ਼ਤਰ ਐਸ.ਡੀ.ਐਮ ਪੱਟੀ ਵਿਖੇ ਫੋਨ ਨੰਬਰ 01851-244940 ਅਤੇ ਦਫ਼ਤਰ ਐਸ.ਡੀ.ਐਮ ਖਡੂਰ ਸਾਹਿਬ ਵਿਖੇ ਫੋਨ ਨੰਬਰ 01859-237358 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media