ਡੀ.ਐਸ.ਪੀ ਧੂਰੀ ਵਲੋਂ ਸੀ.ਸੀ.ਟੀ.ਵੀ ਕੈਮਰਿਆਂ ਨਿਗਰਾਨੀ ਰੱਖਣ ਦੀ ਅਪੀਲ
ਧੂਰੀ, 29 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਜ਼ਿਲਾ੍ਹ ਸੰਗਰੂਰ ਦੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਅੱਜ ਧੂਰੀ ਵਿਖੇ ਵੱਖ-ਵੱਖ ਚੁਰਸਤਿਆਂ ਅਤੇ
ਮੁੱਖ ਸੜਕਾਂ `ਤੇ ਲਗਾਏ ਗਏ ਸੀ.ਸੀ.ਟੀ.ਵੀ ਕੈਮਰਿਆਂ ਦਾ ਉਦਘਾਟਨ ਕਰਨ ਉਪਰੰਤ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਅਤੇ ਡੀ.ਐਸ.ਪੀ ਧੂਰੀ ਅਕਾਸ਼ਦੀਪ ਸਿੰਘ ਔਲਖ ਨੂੰ ਨਾਲ ਲੈ ਕੇ ਬੈਂਕ ਰੋਡ `ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦਾ ਜਾਇਜ਼ਾ ਵੀ ਲਿਆ।ਉਪਰੰਤ ਡੀ.ਐਸ.ਪੀ ਦਫਤਰ ਧੂਰੀ ਵਿਖੇ ਸੱਦੀ ਗਈ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਦੇ ਮਕਸਦ ਨਾਲ ਸੰਗਰੂਰ ਅਤੇ ਸੁਨਾਮ ਤੋਂ ਬਾਅਦ ਹੁਣ ਧੂਰੀ ਵਿੱਚ ਵੀ ਡੀ.ਐਸ.ਪੀ ਅਕਾਸ਼ਦੀਪ ਸਿੰਘ ਔਲਖ ਦੇ ਸੁਹਿਰਦ ਯਤਨਾਂ ਸਦਕਾ 40 ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ। ਉਹਨਾਂ ਕਿਹਾ ਕਿ ਸੀ.ਸੀ.ਟੀ.ਵੀ ਕੈਮਰਾ ਮੀਂਹ, ਹਨੇ੍ਹਰੀ ਅਤੇ ਝੱਖੜ ਦੇ ਬਾਵਜੂਦ ਆਪਣੀ ਡਿਊਟੀ ਇੱਕ ਵਧੀਆ ਸੰਤਰੀ ਵਾਂਗ ਨਿਭਾਉਂਦਾ ਹੈ।ਜਿਸ ਕਾਰਨ ਜਿੰਨਾਂ ਸ਼ਹਿਰਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਏ ਹਨ, ੳੁੱਥੇ ਅਪਰਾਧ ਵਿੱਚ ਕਮੀ ਆਈ ਹੈ ਕਿਉਂਕਿ ਕੈਮਰੇ ਅਪਰਾਧ ਘਟਾਉਣ ਵਿੱਚ ਮੱਦਦਗਾਰ ਬਣਦੇ ਹਨ।ਉਹਨਾਂ ਕੋਲਡ ਸਟੋਰ, ਫੈਕਟਰੀਆਂ, ਸ਼ੈਲਰ ਮਾਲਕਾਂ, ਸਕੂਲਾਂ ਅਤੇ ਮੈਰਿਜ-ਪੈਲੇਸ ਆਦਿ ਨਾਲ ਸਬੰਧਤ ਵਪਾਰੀਆਂ ਨੂੰ ਆਪਣੇ-ਆਪਣੇ ਵਪਾਰਕ ਅਦਾਰਿਆਂ ਦੇ ਬਾਹਰ ਸੀ.ਸੀ.ਟੀ.ਵੀ ਕੈਮਰੇ ਲਗਵਾਉਣ ਦੀ ਅਪੀਲ ਕੀਤੀ। ਉਹਨਾਂ ਇਸ ਕੰਮ ਲਈ ਡੀ.ਐਸ.ਪੀ. ਧੂਰੀ ਸ਼੍ਰੀ ਅਕਾਸ਼ਦੀਪ ਸਿੰਘ ਔਲਖ ਦੀ ਪਿੱਠ ਥਾਪੜਦਿਆਂ ਕਿਹਾ ਕਿ ਸ਼੍ਰੀ ਔਲ਼ਖ ਵੱਲੋਂ ਧੂਰੀ ਸ਼ਹਿਰ ਤੋਂ ਬਾਅਦ ਹੁਣ ਥਾਣਾ ਸਦਰ ਧੂਰੀ ਅਤੇ ਸ਼ੇਰਪੁਰ ਵਿਖੇ ਵੀ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ।ਉਹਨਾਂ ਲੋਕਾਂ ਨੂੰ ਸੀ.ਸੀ.ਟੀ.ਵੀ ਕੈਮਰਿਆਂ ਦੀ ਭੰਨ-ਤੋੜ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਨਿਗਰਾਨੀ ਰੱਖਣ ਦੀ ਅਪੀਲ ਵੀ ਕੀਤੀ।ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਵਿਵਾਦ ਵਿੱਚ ਜ਼ਿਲਾ੍ਹ ਪੁਲਿਸ ਵੱਲੋਂ ਪੰਜ ਕਰੋੜ ਚੌਂਹਠ ਲੱਖ ਪੈਂਤੀ ਹਜ਼ਾਰ ਇੱਕ ਸੌ ਉਨਾਸੀ ਰੁਪਏ ਦੇ ਹੋਏ ਖਰਚ ਅਤੇ ਨੁਕਸਾਨ ਦਾ ਕਲੇਮ ਮੰਗਿਆ ਜਾਵੇਗਾ।ਇਸ ਮੌਕੇ ਡੀ.ਐਸ.ਪੀ ਧੂਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਲਗਾਏ ਗਏ 40 ਸੀ.ਸੀ.ਟੀ.ਵੀ ਕੈਮਰਿਆਂ ਦੇ ਰੱਖ-ਰਖਾਵ ਲਈ ਆਊਟਸੋਰਸ ਏਜੰਸੀ ਨੂੰ ਢਾਈ ਸਾਲ ਦਾ ਠੇਕਾ ਦਿੱਤਾ ਗਿਆ ਹੈ। ਇਸ ਮੌਕੇ ਥਾਣਾ ਸਿਟੀ ਧੂਰੀ ਦੇ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media