Friday, March 27, 2026

ਸੂਚਨਾ ਦਾ ਅਧਿਕਾਰ ਸਰਕਾਰੀ ਤੰਤਰ ’ਚ ਪਾਰਦਰਸ਼ਤਾ ਲਿਆਉਣ ’ਚ ਸਹਾਈ ਹੋਇਆ ਡੀ.ਸੀ

ਮੰਗੀ ਗਈ ਸੂਚਨਾ 30 ਦਿਨਾਂ ਦੇ ਅੰਦਰ ਦੇਣੀ ਜਰੂਰੀ – ਐਸ.ਪੀ ਜੋਸ਼ੀ
ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਲੋਕਾਂ ਵੱਲੋਂ ਮੰਗੀ ਜਾਂਦੀ ਸੂਚਨਾ ਨੂੰ ਨਿਸ਼ਚਤ ਸਮੇਂ ਵਿੱਚ ਦੇਣ DC Sanghaਅਤੇ ਇਸ ਕਾਨੂੰਨ ਦੀਆਂ ਪੇਚੀਦੀਆਂ ਦੀ ਜਾਣਕਾਰੀ ਦੇਣ ਲਈ ਮਹਾਤਮਾਂ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਵੱਲੋਂ ਸਥਾਨਕ ਬਚਤ ਭਵਨ ਵਿਖੇ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ।ਇਸ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰਕਮਲਦੀਪ ਸਿੰਘ ਸੰਘਾ ਸ਼ਾਮਲ ਹੋਏ ਜਦਕਿ ਜ਼ਿਲੇ ਦੇ ਸਾਰੇ ਵਿਭਾਗਾਂ ਦੇ ਲੋਕ ਸੂਚਨਾ ਅਧਿਕਾਰੀਆਂ ਨੇ ਵੀ ਇਸ ਵਰਕਸ਼ਾਮ ਵਿੱਚ ਭਾਗ ਲਿਆ।
ਵਰਕਸ਼ਾਪ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਸੂਚਨਾ ਦਾ ਅਧਿਕਾਰ ਸਰਕਾਰੀ ਤੰਤਰ ’ਚ ਪਾਰਦਰਸ਼ਤਾ ਲਿਆਉਣ ’ਚ ਵੱਡੇ ਪੱਧਰ ’ਤੇ ਸਹਾਈ ਹੋਇਆ ਹੈ।ਉਨਾਂ ਕਿਹਾ ਕਿ ਇਹ ਦੋ ਰੋਜ਼ਾ ਵਰਕਸ਼ਾਪ ਸਰਕਾਰੀ ਅਧਿਕਾਰੀਆਂ ਲਈ ਇਸ ਕਾਨੂੰਨ ਬਾਰੇ ਜਾਣਕਾਰੀ ’ਚ ਵਾਧਾ ਕਰਨ ਲਈ ਸਹਾਈ ਹੋਵੇਗੀ ਅਤੇ ਨਵੀਆਂ ਗੱਲਾਂ ਸਿੱਖ ਕੇ ਸਾਰੇ ਵਿਭਾਗ ਸੂਚਨਾ ਅਧਿਕਾਰ ਕਾਨੂੰਨ ਨੂੰ ਹੋਰ ਵੀ ਬੇਹਤਰ ਢੰਗ ਨਾਲ ਲਾਗੂ ਕਰ ਸਕਣਗੇ।
ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਐਸ.ਪੀ ਜੋਸ਼ੀ ਦੇ ਜੀ.ਐਮ ਮੈਗਸੀਪਾ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਉਸ ਨਾਲ ਸਬੰਧਤ ਮਾਮਲਿਆਂ ਵਿੱਚ ਖੁੱਲਾਪਣ, ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਭਾਵਨਾ ਨੂੰ ਉਤਸ਼ਾਹਤ ਕਰਨ ਲਈ ਸੂਚਨਾ ਅਧਿਕਾਰ ਕਾਨੂੰਨ ਬਣਿਆ ਗਿਆ ਹੈ, ਜਿਸ ਤਹਿਤ ਹਰ ਭਾਰਤੀ ਨਾਗਰਕਿ ਨੂੰ ਕਿਸੇ ਜਨਤਕ ਅਥਾਰਟੀ ਤੋਂ ਜਾਣਕਾਰੀ ਪ੍ਰਾਪਤ ਕਰਨ ਦਾ ਹੱਕ ਮੁਹੱਈਆ ਕਰਾਇਆ ਗਿਆ ਹੈ।ਉਨਾਂ ਕਿਹਾ ਕਿ ਕੋਈ ਵੀ ਭਾਰਤੀ ਨਾਗਰਿਕ 10 ਰੁਪਏ ਦੀ ਫੀਸ ਅਦਾ ਕਰਕੇ ਕੋਈ ਵੀ ਜਾਣਕਾਰੀ ਲੈ ਸਕਦਾ ਹੈ ਬਸ਼ਰਤੇ ਉਹ ਜਾਣਕਾਰੀ ਦੇਸ਼ ਹਿੱਤ ‘ਚ ਨੁਕਸਾਨਦਾਇਕ ਨਾ ਹੋਵੇ।ਉਨਾਂ ਕਿਹਾ ਕਿ ਹਰ ਵਿਭਾਗ ਵਲੋਂ ਸੂਚਨਾ ਅਧਿਕਾਰ ਤਹਿਤ ਜਾਣਕਾਰੀ ਦੇਣ ਲਈ ਲੋਕ ਸੂਚਨਾ ਅਧਿਕਾਰੀ (ਪੀ.ਆਈ.ਓ) ਨਿਯੁਕਤ ਕਰਨੇ ਲਾਜ਼ਮੀ ਹਨ ਅਤੇ ਮੰਗੀ ਗਈ ਸੂਚਨਾ 30 ਦਿਨ ਦੇ ਅੰਦਰ ਦੇਣੀ ਜਰੂਰੀ ਹੈ।
ਐਸ.ਪੀ ਜੋਸ਼ੀ ਨੇ ਅੱਗੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਸਰਕਾਰੀ ਵਿਭਾਗ ਜਾਂ ਜਨਤਕ ਸੰਸਥਾ ਵੱਲੋਂ ਜੋ ਕਿ ਆਰ.ਟੀ.ਆਈ ਐਕਟ ਦੇ ਘੇਰੇ ਹੇਠ ਆਉਂਦੇ ਹਨ ਨਿਰਧਾਰਤ ਸਮੇਂ ‘ਚ ਮੰਗੀ ਗਈ ਸੂਚਨਾ ਨਹੀਂ ਦਿੰਦੇ ਤਾਂ ਉਹ ਵਿਅਕਤੀ ਇਸ ਦੀ ਸ਼ਿਕਾਇਤ ਰਾਜ ਸੂਚਨਾ ਕਮਿਸ਼ਨ ਨੂੰ ਕਰ ਸਕਦੇ ਹਨ।ਉਨਾਂ ਦੱਸਿਆ ਕਿ ਜੇਕਰ ਕੋਈ ਅਧਿਕਾਰੀ ਇਸ ਐਕਟ ਤਹਿਤ ਮੰਗੀ ਗਈ ਸੂਚਨਾ ਨਹੀਂ ਦਿੰਦਾ ਤਾਂ ਉਸ ਨੂੰ ਜੁਰਮਾਨਾ ਕੀਤੇ ਜਾਣ ਦੀ ਵਿਵਸਥਾ ਵੀ ਇਸ ਐਕਟ ਤਹਿਤ ਰੱਖੀ ਗਈ ਹੈ।ਉਨਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਰ.ਟੀ.ਆਈ ਐਕਟ ਤਹਿਤ ਮੰਗੀ ਗਈ ਹਰ ਸੂਚਨਾ ਨੂੰ ਨਿਸ਼ਚਤ ਸਮੇਂ ‘ਚ ਬਿਨੈਕਾਰ ਨੂੰ ਦੇਣ। ਇਸ ਮੌਕੇ ਮੈਗਸੀਪਾ ਦੇ ਅਧਿਕਾਰੀ ਐਡਵੋਕੇਟ ਰਾਜੀਵ ਮਦਾਨ, ਅਨੂਪ ਕੁਮਾਰ ਅਤੇ ਜਗਤਾਰ ਸਿੰਘ ਨੇ ਵੀ ਸੂਚਨਾ ਅਧਿਕਾਰ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply