Wednesday, March 25, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਰੁੱਖ ਲਗਾਉ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੇ ਐਨ.ਐਸ.ਐਸ ਯੂਨਿਟ ਵਲੋਂ ਵਾਤਾਵਰਨ PPN0109201711ਸੁਰੱਖਿਆ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਤਰ੍ਹਾਂ ਦੇ ਰੁੱਖ ਲਗਾ ਕੇ `ਰੁੱਖ ਲਗਾਓ ਮਹੋਤਸਵ` ਮਨਾਇਆ ਗਿਆ।ਜਿਸ ਵਿਚ ਡਾ. ਰਾਜ਼ੇਸ਼ ਕੁਮਾਰ, ਐਨ.ਐਸ.ਐਸ ਕੋਆਰਡੀਨੇਟਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਰੁੱਖ ਲਗਾਓ ਮਹਿੰਮ ਤਹਿਤ ਕਪੂਰ, ਦਾਲਚੀਨੀ, ਅਦਰਕ, ਨਿੰਮ, ਔਲਾ, ਰੁਦਰਾਖਸ਼ਸ, ਹਰੜ, ਤੇਜ ਪੱਤਰ ਆਦਿ ਦੇ ਰੁੱਖ ਕਾਲਜ ਵਿਖੇ ਲਗਾਏ ਗਏ।ਪ੍ਰਿੰਸੀਪਲ (ਡਾ.) ਪੁਸ਼ਪਿੰਦਰ ਵਾਲੀਆ ਨੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰਾਂ ਅਤੇ ਐਨ.ਐਸ.ਐਸ ਵਲੰਟੀਅਰਾਂ ਨੂੰ ਵਧਾਈ ਦਿੰਦੇ ਹੋਏ ਇਸ ਪ੍ਰਸ਼ਾਸਨਿਕ ਮੁਹਿੰਮ ਬਾਰੇ ਕਿਹਾ ਕਿ ਭਾਰਤ ਨੂੰ ਹਰਾ-ਭਰਾ ਬਣਾਉਣ ਲਈ ਇਹ ਇਕ ਮਹੱਤਵਪੂਰਨ ਕਦਮ ਹੈ।ਉਨਾਂ ਵਲੰਟੀਅਰਾਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਸਵੱਛ ਵਾਤਾਵਰਨ ਹੀ ਮਨੁੱਖੀ ਜੀਵਨ ਦਾ ਮੂਲ ਆਧਾਰ ਹੈ।ਇਸ ਲਈ ਉਹ ਭਾਰਤ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਵਿਚ ਸ਼ਲਾਘਾਯੋਗ ਭੂਮਿਕਾ ਨਿਭਾਉਣ।ਇਸ ਮੁਹਿੰਮ ਵਿਚ ਸ੍ਰੀਮਤੀ ਸੁਰਭੀ ਸੇਠੀ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਸਮੇਤ ਉਨਾਂ ਦੀ ਟੀਮ ਅਤੇ ਐਨ.ਐਸ.ਐਸ ਵਲੰਟੀਅਰਜ਼ ਨੇ ਉਤਸ਼ਾਹ ਨਾਲ ਭਾਗ ਲਿਆ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply