ਸੰਗਰੂਰ, 3 ਸਤਬੰਰ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਕੂੜੇ ਦੇ ਡੰਪ ਵਾਲੀ ਜ਼ਮੀਨ ਦੀ ਠੇਕੇ ਦੀ ਰਕਮ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਪੰਜਵੇਂ
ਦਿਨ ਵੀ ਕਿਸੇ ਤਣ ਪੱਤਣ ਨਹੀਂ ਲੱਗਾ।ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰਾਂ ਨੇ ਲੋਕਾਂ ਦਾ ਨੱਕ ਵਿਚ ਦਮ ਕਰ ਰੱਖਿਆ ਹੈ ਅਤੇ ਅੱਜ ਹੋਈ ਭਾਰੀ ਬਾਰਸ਼ ਨਾਲ ਹਾਲਾਤ ਹੋਰ ਬੱਦਤਰ ਹੋ ਗਏ ਹਨ, ਪਰ ਨਗਰ ਕੌਂਸਲ ਨੇ ਇਸ ਵਿਵਾਦ ਨੂੰ ਹੱਲ ਕਰਨ ਦੀ ਬਜਾਏ ਸੁਸਤ ਰੁਖ਼ ਅਪਣਾ ਰੱਖਿਆ ਹੈ।ਓਧਰ ਕੂੜੇ ਦੇ ਡੰਪ ਵਾਲੀ ਜ਼ਮੀਨ ਨੇੜੇ ਪੰਜ ਦਿਨਾਂ ਤੋਂ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਪੱਕਾ ਮੋਰਚਾ ਲਗਾਈ ਬੈਠੇ ਹਨ।ਬੀਤੀ ਸ਼ਾਮ ਵੀ ਕਿਸਾਨਾਂ ਨੇ ਨਗਰ ਕੌਂਸਲ ਨੂੰ ਕੂੜੇ ਦੀਆਂ ਟਰਾਲੀਆਂ ਬੇਰੰਗ ਮੋੜ ਦਿੱਤੀਆਂ ਸਨ।
ਅੱਜ ਕਿਸਾਨਾਂ ਵੱਲੋਂ ਨਗਰ ਕੌਂਸਲ ਨੂੰ ਇੱਕ ਦਿਨ ਦਾ ਅਲਟੀਮੇਟਮ ਦਿੰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੱਲ੍ਹ ਸ਼ਨਿਚਰਵਾਰ ਤੱਕ ਜ਼ਮੀਨ ਮਾਲਕ ਕਿਸਾਨ ਰਣਧੀਰ ਸਿੰਘ ਨੂੰ ਠੇਕੇ ਦੀ ਰਕਮ 6 ਲੱਖ 65 ਹਜ਼ਾਰ ਰੁਪਏ ਦੀ ਅਦਾਇਗੀ ਨਾ ਹੋਈ ਤਾਂ ਉਸ ਮਗਰੋਂ ਨਾ ਤਾਂ ਨਗਰ ਕੌਂਸਲ ਪਾਸੋਂ ਠੇਕੇ ਦੀ ਰਕਮ ਵਸੂਲੀ ਜਾਵੇਗੀ ਅਤੇ ਨਾ ਹੀ ਜ਼ਮੀਨ ਵਿੱਚ ਕੂੜਾ ਸੁੱਟਣ ਦਿੱਤਾ ਜਾਵੇਗਾ।ਯੂਨੀਅਨ ਦੀ ਬਡਰੁੱਖਾਂ ਇਕਾਈ ਦੇ ਪ੍ਰਧਾਨ ਨਛੱਤਰ ਸਿੰਘ ਅਤੇ ਗੋਬਿੰਦਰ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਜ਼ਮੀਨ ਮਾਲਕ ਨੂੰ ਪਿਛਲੇ ਦੋ ਮਹੀਨਿਆਂ ਤੋਂ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਕਦੇ ਵੀ ਅਦਾਇਗੀ ਕਰਨ ਦੀ ਗੱਲ ’ਤੇ ਨਹੀਂ ਆਈ ਜਿਸ ਕਰਕੇ ਕਿਸਾਨਾਂ ਨੂੰ ਮਜਬੂਰ ਹੋ ਕੇ ਅਣਮਿੱਥੇ ਸਮੇਂ ਲਈ ਮੋਰਚਾ ਲਗਾਉਣ ਪਿਆ ਹੈ।ਉਨ੍ਹਾਂ ਕਿਹਾ ਕਿ ਪੰਜ ਦਿਨਾਂ ਤੋਂ ਕਿਸਾਨ ਰੋਸ ਧਰਨੇ ’ਤੇ ਬੈਠੇ ਹਨ ਅਤੇ ਸ਼ਹਿਰ ਵਿੱਚ ਗੰਦਗੀ ਢੇਰਾਂ ਤੋਂ ਲੋਕ ਪ੍ਰੇਸ਼ਾਨ ਹੋ ਰਹੇ ਹਨ ਪਰ ਨਗਰ ਕੌਂਸਲ ਦੇ ਕੰਨ ’ਤੇ ਜੂੰ ਨਹੀਂ ਸਰਕੀ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਸ਼ਨਿਚਰਵਾਰ ਤੱਕ ਵਿਵਾਦ ਨੂੰ ਸੁਲਝਾਉਂਦਿਆਂ ਜ਼ਮੀਨ ਮਾਲਕ ਨੂੰ ਬਣਦੀ ਠੇਕੇ ਦੀ ਰਕਮ ਨਾ ਦਿਵਾਈ ਗਈ ਤਾਂ ਉਸ ਤੋਂ ਬਾਅਦ ਇਸ ਵਿਵਾਦ ਲਈ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media