ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਭਾਰਤੀ ਜੀਵਨ ਬੀਮਾ ਨਿਗਮ ਦੇ 61ਵੀਂ ਵਰੇਗੰਢ `ਤੇ ਜੀਵਨ ਬੀਮੇ ਦਾ ਸੰਦੇਸ਼ ਘਰ ਘਰ ਪਹੁੰਚਾਉਣ ਲਈ 1 ਸਤੰਬਰ ਤੋਂ ਸ਼ੁਰੂ ਬੀਮਾ ਸਪਤਾਹ ਜਾਰੀ ਹੈ।ਜਿਸ ਦੌਰਾਨ ਲੋਕਾਂ ਨੂੰ ਬੀਮਾ ਪਾਲਸੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ।ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਡਵੀਜ਼ਨਲ ਮੈਨੇਜਰ ਸੰਦੀਪ ਜੁਲਕਾ ਨੇ ਦੱਸਿਆ ਕਿ 1956 ਤੋਂ ਭਾਰਤੀ ਜੀਵਨ ਬੀਮਾ ਦੀ ਸ਼ੁਰੂਆਤ ਹੋਣ ਤੋਂ
ਬਾਅਦ ਹੁਣ ਤਕ ਇਸ ਨੇ ਬੀਮਾ ਸੈਕਟਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਇਸ ਦੀ ਪੂੰਜੀ 5 ਕਰੋੜ ਤੋਂ ਵੱਧ ਕੇ 25 ਲੱਖ ਕਰੋੜ ਤੱਕ ਪੁੱਜ ਗਈ ਹੈ। ਭਾਰਤੀ ਜੀਵਨ ਬੀਮਾ 14 ਦੇਸ਼ਾਂ ਵਿੱਚ ਕਾਰਜਸ਼ੀਲ ਹੈ ਅਤੇ ਦੇਸ਼ ਵਿਦੇਸ਼ ਵਿੱਚ ਇਸ ਦੀਆਂ 4897 ਬਰਾਂਚਾਂ ਹਨ ।ਸ੍ਰੀ ਜੁਲਕਾ ਨੇ ਦੱਸਿਆ ਕਿ 2016-17 ਦੌਰਾਨ 31 ਮਾਰਚ 2017 ਤੱਕ ਅੰਮ੍ਰਿਤਸਰ ਡਵੀਜ਼ਨ ਜਿਸ ਅਧੀਨ 6 ਜਿਲੇ ਆਉਂਦੇ ਹਨ ਵਲੋਂ ਰਿਕਾਰਡ 103000 ਬੀਮਾ ਪਾਲਸੀਆਂ ਅਤੇ 1192 ਕਰੋੜ ਫਰੈਸ਼ ਤੇ ਰਿਨਿਊਲ ਪ੍ਰੀਮੀਅਮ ਇੱਕਠਾ ਕੀਤਾ ਗਿਆ ਹੈ।ਇਸ ਦੇ ਨਾਲ ਹੀ ਕੰਪਨੀ ਨੇ 215.58 ਲੱਖ ਦਾਅਵਿਆਂ ਦਾ 112700.41 ਕਰੋੜ ਭੁਗਤਾਨ ਕੀਤਾ ਹੈ।ਬੀਮਾ ਮਾਰਕੀਟ ਵਿੱਚ ਭਾਰਤੀ ਜੀਵਨ ਬੀਮਾ ਨਿਗਮ ਦਾ ਹਿੱਸਾ 70 ਫੀਸਦ ਤੋਂ ਵੱਧ ਹੈ ਅਤੇ ਉਹ ਸਭ ਤੋਂ ਵੱਡੀ ਕੰਪਨੀ ਵਜੋਂ ਜੀਵਨ ਬੀਮਾ ਸੇਵਾਵਾਂ ਦੇ ਰਹੀ ਹੈ।
ਸੀਨੀਅਰ ਡਵੀਜ਼ਨਲ ਮੈਨੇਜਰ ਸੰਦੀਪ ਜੁਲਕਾ ਨੇ ਕਿਹਾ ਕਿ ਭਾਰਤੀ ਜੀਵਨ ਬੀਮਾ ਵਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾ ਕੇ ਪ੍ਰਧਾਨ ਮੰਤਰੀ ਦੀ ਸਵੱਛ ਭਾਰਤ ਮੁਹਿੰਮ ਵਿੱਚ ਵੀ ਯੌਗਦਾਨ ਪਾਇਆ ਜਾ ਰਿਹਾ ਹੈ। ਸਮੇਂ ਸਮੇਂ `ਤੇ ਸਕੂਲੀ ਬੱਚਿਆਂ ਨੂੰ ਪੌਦੇ ਲਗਾਉਣ ਤੇ ਸਫਾਈ ਰੱਖਣ ਲਈ ਜਾਗਰੂਕ ਕਰਨ ਲਈ ਸਕੂਲਾਂ ਵਿੱਚ ਪ੍ਰੋਗਰਾਮ ਕੀਤੇ ਜਾਂਦੇ ਹਨ।ਉਨਾਂ ਕਿਹਾ ਕਿ ਭਾਰਤੀ ਜੀਵਨ ਬੀਮਾ ਨਿਗਮ ਵਲੋਂ ਡਵੀਜ਼ਨ ਪੱਧਰ `ਤੇ ਹਰ ਸਾਲ ਸਤੰਬਰ ਮਹੀਨੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਹਰ ਡਵੀਜ਼ਨ `ਚ 20 ਬੱਚਿਆਂ ਨੂੰ ਦਸ ਦਸ ਹਜਾਰ ਦੇ ਵਜੀਫੇ ਦੇਣ ਲਈ ਆਨਲਾਈਨ ਚੋਣ ਕੀਤੀ ਜਾਂਦੀ ਹੈ।ਜਿੰਨਾਂ ਵਿਚ 10 ਲੜਕੇ ਤੇ 10 ਹੀ ਲੜਕੀਆਂ ਹੁੰਦੀਆਂ ਹਨ। ਸ੍ਰੀ ਜੁਲਕਾ ਨੇ ਹੋ ਕਿਹਾ ਕਿ ਗ੍ਰਾਹਕਾਂ ਨੂੰ ਅਧੁਨਿਕ ਤਕਨੀਕ ਨਾਲ ਜੋੜ ਕੇ ਐਸ.ਐਮ.ਐਸ ਤੇ ਆਨਲਾਈਨ ਪ੍ਰੀਮੀਅਮ ਭੁਗਤਾਨ, ਐਸ.ਐਮ.ਐਸ ਅਲਰਟ, ਈ-ਸਰਵਿਸ ਤੇ ਨੈਫਟ ਵਰਗੀਆਂ ਸੇਵਾਵਾਂ ਦਿੱਤੀਆਂ ਜਾ ਰਹੀਆ ਹਨ।ਇਸ ਮੌਕੇ ਮਾਰਕੀਟਿੰਗ ਮੈਨੇਜਰ ਆਰ.ਐਲ.ਜਰਿਆਲ, ਭਾਰਤ ਭੂਸ਼ਨ ਮੈਨੇਜਰ ਸੇਲਜ਼, ਵਿਪਮ ਸ਼ਰਮਾ ਮੈਨੇਜਰ ਸੇਲਜ਼ ਤੇ ਸੀ.ਐਲ.ਆਈ.ਏ, ਚਰਨਜੀਤ ਸੇਠ ਏ.ਓ ਸੇਲਜ਼ ਅਤੇ ਚੇਤਨ ਭਾਸਕਰ ਏ.ਏ.ਓ.ਐਫ ਤੇ ਏ ਆਦਿ ਵੀ ਮੌਜੂਦ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media