Monday, September 28, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪ੍ਰਾਈਵੇਟ ਵਿਦਿਆਰਥੀਆਂ ਤੇ ਕਾਲਜਾਂ ਲਈ ਸ਼ਡਿਊਲ ਜਾਰੀ

ਅੰਮ੍ਰਿਤਸਰ, 5 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਨਵੰਬਰ/ਦਸੰਬਰ 2017 ਵਿਚ ਹੋਣ ਵਾਲੀਆਂ ਅੰਡਰ ਗਰੈਜੂਏਟ ਕਲਾਸਾਂ ਦੇ ਸਮੈਸਟਰ ਪਹਿਲਾ, ਤੀਜਾ, ਪੰਜਵਾਂ, ਸਤਵਾਂ ਤੇ ਨੌਵਾਂ ਅਤੇ ਪੋਸਟ ਗਰੈਜੂਏਟ ਕਲਾਸਾਂ ਦੇ ਸਮੈਸਟਰ ਪਹਿਲਾ ਅਤੇ ਤੀਜਾ ਆਦਿ ਦੀਆਂ ਸਾਰੀਆਂ ਪ੍ਰੀਖਿਆਵਾਂ (ਬੀ.ਐਡ. ਅਤੇ ਲਾਅ ਕਲਾਸਾਂ ਨੂੰ ਛੱਡ ਕੇ, ਇਨ੍ਹਾਂ ਦਾ ਸ਼ਡਿਊਲ ਵੱਖਰੇ ਤੌਰ ‘ਤੇ ਜਾਰੀ ਕੀਤਾ ਜਾਵੇਗਾ) ਮਿਤੀ 22 ਨਵੰਬਰ 2017 ਤੋਂ ਆਰੰਭ ਹੋ ਰਹੀਆਂ ਹਨ। ਇਨ੍ਹਾਂ ਦੇ ਪ੍ਰਾਈਵੇਟ ਦਾਖਲਾ ਫਾਰਮ ਤੇ ਰੈਗੂਲਰ ਵਿਦਿਆਰਥੀਆਂ ਦੇ ਕਾਲਜਾਂ ਵੱਲੋਂ ਵਿਸ਼ਾ ਰਜਿਸਟਰੇਸ਼ਨ/ਐਨਰਾਲਮੈਂਟ ਆਨਲਾਈਨ ਪੋਰਟਲ ਰਾਹੀਂ ਭਰੇ ਜਾਣੇ ਹਨ।
ਇਹ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਸਪਲੀਮੈਂਟਰੀ (ਵਾਧੂ ਵਿਸ਼ਾ/ਸਪੈਸ਼ਲ ਚਾਂਸ) ਦੇ ਦਾਖਲਾ ਫਾਰਮ ਮੈਨੂਅਲ ਤੌਰ ‘ਤੇ ਯੂਨੀਵਰਸਿਟੀ ਕੈਸ਼ ਕਾਉਂਟਰ ਉਪਰ ਫੀਸ ਸਲਿਪ ਪ੍ਰਿੰਟ ਕਰਨ ਦੀਆਂ ਮਿਤੀਆਂ ਅਨੁਸਾਰ ਜਮ੍ਹਾਂ ਕੀਤਾ ਜਾਵੇਗਾ।
ਇਨ੍ਹਾਂ ਪ੍ਰੀਖਿਆਵਾਂ ਦੇ ਦਾਖਲਾ ਫਾਰਮ ਆਨਲਾਈਨ ਪੋਰਟਲ ਦੁਆਰਾ ਭਰਨ ਦੀ ਪ੍ਰੀਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਦਾਖਲਾ ਫੀਸਾਂ (ਐਨ.ਈ.ਐਫ.ਟੀ./ਆਰ.ਟੀ.ਜੀ.ਐਸ./ਇੰਟਰਨੈਟ ਬੈਂਕਿੰਗ/ਬਿਲ ਡੈਸਕ ਚਲਾਨ ਰਾਹੀਂ) ਪ੍ਰਾਪਤ ਕਰਨ ਦੀਆਂ ਮਿਤੀਆਂ ਨਿਰਧਾਰਤ ਕੀਤੀਆਂ ਗਈਆਂ ਹਨ। ਨਿਰਧਾਰਤ ਮਿਤੀਆਂ ਵਿਚ ਪ੍ਰਾਈਵੇਟ ਪ੍ਰੀਖਿਆਰਥੀਆਂ ਲਈ ਫੀਸ ਸਲਿਪ ਪ੍ਰਿੰਟ ਕਰਨ/ਕਾਲਜਾਂ ਵੱਲੋਂ ਪੋਰਟਲ ਤੇ ਵਿਸ਼ੇ ਦੀ ਚੋਣ (ਵਿਸ਼ਾ ਰਜਿਸਟਰੇਸ਼ਨ/ਐਨਰਾਲਮੈਂਟ) ਕਰਨ ਅਤੇ ਬਿਲ ਡੈਸਕ ਟੂ ਪੇਮੈਂਟ ਕਰਨ ਆਦਿ ਦੀ ਬਿਨਾ ਲੇਟ ਫੀਸ 20 ਸਤੰਬਰ 2017 ਹੈ। ਦੋ ਸੌ ਪੰਜਾਹ ਰੁਪਏ ਲੇਟ ਫੀਸ ਨਾਲ 29 ਸਤੰਬਰ, ਪੰਜ ਸੌ ਰੁਪਏ ਲੇਟ ਫੀਸ ਨਾਲ 9 ਅਕਤੂਬਰ, ਇਕ ਹਜ਼ਾਰ ਲੇਟ ਫੀਸ ਨਾਲ 16 ਅਕਤੂਬਰ, ਦੋ ਹਜ਼ਾਰ ਰੁਪਏ ਲੇਟ ਫੀਸ ਨਾਲ 26 ਅਕਤੂਬਰ ਅਤੇ ਪ੍ਰੀਖਿਆਵਾਂ ਦੇ ਸ਼ੁਰੂ ਹੋਣ ਤੋਂ ਦਸ ਦਿਨ ਪਹਿਲਾਂ ਲਈ ਇਕ ਹਜ਼ਾਰ ਰੁਪਏ ਪ੍ਰਤੀ ਦਿਨ ਨਿਰਧਾਰਤ ਕੀਤਾ ਹੈ।
ਪ੍ਰਾਈਵੇਟ ਪ੍ਰੀਖਿਆਰਥੀਆਂ ਵੱਲੋਂ ਬੈਂਕ ਵਿਚ ਫੀਸ ਜਮ੍ਹਾਂ ਕਰਵਾਉਣ ਦੀ ਬਿਨਾ ਲੇਟ ਫੀਸ ਆਖਰੀ ਮਿਤੀ 22 ਸਤੰਬਰ, 2017 ਨਿਰਧਾਰਤ ਕੀਤੀ ਗਈ ਹੈ।ਦੋ ਸੌ ਪੰਜਾਹ ਰੁਪਏ ਲੇਟ ਫੀਸ ਨਾਲ 4 ਅਕਤੂਬਰ, ਪੰਜ ਸੌ ਰੁਪਏ ਲੇਟ ਫੀਸ ਨਾਲ 11 ਅਕਤੂਬਰ, ਇਕ ਹਜ਼ਾਰ ਰੁਪਏ ਲੇਟ ਫੀਸ ਨਾਲ 18 ਅਕਤੂਬਰ, ਦੋ ਹਜ਼ਾਰ ਰੁਪਏ ਲੇਟ ਫੀਸ ਨਾਲ 30 ਅਕਤੂਬਰ ਨਿਰਧਾਰਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮਿਤੀਆਂ ਵਿਚ ਤਿੰਨ ਕੰਮ ਵਾਲੇ ਦਿਨ ਗਰੇਸ ਵਜੋਂ ਸ਼ਾਮਿਲ ਕਰ ਦਿੱਤੇ ਗਏ ਹਨ। ਇਸ ਲਈ ਗਰੇਸ ਪੀਰੀਅਡ ਵਜੋਂ ਕੋਈ ਹੋਰ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply