Monday, September 28, 2026

ਸ੍ਰੀ ਗੁਰੂ ਗ੍ਰੰਥ ਸਾਹਿਬ : ਸੰਕਲਨ ਤੇ ਸੰਪਾਦਨ ਵਿਸ਼ੇ ‘ਤੇ ਵਿਸ਼ੇਸ਼ ਵਰਕਸ਼ਾਪ 6 ਸਤੰਬਰ ਤੋਂ

gndu-guru-granth-sahib-bhavanਅੰਮ੍ਰਿਤਸਰ, 5 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੀ ਸਥਾਪਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵੱਖ-ਵੱਖ ਪੱਖਾਂ ਤੋਂ ਅਧਿਐਨ ਹਿਤ ਕੀਤੀ ਗਈ ਹੈ ਤੇ ਕੇਂਦਰ ਇਸ ਜੁੰਮੇਵਾਰੀ ਨੂੰ ਨਿਭਾਉਣ ਲਈ ਲਗਾਤਾਰ ਕਾਰਜਸ਼ੀਲ ਹੈ।ਕੇਂਦਰ ਵਲੋਂ ਇਸੇ ਦਿਸ਼ਾ ਵਿਚ ਸਿੱਖ-ਅਧਿਐਨ ਦੇ ਖੇਤਰ ਵਿਚ ਖੋਜ ਕਰ ਰਹੇ ਖੋਜਾਰਥੀਆਂ ਲਈ ਸੱਤ-ਰੋਜ਼ਾ ਕਾਰਜਸ਼ਾਲਾ 6 ਤੋਂ 12 ਸਤੰਬਰ ਤੱਕ ਲਗਾਈ ਜਾ ਰਹੀ ਹੈ।
ਇਹ ਕਾਰਜਸ਼ਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ : ਸੰਕਲਨ ਤੇ ਸੰਪਾਦਨ  ਦੇ ਵਿਸ਼ੇ ’ਤੇ ਕੇਂਦਰਿਤ ਹੋਵੇਗੀ। ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਨਾਲ ਜੁੜੇ ਵਿਭਿੰਨ ਪਹਿਲੂਆਂ ਜਿਵੇਂ ਪ੍ਰਕਾਸ਼, ਸੰਚਾਰ, ਸੰਕਲਨ, ਸੰਪਾਦਨ, ਗੁਰਮੁਖੀ ਲਿਪੀ, ਗੁਰਬਾਣੀ ਦੀ ਭਾਸ਼ਾ, ਵਿਆਕਰਣ, ਉਚਾਰਣ, ਕੋਸ਼ਕਾਰੀ, ਅਰਥ-ਵਿਗਿਆਨ, ਕਾਵਿ-ਸ਼ਾਸਤਰ, ਪਿੰਗਲ, ਸੰਗੀਤ-ਸ਼ਾਸਤਰ ਤੇ ਹੱਥ-ਲਿਖਤਾਂ ਦੇ ਅਧਿਐਨ ਬਾਰੇ ਖੋਜ-ਭਰਪੂਰ ਜਾਣਕਾਰੀ ਸੰਬੰਧਿਤ ਖੇਤਰਾਂ ਦੇ ਵਿਸ਼ੇਸ਼ਗਾਂ ਰਾਹੀਂ ਦਿਤੀ ਜਾਵੇਗੀ।ਵਰਕਸ਼ਾਪ ਦੇ ਕੋ-ਆਰਡੀਨੇਟਰ ਪ੍ਰੋ. ਅਮਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਕਸ਼ਾਪ ਦਾ ਉਦਘਾਟਨ ਪ੍ਰੋ. ਸਰਬਜੋਤ ਸਿੰਘ ਬਹਿਲ, ਡੀਨ, ਅਕਾਦਮਿਕ ਵਿਦਿਆਰਥੀ ਭਲਾਈ ਕਰਨਗੇ ਤੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਮੁੱਖ ਮਹਿਮਾਨ ਹੋਣਗੇ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply