ਬਠਿੰਡਾ, 7 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਵੱਲੋਂ ਆਪਣੇ ਵਿਦਿਆਰਥੀਆਂ ਦੀ ਸੋਚਾਂ ਨੂੰ ਇੱਕ ਮੰਚ
ਪ੍ਰਦਾਨ ਕਰਨ ਲਈ ਅਤੇ ਉਹਨਾਂ ਦੀਆਂ ਸਾਹਿਤਕ ਰੁਚੀਆਂ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਉਨਾਂ ਅੰਦਰ ਸਮਾਜ ਅਤੇ ਸੱਭਿਆਚਾਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਸਲਾਨਾ ਕਾਲਜ ਮੈਗਜ਼ੀਨ ‘ਵਿੰਗਜ਼’ ਛਪਵਾਇਆ ਗਿਆ।ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਪਰਮਜੀਤ ਕੌਰ ਧਾਲੀਵਾਲ, ਡਾਇਰੈਕਟਰ ਐਡਮਨ ਅਮੀਤੋਜ ਧਾਲੀਵਾਲ, ਡਿਪਟੀ ਡਾਇਰੈਕਟਰਜ਼ ਅਤੇ ਬਾਬਾ ਫ਼ਰੀਦ ਗਰੁੱਪ ਦੇ ਵੱਖ-ਵੱਖ ਕਾਲਜਾਂ/ਸਕੂਲਾਂ ਦੇ ਪਿ੍ਰੰਸੀਪਲਾਂ ਅਤੇ ਵਿਭਾਗੀ ਮੁੱਖੀਆਂ ਦੁਆਰਾ ‘ਅਧਿਆਪਕ ਦਿਵਸ’ ਮੌਕੇ ਇਹ ਕਾਲਜ ਮੈਗਜ਼ੀਨ ‘ਵਿੰਗਜ਼’ ਰਿਲੀਜ਼ ਕੀਤਾ ਗਿਆ।
ਕਾਲਜ ਦੇ ਵਾਈਸ ਪਿ੍ਰੰਸੀਪਲ ਨੇ ਦੱਸਿਆ ਕਿ ਇਸ ਕਾਲਜ ਮੈਗਜ਼ੀਨ ‘ਵਿੰਗਜ਼’ ਨੂੰ ਲਾਈਫਸਾਇੰਸਜ਼, ਫਿਜ਼ੀਕਲ ਐਂਡ ਮੈਥੇਮੇਟੀਕਲ ਸਾਇੰਸਜ਼, ਕੰਪਿਊਟਰ ਸਾਇੰਸ, ਸੋਸ਼ਲ ਸਾਇੰਸਜ਼ ਐਂਡ ਲੈਂਗੂਏਜ਼ਸ ਆਦਿ ਚਾਰ ਸੈਕਸ਼ਨਾਂ ਵਿੱਚ ਵੰਡਿਆ ਗਿਆ ਅਤੇ ਹਰ ਇਕ ਸੈਕਸ਼ਨ ਦੇ ਅਧਿਆਪਕ ਅਤੇ ਵਿਦਿਆਰਥੀ ਸੰਪਾਦਕ ਬਣਾਏੇ ਗਏ।ਹਰ ਇੱਕ ਕੋਰਸ ਦੇ ਵਿਦਿਆਰਥੀਆਂ ਨੇ ਅਲੱਗ ਅਲੱਗ ਆਪਣੀ ਕਲਾਸ ਦੇ ਵਿਦਿਆਰਥੀਆਂ ਦੀਆਂ ਰਚਨਾਵਾਂ ਨੂੰ ਇਕੱਠਾ ਕਰਨ ਦਾ ਉਪਰਾਲਾ ਕੀਤਾ ਅਤੇ ਅੱਗੇ ਹਰ ਸੈਕਸ਼ਨ ਦੇ ਵਿਦਿਆਰਥੀ ਸੰਪਾਦਕਾਂ ਅਤੇ ਅਧਿਆਪਕ ਸੰਪਾਦਕਾਂ ਨੇ ਉਸਾਰੂ ਤੇ ਖੂਬਸੂਰਤ ਰਚਨਾਵਾਂ ਨੂੰ ਚੁਣ ਕੇ ਇਸ ਮੈਗਜ਼ੀਨ ਵਿੱਚ ਸ਼ਾਮਲ ਕੀਤਾ ਹੈ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਅਤੇ ਸਟਾਫ਼ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media