Monday, August 10, 2026

ਅਦਾਲਤ ਵਲੋਂ ਭਗੋੜਾ ਕਰਾਰ ਦਿੱਤੇ ਗਏ ਵਿਅਕਤੀ ਵਲੋਂ ਫਿਰ ਧਮਕੀਆਂ ਦੇਣ ਦਾ ਦੋਸ਼

ਜੰਡਿਆਲਾ ਗੁਰੂ, 8 ਸਤੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਮਾਨਯੋਗ ਅਦਾਲਤ ਵਲੋਂ ਭਗੋੜਾ ਕਰਾਰ ਦਿੱਤੇ ਵਿਅਕਤੀ ਵਲੋਂ ਸ਼ਰੇਆਮ ਸ਼ਿਕਾਇਤਕਰਤਾ ਨੂੰ ਧਮਕੀਆਂ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪੁਲਿਸ ਚੋਂਕੀ ਜੰਡਿਆਲਾ ਗੁਰੂ ਦਿੱਤੀ ਦਰਖ਼ਾਸਤ ਵਿਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਧਰਮ ਪਾਲ ਪੁੱਤਰ ਦੇਸ ਰਾਜ ਨਵੀ ਅਬਾਦੀ ਨਾਲ ਅੰਮ੍ਰਿਤਸਰ ਅਦਾਲਤ ਵਿਚ ਪੈਸਿਆਂ ਦੇ ਲੈਣ ਦੇਣ ਸਬੰਧੀ ਮਾਮਲਾ ਚੱਲ ਰਿਹਾ ਹੈ।ਜਿਸ ਵਿਚ ਮਾਨਯੋਗ ਅਦਾਲਤ ਵਲੋਂ ਧਰਮਪਾਲ ਨੂੰ ਭਗੋੜਾ ਕਰਾਰ ਦਿੱਤਾ ਗਿਆ ਹੈ, ਪਰ ਬੀਤੇ 5-6 ਮਹੀਨੇ ਤੋਂ ਉਹ ਸ਼ਰੇਆਮ ਜੰਡਿਆਲਾ ਗੁਰੂ ਵਿਚ ਘੁੰਮ ਰਿਹਾ ਹੈ ਅਤੇ ਬੀਤੇ ਕੱਲ੍ਹ 5 ਸਤੰਬਰ ਦੀ ਰਾਤ ਨੂੰ ਕਰੀਬ 8.30 ਵਜੇ ਉਸ ਦੀ ਦੁਕਾਨ `ਤੇ ਆ ਕੇ ਧਮਕੀਆਂ ਦਿੰਦੇ ਹੋਏ ਕਿਹਾ ਕਿ ਉਹ ਕੋਰਟ ਵਿਚੋਂ ਧਰਮਪਾਲ ਖਿਲਾਫ ਕੀਤੀ ਸ਼ਿਕਾਇਤ ਨੂੰ ਵਾਪਿਸ ਲੈ ਲਵੇ ਨਹੀਂ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ।ਗੁਰਪ੍ਰੀਤ ਸਿੰਘ ਨੇ ਮੰਗ ਕੀਤੀ ਕਿ ਅਦਾਲਤ ਵਲੋਂ ਭਗੌੜੇ ਧਰਮਪਾਲ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਅਦਾਲਤ ਵਿਚੋਂ ਇਨਸਾਫ ਮਿਲ ਸਕੇ ।ਇਸ ਸਬੰਧੀ ਦਰਖਾਸਤ ਵਿਚ ਦਿਤੇ ਧਰਮਪਾਲ ਦੇ ਫੋਨ ਨੁੰਬਰ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਉਸ ਨੇ ਪੈਸੇ ਜਰੂਰ ਦੇਣੇ ਹਨ, ਪਰ ਧਮਕੀਆਂ ਨਹੀਂ ਦਿੱਤੀਆਂ ਅਤੇ ਅਦਾਲਤ ਵਲੋਂ ਉਸ ਨੂੰ ਕੋਈ ਸੰਮਨ ਨਹੀਂ ਆਏ ਕਿ ਉਹ ਭਗੋੜਾ ਹੈ।ਉਧਰ ਚੋਂਕੀ ਇੰਚਾਰਜ ਨਰੇਸ਼ ਕੁਮਾਰ ਨੇ ਸ਼ਿਕਾਇਤ ਸਬੰਧੀ ਕਿਹਾ ਕਿ ਜਾਂਚ ਪੜਤਾਲ ਉਪਰੰਤ ਧਰਮਪਾਲ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply