ਦੋਸ਼ੀਆਂ ਖਿਲਾਫ ਭੰਨਤੋੜ ਕਰਨ ਤੇ ਹੁੱਲੜਬਾਜ਼ੀ ਦੇ ਕੇਸ ਦਰਜ਼- ਥਾਣਾ ਮੁੱਖੀ
ਪੱਟੀ, 8 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਪੱਟੀ ਸ਼ਹਿਰ ਦੇ ਮੇਨ ਬਜ਼ਾਰ ਸਥਿਤ ਗੁਰਦਵਾਰਾ ਬਾਬਾ ਹਿੰਮਤ ਸਿੰਘ ਵਿਖੇ ਦੁਕਾਨ `ਤੇ ਕਬਜ਼ਾ ਕਰਨ ਦੀ ਨੀਅਤ ਨਾਲ ਇਕ ਧਿਰ ਵਲੋਂ ਦੂਸਰੀ ਦੇ 4 ਵਿਅਕਤੀਆਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜਖਮੀ ਕਰਨ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਰਾਜਯੋਧਬੀਰ ਸਿੰਘ ਤੇ ਸਰਪ੍ਰਸਤ ਪਿ੍ਰੰ: ਚਰਨ ਸਿੰਘ ਨੇ ਦੱਸਿਆ ਕਿ ਕਮੇਟੀ ਵਿਚ 11 ਮੈਬਰ ਹਨ ਤੇ 4 ਕਮੇਟੀ ਮੈਂਬਰਾਂ ਨੇ ਕਮੇਟੀ ਅਧੀਨ ਇੱਕ ਦੁਕਾਨ ਇਕ 1 ਲੱਖ ਰੁਪਏ ਵਿਚ ਕਿਸੇ ਨੂੰ ਦੇ ਦਿੱਤੀ ਸੀ, ਪਰ ਜਦ ਉਨਾਂ ਨੂੰ ਉਕਤ ਦੁਕਾਨ ਦੇਣ ਦਾ ਪਤਾ ਲੱਗਾ ਤਾਂ 2 ਸਤੰਬਰ ਨੂੰ ਉਕਤ ਦੁਕਾਨ ਦੀ ਬਾਕੀ ਕਮੇਟੀ ਮੈਂਬਰਾਂ ਦੀ ਸਹਿਮਤੀ ਨਾਲ ਬੋਲੀ ਕਰਵਾਈ, ਜੋ ਕਿ 7 ਲੱਖ 50 ਹਜ਼ਾਰ ਰੁਪਏ `ਤੇ ਗਈ ਅਤੇ ਦੁਕਾਨ ਉਕਤ ਬੋਲੀਕਾਰ ਨੂੰ ਦੇ ਦਿੱਤੀ।4 ਮੈਂਬਰਾਂ ਨੇ ਉਕਤ ਬੋਲੀ ਦਾ ਵਿਰੋਧ ਕੀਤਾ ਤੇ ਜਬਰਨ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ ਕਰਦਿਆਂ ਅੱਜ ਸਵੇਰੇ 10 ਵਜ਼ੇ ਦੇ ਕਰੀਬ ਕਮੇਟੀ ਦੇ ਬਾਕੀ ਦੁਕਾਨਾਂ ਤੇ ਆ ਕੇ ਉਕਤ 4 ਦੋਸ਼ੀਆਂ ਤੇ ਉਨਾਂ ਦੇ 15-20 ਹੋਰ ਸਾਥੀਆਂ ਨੇ ਤੇਜ਼ਧਾਰ ਹਥਿਆਰਾਂ ਹਮਲਾ ਕਰ ਕਰ ਕੇ ਸਰਪ੍ਰਸਤ ਪਿ੍ਰੰ: ਚਰਨ ਸਿੰਘ, ਬਲਦੇਵ ਸਿੰਘ, ਹਰਦੇਵ ਸਿੰਘ ਅਤੇ ਜਸਪਾਲ ਸਿੰਘ ਨੂੰ ਜਖਮੀ ਕਰ ਦਿਤਾ ਤੇ ਦੋਸ਼ੀ ਮੌਕੇ ਤੋ ਫਰਾਰ ਹੋ ਗਏ।ਉਕਤ ਘਟਨਾ ਵਾਪਰਨ ਨਾਲ ਨੇੜਲੇ ਦੁਕਾਨਦਾਰਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਉਕਤ ਹੋਈ ਘਟਨਾ ਨੇੜੇ ਲੱਗੇ ਸੀ ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ ਹੈ।ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁੱਖੀ ਹਰਦੀਪ ਸਿੰਘ ਤੇ ਪੁਲਿਸ ਪਾਰਟੀ ਪਹੁੰਚੇ ਤੇ ਜਾਣਕਾਰੀ ਹਾਸਲ ਕੀਤੀ।ਉਨਾਂ ਨੇ ਜਖਮੀਆਂ ਨੂੰ ਤਰੁੰਤ ਇਲਾਜ਼ ਲਈ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ।ਥਾਣਾ ਮੁੱਖੀ ਹਰਦੀਪ ਸਿੰਘ ਨੇ ਕਿਹਾ ਕਿ ਜਖਮੀ ਵਿਅਕਤੀਆਂ ਦੇ ਬਿਆਨ ਦਰਜ਼ ਕਰ ਲਏ ਹਨ ਅਤੇ ਦੋਸ਼ੀਆਂ ਖਿਲਾਫ ਭੰਨਤੋੜ ਕਰਨ ਤੇ ਹੁੱਲੜਬਾਜ਼ੀ ਕਰਨ ਸਬੰਧੀ ਕੇਸ ਦਰਜ਼ ਕਰ ਲਿਆ ਗਿਆ ਹੈ।ਥਾਣਾ ਮੁਖੀ ਨੇ ਕਿਹਾ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਬਖਸਿਆਂ ਨਹੀ ਜਾਵੇਗਾ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media