Wednesday, March 25, 2026

ਜੋੜਿਆਂ `ਤੇ ਖੰਡੇ ਦਾ ਨਿਸ਼ਾਨ ਬਣਾਉਣ ਵਾਲੀ ਫੈਕਟਰੀ ਖਿਲਾਫ ਮੰਗੀ ਕਾਰਵਾਈ

ਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਪਟਿਆਲਾ ਦੀ ਫੈਕਟਰੀ ਵਲੋਂ Giani-Gurbachan-Singh1ਜੋੜਿਆਂ `ਤੇ ਖੰਡੇ ਦਾ ਨਿਸ਼ਾਨ ਬਣਾਉਣ ਦੇ ਕੇਸ ਦੀ ਪੜਤਾਲ ਕਰਨ ਲਈ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਇਕ ਸਬ-ਕਮੇਟੀ ਬਣਾਈ ਗਈ ਹੈ, ਜੋ ਇਸ ਕੇਸ ਦੀ ਪੂਰੀ ਘੋਖ-ਪੜਤਾਲ ਕਰੇਗੀ।ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਵੀ ਦੁਕਾਨਾਂ ਪੁਰ ਇਸ ਤਰ੍ਹਾਂ ਦੇ ਜੋੜੇ ਵਿਕਰੀ ਹੋ ਰਹੇ ਹਨ, ਉਨ੍ਹਾਂ ਉਪਰ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ।ਦੁਕਾਨਾਂ ਵਾਲੇ ਇਸ ਤਰ੍ਹਾਂ ਦੇ ਇਤਰਾਜਯੋਗ ਸਮਾਨ ਨੂੰ ਨਾ ਵੇਚਣ ਅਤੇ ਵਾਪਸ ਫੈਕਟਰੀ ਵਿਚ ਭੇਜਣ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply