ਖ਼ਾਲਸਾ ਕਾਲਜ ਵੂਮੈਨ ਵਿਖੇ ‘ਨੈਸ਼ਨਲ ਆਹਾਰ ਹਫ਼ਤਾ’ ਵਿਸ਼ੇ ’ਤੇ ਪ੍ਰੋਗਰਾਮ
ਅੰਮ੍ਰਿਤਸਰ, 9 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)-ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਹੋਮ ਸਾਇੰਸ ਵਿਭਾਗ ਵੱਲੋਂ 7 ਰੋਜ਼ਾ ‘ਸੰਤੁਲਿਤ ਆਹਾਰ
ਹਫ਼ਤਾ’ ਮਨਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਹਫ਼ਤੇ ਦੌਰਾਨ ਰੋਜ਼ਾਨਾ ਵਿਦਿਆਰਥੀਆਂ ਨੂੰ ਤੰਦਰੁਸਤੀ ਅਤੇ ਸਿਹਤ ਨਾਲ ਸਬੰਧਿਤ ਜਾਣਕਾਰੀ ਪ੍ਰਦਾਨ ਕੀਤੀ ਗਈ।
ਇਸ ਦੌਰਾਨ ਉਚੇਚੇ ਤੌਰ ’ਤੇ ਪੁੱਜੇ ਡਾਇਟੀਸ਼ੀਅਨ, ਰਿਧੀ ਖੰਨਾ ਨੇ ‘ਪੋਸ਼ਟਿਕ ਸਨੈਕਿੰਗ ਅਤੇ ਨਾਸ਼ਤੇ ਦੀ ਮਹੱਤਤਾ ’ਤੇ ਆਪਣੇ ਵਿਸ਼ੇਸ਼ ਭਾਸ਼ਣ ਦੌਰਾਨ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨਾਸ਼ਤਾ ਨਾ ਕਰਨ ਕਰਕੇ ਸਿਹਤ ਨੂੰ ਹੋਣ ਵਾਲੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਘਰ ਬਣਾਏ ਹੋਏ ਸਨੈਕਸ ਖਾਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਮਾਰਕੀਟ ’ਚ ਕਈ ਥਾਵਾਂ ’ਤੇ ਮਿਲਾਵਟੀ ਵਸਤੂਆਂ ਮੌਜ਼ੂਦ ਹਨ, ਜਿਸਦੇ ਸੇਵਨ ਨਾਲ ਇਨਸਾਨੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਹੈ ਅਤੇ ਸਾਡੀ ਸਿਹਤ ਨੂੰ ਹਾਨੀ ਪਹੁੰਚਾਉਂਦਿਆ ਬਿਮਾਰੀਆਂ ’ਚ ਜਕੜ੍ਹ ’ਚ ਲਿਜਾ ਰਹੀਆਂ ਹਨ।
ਇਸ ਤੋਂ ਪਹਿਲਾਂ ਪ੍ਰਿੰਸੀਪਲ ਡਾ. ਮਾਹਲ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਹੀ ਖਾਣ-ਪੀਣ ਨਾ ਸਿਰਫ਼ ਸਿਹਤ ਲਈ ਲਾਹੇਵੰਦ ਹੈ, ਬਲਕਿ ਇਹ ਸਕਾਰਾਤਮਕ ਮਨ ਅਤੇ ਊਰਜਾ ਦੀ ਪ੍ਰਾਪਤੀ ਦਾ ਵੀ ਪ੍ਰਮੁੱਖ ਸ੍ਰੋਤ ਹੈ। ਉਨ੍ਹਾਂ ਕਿਹਾ ਕਿ ਬਜ਼ਾਰੀ ਮਿਲਾਵਟੀ ਪਕਵਾਨਾਂ ਨਾਲੋਂ ਘਰ ’ਚ ਤਿਆਰ ਕੀਤੇ ਜਾਂਦੇ ਪਕਵਾਨਾਂ, ਸਬਜ਼ੀਆਂ ਆਦਿ ਨੂੰ ਤਰਜੀਹ ਦੇਣਾ ਚਾਹੀਦਾ ਹੈ।ਉਨ੍ਹਾਂ ਵਿਭਾਗ ਵਲੋਂ ਆਯੋਜਿਤ ਉਕਤ ਪ੍ਰੋਗਰਾਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਹਰੇਕ ਨੂੰ ਹਿੱਸਾ ਬਣਨਾ ਚਾਹੀਦਾ ਹੈ। ਲੈਕਚਰ ਦੇ ਅੰਤ ’ਚ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸਿਹਤ ਅਤੇ ਸੰਤੁਲਿਤ ਆਹਾਰ ਸਬੰਧੀ ਸਵਾਲ ਪੁੱਛੇ ਗਏ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media