ਸਮਰਾਲਾ, 9 ਸਤੰਬਰ (ਪੰਜਾਬ ਪੋਸਟ- ਕੰਗ)- ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਦੇ ਉਪਰਾਲੇ ਸਦਕਾ ਜ਼ਿਲਾ ਲੁਧਿਆਣਾ ਵਿਚ ਚੱਲ ਰਹੇ ਪ੍ਰਯਾਸ ਪ੍ਰੋਗਰਾਮ
ਦੌਰਾਨ ਅੱਜ ਐਸ.ਡੀ.ਐਮ ਦਫਤਰ ਸਮਰਾਲਾ ਵੱਲੋਂ ਤਹਿਸੀਲਦਾਰ ਜਸਵਿੰਦਰ ਸਿੰਘ ਟਿਵਾਣਾ ਨੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ +1 ਅਤੇ +2 ਦੇ ਸਾਇੰਸ ਗਰੁੱਪ ਦੇ ਵਿਦਿਆਰਥੀਆਂ ਲਈ ਚੱਲ ਰਹੀਆਂ ਕੋਚਿੰਗ ਕਲਾਸਾਂ ਦੌਰਾਨ ਬੱਚਿਆਂ ਦੇ ਰੂਬਰੂ ਹੋ ਕੇ ਉਨਾਂ ਨਾਲ ਇਸ ਸੰਬੰਧੀ ਵਿਚਾਰ ਸਾਂਝੇ ਕੀਤੇ।ਉਨਾਂ ਨੇ ਬੱਚਿਆਂ ਨੂੰ ਇਸ ਕੋਚਿੰਗ ਦੀ ਮਹੱਤਤਾ ਦੱਸੀ।
ਜ਼ਿਲਾ ਸਾਇੰਸ ਸੁਪਰਵਾਈਜ਼ਰ ਸ੍ਰੀਮਤੀ ਬਲਵਿੰਦਰ ਕੌਰ, ਉਪ ਜ਼ਿਲਾ ਸਿੱਖਿਆ ਅਫਸਰ (ਸ ਸ) ਆਸ਼ੀਸ਼ ਕੁਮਾਰ ਨੇ ਇਸ ਪ੍ਰੋਜੈਕਟ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਕੋਚਿੰਗ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਸਮਰਾਲਾ, ਖੰਨਾਂ ਅਤੇ ਪਾਇਲ ਤਹਿਸੀਲਾਂ ਦੇ ਪਿ੍ਰੰਸੀਪਲਾਂ ਅਤੇ ਲੈਕਚਰਾਰਾਂ ਦੇ ਵਿਸ਼ੇਸ਼ ਯੋਗਦਾਨ ਲਈ ਉਨਾਂ ਦੀ ਪ੍ਰਸ਼ੰਸਾ ਕੀਤੀ।ਸਮੁੱਚੇ ਪ੍ਰੋਜੈਕਟ ਦੀ ਮੋਨੀਟਰਿੰਗ ਸ੍ਰੀਮਤੀ ਬਲਵਿੰਦਰ ਕੌਰ ਜ਼ਿਲਾ ਸਾਇੰਸ ਸੁਪਰਵਾਈਜ਼ਰ, ਆਸ਼ੀਸ਼ ਕੁਮਾਰ (ਸਸ) ਪਿ੍ਰੰਸੀਪਲ ਗੁਰਦੀਪ ਸਿੰਘ ਰਾਏ ਸ.ਕੰ.ਸ.ਸ.ਸ. ਸਮਰਾਲਾ ਅਤੇ ਪਿ੍ਰੰਸੀਪਲ ਸੰਜੀਵ ਕੁਮਾਰ ਸੱਦੀ ਸ.ਸ.ਸ.ਸ ਗੋਸਲਾਂ ਵੱਲੋਂ ਕੀਤੀ ਜਾ ਰਹੀ ਹੈ।ਇਸ ਮੌਕੇ ਮੁਨੀਸ਼ ਕੁਮਾਰ, ਅਵਤਾਰ ਸਿੰਘ, ਅਮਰੀਕ ਸਿੰਘ, ਹਰਵਿੰਦਰ ਕੌਰ ਰੂਪਰਾਏ, ਰੇਨੁਕਾ ਧੀਰ, ਅਮਨ ਸ਼ਰਮਾ, ਤਾਨੀਆ ਚਾਂਦੀ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media