ਬਠਿੰਡਾ, 10 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ
ਮਹਿਰਾਜ ਤੇ ਮਾਲਵਾ ਜੋਨ ਦੇ ਆਗੂ ਭਾਈ ਗੁਰਵਿੰਦਰ ਸਿੰਘ ਬਠਿੰਡਾ ਵੱਲੋਂ ਸਥਾਨਕ ਪ੍ਰੈਸ ਕਲੱਬ ਬਠਿੰਡਾ ਵਿੱਚ ਪ੍ਰੈਸ ਕਾਨਫ਼ਰੰਸ ਦੌਰਾਨ 20 ਵੀਂ ਸਦੀ ਦੇ ਸਿੱਖ ਅਜ਼ਾਦੀ ਲਹਿਰ ਦੇ ਮਹਾਂ ਨਾਇਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਬਲਾਤਕਾਰੀ ਸੌਦਾ ਸਾਧ ਨਾਲ ਤੁਲਨਾ ਕਰਨ ’ਤੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਅਜਿਹੇ ਸਿੱਖ ਨਾਇਕਾਂ, ਆਗੂਆਂ ਨੂੰ ਇੱਕ ਸਾਜਿਸ਼ ਤਹਿਤ ਬਦਨਾਮ ਕਰਨ ਦੀ ਸ਼ਾਜਿਸ਼ ਕੀਤੀ ਜਾ ਰਹੀ ਹੈ ਤਾਂ ਕਿ ਪੰਜਾਬ ਦੇ ਸਾਂਤਮਈ ਮਾਹੌਲ ਨੂੰ ਖ਼ਰਾਬ ਕੀਤਾ ਜਾਵੇ।ਉਨਾਂ ਜਲੰਧਰ ਤੋਂ ਛਪਦੇ ਇੱਕ ਪੰਜਾਬੀ ਸਮੂਹ ਅਖ਼ਬਾਰ ਗਰੁੱਪ ਵਿੱਚ ਕੁਲਦੀਪ ਨਈਅਰ ਵੱਲੋਂ ਇਕ ਲੇਖ ’ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੌਦਾ ਸਾਧ ਨਾਲ ਤੁਲਨਾ ਕਰਨ ਦਾ ਨੋਟਿਸ ਲਿਆ।ਉਨਾਂ ਲੇਖਕ ਨਈਅਰ ਨੂੰ ਇਸ ਮਸਲੇ ’ਤੇ ਤੁਰੰਤ ਮਾਫ਼ੀ ਮੰਗਣ ਲਈ ਵੀ ਕਿਹਾ।ਸਿੱਖ ਅਜ਼ਾਦੀ ਲਹਿਰ ਦੇ ਮਹਾਂ ਨਾਇਕ ਸੰਤ ਸਿਪਾਹੀ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਦਿਲਾਂ ਵਿੱਚ ਅਜ਼ਾਦੀ ਪ੍ਰਾਪਤੀ ਦੀ ਤਾਂਘ ਤੱਕ ਵਸੇ ਹੋਏ ਹਨ, ਉਹਨਾਂ ਦੀ ਸਖ਼ਸੀਅਤ ’ਤੇ ਚਿੱਕੜ ਉਛਾਲੀ ਕਰਕੇ ਕੁੱਝ ਲੋਕ ਇੱਕ ਸਾਜਿਸ਼ੀ ਢੰਗ ਨਾਲ ਸਿੱਖ ਮਾਨਸਿਕਤਾ ਨੂੰ ਝੰਜੋੜ ਕੇ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ।
ਦਲ ਖ਼ਾਲਸਾ ਨੇ ਸਮੂਹ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਸਿੱਖਾਂ ਜਾਂ ਅਜ਼ਾਦੀ ਦੇ ਸਿੱਖ ਨਾਇਕਾਂ ਨੂੰ ‘ਅੱਤਵਾਦੀ’ ਗਰਦਾਨਨ ਤੋਂ ਪਹਿਲਾ ਸਿੱਖਾਂ ਦੀ ਅੰਗਰੇਜ ਹਕੂਮਤ ਤੋਂ ਅਜ਼ਾਦੀ ਪ੍ਰਾਪਤ ਲਈ ਦਿੱਤੀਆਂ 90 ਪ੍ਰਤੀਸਤ ਕੁਰਬਾਨੀਆਂ ਨੂੰ ਯਾਦ ਕਰ ਲੈਣ। ਇਸ ਮੌਕੇ ਦਲ ਖ਼ਾਲਸਾ ਦੇ ਸੁਰਿੰਦਰ ਸਿੰਘ ਨਥਾਣਾ, ਜੀਵਨ ਸਿੰਘ ਗਿੱਲ ਕਲਾਂ, ਹਰਮੰਦਰ ਸਿੰਘ ਬਠਿੰਡਾ, ਜਗਸੀਰ ਸਿੰਘ ਤੁੰਗਵਾਲੀ, ਪਾਲਾ ਸਿੰਘ ਵੀ ਸ਼ਾਮਲ ਸਨ।ਉਨਾਂ ਇਹ ਵੀ ਕਿਹਾ ਕਿ ਜ਼ਿਕਰਯੋਗ ਹੈ ਕਿ ਆਪਣੀ ਵਿਵਾਦ ਗ੍ਰਸਤ ਸਵੈ-ਜੀਵਨੀ ‘ਬਿਓਂਡ ਦਾ ਲਾਇਨ’ ਵਿੱਚ ਵੀ ਦਲ ਖ਼ਾਲਸਾ, ਸੰਤ ਭਿੰਡਰਾਂਵਾਲਿਆਂ ਨੂੰ ਕਾਂਗਰਸ ਦੀ ਪੈਦਾਇਸ਼ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਨੂੰ ਆਈ.ਬੀ ਦਾ ਏਜੰਟ ਲਿਖਣ ਦੀ ਕੋਝੀ ਹਰਕਤ ਕੀਤੀ ਸੀ, ਜਿਸ ਦਾ ਦਲ ਖ਼ਾਲਸਾ ਵੱਲੋਂ ਵਿਰੋਧ ਕਰਨ ’ਤੇ ਕੁਲਦੀਪ ਨਈਅਰ ਨੇ ਇਹ ਤੁਕਾਂ ਆਪਣੀ ਕਿਤਾਬ ਵਿੱਚੋਂ ਹਟਾ ਦਿੱਤੀਆਂ ਸਨ ਅਤੇ ਇਸ ਸਬੰਧ ਵਿੱਚ ਸਿੱਖ ਸੰਗਤ ਕੋਲੋ ਮਾਫ਼ੀ ਵੀ ਮੰਗੀ ਸੀ, ਪਰ ਐਨਾ ਕੁੱਝ ਹੋਣ ਦੇ ਬਾਵਜੂਦ ਉਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਿਰੁੱਧ ਜ਼ਹਿਰ ਉਗਲਣੀ ਬੰਦ ਨਹੀਂ ਕੀਤੀ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media