Monday, March 30, 2026

ਮਾਲੇਰਕੋਟਲਾ ਦੇ ਜੋਨ ਪੱਧਰੀ ਅਥਲੈਟਿਕ ਮੁਕਾਬਲੇ ਕਰਵਾਏ ਗਏ

ਮਾਲੇਰਕੋਟਲਾ, 10 ਸਤੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਆਯੋਜਿਤ ਅੰਡਰ-19 ਮਾਲੇਰਕੋਟਲਾ ਜੋਨ ਦੇ ਅਥਲੈਟਿਕ PPN1009201714ਮੀਟ ਮੁਕਾਬਲਿਆਂ ‘ਚ ਅਲ-ਫਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਓਵਰ ਆਲ ਚੈਂੋਪੀਅਨ ਰਿਹਾ। ਸਕੂਲ ਵੱਲੋਂ 18 ਵਿਦਿਆਰਥਣਾਂ ਨੇ ਉਕਤ ਮੁਕਾਬਲਿਆਂ ‘ਚ ਹਿੱਸਾ ਲੈ ਕੇ ਗੋਲਡ ਮੈਡਲ ਤੇ ਚਾਂਦੀ ਤੇ ਤਗਮੇ ਪ੍ਰਾਪਤ ਕੀਤੇ।ਡਿਸਕਸ ਥ੍ਰੋ ‘ਚ ਮੁਸਤਫਾ ਪੁੱਤਰੀ ਅਬਦੁਲ ਹਮੀਦ ਤੇ ਹੈਮਰ ਥ੍ਰੋ ‘ਚ ਨਮਰਾ ਪੁੱਤਰੀ ਅਨਵਾਰ ਅਹਿਮਦ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ, ਨਮਰ ਨਦੀਮ ਪੁੱਤਰੀ ਮੁਹੰਮਦ ਨਦੀਮ ਨੇ ਵਾਕਿੰਗ ‘ਚ. ਮਨਤਸ਼ਾ ਪੁੱਤਰੀ ਮੁਹੰਮਦ ਅਰਸ਼ਦ ਨੇ 200 ਮੀਟਰ ਦੋੜ, ਇਰਹਮ ਪੁੱਤਰੀ ਮੁਹੰਮਦ ਖਾਲਿਦ ਨੇ 100 ਮੀਟਰ ਤੇ ਤਸਨੀਮ ਪੁੱਤਰੀ ਮੁਹੰਮਦ ਸ਼ਕੀਲ ਨੇ ਹੈਮਰ ਥ੍ਰੋ ‘ਚ ਦੂਜਾ ਸਥਾਨ ਪ੍ਰਾਪਤ ਕੀਤਾ ਤੇ  ਚਾਂਦੀ ਦਾ ਤਗਮਾ ਪ੍ਰਾਪਤ ਕਰਕੇ ਹੋਏ ਅਪਣੇ ਸਕੂਲ ਤੇ ਮਾਪਿਆ ਦਾ ਨਾਮ ਰੋਸ਼ਨ ਕੀਤਾ।ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਰਿਹਾਨਾ ਨਕਵੀ ਵਿਦਿਆਰਥਣਾਂ ਦੀ ਸਫਲਤਾ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਖੇਡਾਂ ਸਾਨੂੰ ਇੱਕ ਚੰਗਾ ਸ਼ਹਿਰੀ ਬਣਨ ‘ਚ ਸਹਾਇਤਾ ਕਰਦੀਆਂ ਹਨ ਤੇ ਖੇਡਾਂ ਹੀ ਸਾਨੂੰ ਅਨੁਸ਼ਾਸਨ ਸਿਖਾਉਂਦੀਆਂ ਹਨ। ਟਰੱਸਟ ਦੇ ਚੇਅਰਮੈਨ ਚੋਧਰੀ ਮੁਹੰਮਦ ਯਾਮੀਨ, ਟਰੱਸਟੀ ਮੁਹੰਮਦ ਸਲੀਮ ਬਖਸ਼ੀ ਨੇ ਗੋਲਡ ਮੈਡਲ ਤੇ ਚਾਂਦੀ ਦੇ ਤਗਮੇ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ, ਮਾਪਿਆਂ, ਪ੍ਰਿੰਸੀਪਲ ਰਿਹਾਨਾ ਨਕਵੀ ਦੇ ਨਾਲ-ਨਾਲ ਡੀ.ਪੀ ਮੁਹੰਮਦ ਨਦੀਮ, ਮੁਹੰਮਦ ਇਸਹਾਕ, ਕੁਲਵਿੰਦਰ ਕੌਰ ਤੇ ਮੁਹੰਮਦ ਆਜ਼ਮ ਨੂੰ ਮੁਬਾਰਕਬਾਦ ਪੇਸ਼ ਕੀਤੀ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply