Monday, March 30, 2026

ਆਰਟਿਸਟ ਪ੍ਰਭਲੀਨ 30 ਮਨਮੋਹਕ ਪੇਂਟਿੰਗਾਂ ਨਾਲ ਹੋਵੇਗੀ ਦਰਸ਼ਕਾਂ ਦੇ ਰੂਬਰੂ

22 ਤੋਂ 24 ਸਤੰਬਰ ਤੱਕ ਚੱਲੇਗੀ ਪੇਂਟਿੰਗ ਪ੍ਰਦਰਸ਼ਨੀ
ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ- ਦੀਪ  ਦਵਿੰਦਰ ਸਿੰਘ) – ਪਟਿਆਲਾ ਦੀ ਨਾਮਵਰ ਆਰਟਿਸਟ ਪ੍ਰਭਲੀਨ 30 ਮਨਮੋਹਕ ਪੇਂਟਿੰਗਾਂ ਨਾਲ ਅੰਮ੍ਰਿਤਸਰ ਦੇ Artist Prabhleen Kਦਰਸ਼ਕਾਂ ਦੇ ਰੂਬਰੂ ਹੋਵੇਗੀ।ਪ੍ਰਭਲੀਨ ਕੌਰ ਪਟਿਆਲਾ ਦੇ ਪ੍ਰਸਿੱਧ ਆਰਟਿਸਟ ਅਤੇ ਆਰਟ ਪ੍ਰਮੋਟਰ ਆਵਿਨਾਸ਼ ਗਾਗੇਟ ਦੀ ਅਗਵਾਈ ਵਿਚ ‘ਸਪਨੋਂ ਕੇ ਰੰਗ’ ਦੇ ਬੈਨਰ ਹੇਠ ਸਥਾਨਕ ਆਰਟ ਗੈਲਰੀ ਵਿਖੇ ਮਾਡਰਨ ਤੇ ਫਲੱਡ ਆਰਟ ਵਿੱਚ ਚਿੱਤਰੀਆਂ ਆਪਣੀਆਂ 30 ਮਨਮੋਹਕ ਪੇਂਟਿੰਗਾਂ ਦੀ ਪ੍ਰਦਰਸ਼ਨੀ ਲਗਾਏਗੀ।ਆਰਟਿਸਟ ਪ੍ਰਭਲੀਨ ਕੌਰ ਦੀ ਇਹ ਪ੍ਰਦਰਸ਼ਨੀ ਸਤੰਬਰ ਮਹੀਨੇ ਦੀ 22 ਤਰੀਕ ਤੋਂ ਸ਼ਰੂ ਹੋ ਕੇ 24 ਤੱਕ ਜਾਰੀ ਰਹੇਗੀ।
ਪ੍ਰਸਿੱਧ ਆਰਟਿਸਟ ਅਵਿਨਾਸ਼ ਗਾਗੇਟ ਅਤੇ ਪ੍ਰਭਲੀਨ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਇਸ ਤਿੰਨ ਦਿਨਾਂ ਪੇਂਟਿੰਗ ਪ੍ਰਦਰਸ਼ਨੀ ਦਾ ਸ਼ੁੱਭ ਆਰੰਭ ਆਰਟ ਗੈਲਰੀ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਕੀਤਾ ਜਾਵੇਗਾ, ਜਦ ਕਿ ਆਰਟ ਗੈਲਰੀ ਦੇ ਸੈਕਟਰੀ ਡਾ. ਪੀ.ਐਸ ਗਰੋਵਰ ਗੈਸਟ ਆਫ ਆਨਰ ਹੋਣਗੇ।ਇਸ ਸਮੇਂ ਫਾਇਨੈਂਸ ਸੈਕਟਰੀ ਅਰਵਿੰਦਰ ਸਿੰਘ ਚਮਕ ਤੇ ਗੁਰੂ ਨਗਰੀ ਦੇ ਪ੍ਰਸਿੱਧ ਆਰਟਿਸਟ ਅਤੁੱਲ ਮਹਿਰਾ ਹੌਸਲਾ ਅਫਜਾਈ ਕਰਨ ਲਈ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ।
ਪ੍ਰਭਲੀਨ ਕੌਰ ਇਸ ਤੋਂ ਪਹਿਲਾਂ ਵੀ ਗੁਰੂ ਨਗਰੀ ਦੀ ਆਰਟ ਗੈਲਰੀ ਵਿਚ ਗਰੁੱਪ ਸ਼ੋਅ ਤੇ ਨੈਸ਼ਨਲ ਕਲਾ ਪ੍ਰਦਰਸ਼ਨੀ ਵਿਚ ਹਿੱਸਾ ਲੈ ਕੇ ਆਪਣੀ ਆਰਟ ਨਾਲ ਧਮਾਲ ਪਾ ਚੁੱਕੀ ਹੈ ਅਤੇ ਇਸ ਪੇਂਟਿੰਗ ਪ੍ਰਦਰਸ਼ਨੀ ਵਿਚ ਉਸ ਨੇ ਆਪਣੀਆਂ ਪੇਟਿੰਗਾਂ ਨੂੰ ਐਬਸਟ੍ਰਕ ਆਰਟ ਤੇ ਫਲੱਡ ਆਰਟ ਤੋਂ ਇਲਾਵਾ ਕੁਦਰਤੀ ਦ੍ਰਿਸ਼ ਅਤੇ ਪੰਛੀਆਂ ਨੂੰ ਵੀ ਏਕਰੇਲਿਕ ਕਲਰ, ਆਇਲ ਕਲਰ ਅਤੇ ਮਿਕਸ ਮੀਡੀਆ ਨਾਲ ਸ਼ਿੰਗਾਰਿਆ ਗਿਆ ਹੈ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply