Thursday, August 13, 2026

ਸਰਕਾਰੀ ਸੀਨੀ: ਸੈਕੰ: ਸਕੂਲ ਕੋਟਾਲਾ ਨੇ ਜਿਲੇ `ਚ ਜਿੱਤਿਆ ਗੋਲਡ ਮੈਡਲ

PPN1109201718ਸਮਰਾਲਾ, 11 ਸਤੰਬਰ (ਪੰਜਾਬ ਪੋਸਟ- ਕੰਗ) – ਜਿੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਦੇ 147 ਖਿਡਾਰੀਆਂ ਨੇ ਜੋਨਲ ਸਕੂਲਜ਼ ਟੂਰਨਾਮੈਂਟ ਵਿੱਚ ਵੱਖ-ਵੱਖ ਖੇਡਾਂ ਵਿੱਚੋਂ ਸ਼ਾਨਦਾਰ ਪ੍ਰਾਪਤੀਆਂ ਕਰਕੇ ਸਕੂਲ ਲਈ ਜਿੱਤਾਂ ਦਰਜ ਕੀਤੀਆਂ ਸਨ ਅਤੇ ਉਹਨਾਂ ਪ੍ਰਾਪਤੀਆਂ ਨੂੰ ਜਾਰੀ ਰੱਖਦੇ ਹੋਏ ਜ਼ਿਲਾ ਪੱਧਰੀ ਖੇਡਾਂ ਵਿੱਚ ਕੋਟਾਲਾ ਸਕੂਲ ਦੇ ਖਿਡਾਰੀ ਪਰਮਵੀਰ ਸਿੰਘ ਨੇ ਅੰਡਰ-18 ਉਮਰ ਗਰੁੱਪ ਵਿੱਚ ਓਪਨ ਜ਼ਿਲਾ ਟੂਰਨਾਮੈਂਟ ਲੁਧਿਆਣਾ ਵਿਖੇ ਗੋਲਡ ਮੈਡਲ ਜਿੱਤਿਆ, ਫੁੱਟਬਾਲ ਅੰਡਰ-14 ਲੜਕੀਆਂ ਨੇ ਜ਼ਿਲਾ ਸਕੂਲਜ਼ ਟੂਰਨਾਮੈਂਟ ਵਿੱਚੋਂ ਦੂਸਰਾ ਸਥਾਨ ਆਪਣੇ ਹੈਂਡਬਾਲ ਅੰਡਰ-19 ਲੜਕਿਆਂ ਦੀ ਟੀਮ ਵਿੱਚ ਚਾਰ ਖਿਡਾਰੀਆਂ ਨੇ ਜ਼ਿਲੇ ਭਰ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ।ਇਨਾਂ ਸ਼ਾਨਦਾਰ ਪ੍ਰਾਪਤੀਆਂ ਲਈ ਪਿੰ੍ਰਸੀਪਲ ਗੁਰਜੰਟ ਸਿੰਘ ਨੇ ਰਛਪਾਲ ਸਿੰਘ ਕੰਗ ਲੈਕ: ਫਿਜੀਕਲ ਐਜੂਕੇਸ਼ਨ, ਅਮਰਜੀਤ ਸਿੰਘ ਪੀ.ਟੀ.ਆਈ, ਰਾਜਵੀਰ ਸਿੰਘ, ਜੋਸ਼ ਸਿੰਘ, ਰਾਜਿੰਦਰ ਸਿੰਘ, ਰਣਜੀਤ ਸਿੰਘ, ਕਰਨਵੀਰ ਸਿੰਘ, ਗੁਰਤੇਜ ਸਿੰਘ, ਸੁਖਮੀਨ ਕੰਗ ਅਤੇ ਸਮੂਹ ਸਟਾਫ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਨੂੰ ਵਧਾਈਆਂ ਦਿੱਤੀਆਂ ਗਈਆਂ।ਇਸ ਮੌਕੇ ਸਮੂਹ ਸਟਾਫ ਨੇ ਰਿਟਾ: ਹੈੱਡ ਮਾਸਟਰ ਹਰਜੀਤ ਸਿੰਘ ਸਟੇਟ ਐਵਾਰਡੀ, ਚਰਨਜੀਤ ਸਿੰਘ ਕੰਧੋਲਾ ਕੈਨੇਡਾ, ਦਲਵੀਰ ਸਿੰਘ ਮਾਂਗਟ ਅਮਰੀਕਾ, ਹਰਪ੍ਰੀਤ ਸਿੰਘ ਕੋਟਾਲਾ ਸਪੋਰਟਸ ਤੇ ਹੋਰ ਦਾਨੀ ਸੱਜਣਾਂ ਦਾ ਵੀ ਧੰਨਵਾਦ ਕੀਤਾ, ਜਿਹਨਾਂ ਨੇ ਸਕੂਲ ਦੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ, ਕਿੱਟਾਂ ਅਤੇ ਖੇਡਾਂ ਦਾ ਸਮਾਨ ਦੇ ਕੇ ਉਹਨਾਂ ਨੂੰ  ਇਸ ਪ੍ਰਾਪਤੀਆਂ ਦੇ ਲਈ ਯੋਗ ਬਣਾਇਆ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply