ਨਵੀਂ ਦਿੱਲੀ, 13 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਪ੍ਰਧਾਨਗੀ ਹੇਠ ਹੋਈ ਵੱਖ-ਵੱਖ
ਬੁੱਧੀਜੀਵੀਆਂ, ਸਿਆਸੀ ਤੇ ਧਾਰਮਿਕ ਆਗੂਆਂ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਮਾਸਟਰ ਤਾਰਾ ਸਿੰਘ ਦੀ 50 ਬਰਸੀ ਸ਼੍ਰੋਮਣੀ ਅਕਾਲੀ ਦਲ ਮਨਾਏਗਾ ਤੇ ਇਸ ਸਮਾਗਮ ਨੂੰ ਇੱਕ ਇਤਿਹਾਸਕ ਸਮਾਗਮ ਦਾ ਰੂਪ ਦਿੱਤਾ ਜਾਵੇਗਾ।
ਜਾਰੀ ਇੱਕ ਬਿਆਨ ਰਾਹੀ ੍ਰ ਸਰਨਾ ਨੇ ਕਿਹਾ ਕਿ ਅਜਾਦੀ ਤੋ ਪਹਿਲਾਂ ਤੇ ਬਾਅਦ ਵਿੱਚ ਮਾਸਟਰ ਤਾਰਾ ਸਿੰਘ ਜੀ ਨੇ ਨਿਸਵਾਰਥ ਸੇਵਾ ਕਰਕੇ ਕਈ ਪੰਥਕ ਪ੍ਰਾਪਤੀਆਂ ਕੀਤੀਆਂ।ਉਹਨਾਂ ਕਿਹਾ ਕਿ ਪੰਥਕ ਸਫਾਂ ਵਿੱਚ ਮਾਸਟਰ ਜੀ ਦਾ ਨਾਮ ਧਰੂ ਤਾਰੇ ਵਾਂਗ ਚਮਕਦਾ ਹੈ ਤੇ ਅਜਾਦੀ ਦੀ ਲੜਾਈ ਵਿੱਚ ਪਾਇਆ ਉਹਨਾਂ ਦਾ ਯੋਗਦਾਨ ਕਾਫੀ ਸ਼ਲਾਘਾਯੋਗ ਰਿਹਾ ਹੈ।
ਇਸੇ ਤਰਾਂ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਮਨਾਏ ਜਾਣ ਵਾਲੇ ਬਰਸੀ ਸਮਾਗਮ ਵਿੱਚ ਸੰਗਤਾਂ ਬਿਨਾਂ ਕਿਸੇ ਰਾਜਸੀ ਭਿੰਨ ਭਾਵ ਦੇ ਸ਼ਾਮਲ ਹੋਣ। ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮ ਪੰਥ ਵਿੱਚ ਨਵੀ ਸੋਚ ਪੈਦਾ ਕਰਦੇ ਹਨ।ਪੋ. ਪਿ੍ਰਥੀਪਲ ਸਿੰਘ ਕਪੂਰ ਸਾਬਕਾ ੳਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਕਿ ਇਸ ਸਮਾਗਮ ਵਿੱਚ ਪੰਥਕ ਬੁੱਧੀਜੀਵੀ ਵੀ ਵੱਡੀ ਪੱਧਰ `ਤੇ ਭਾਗ ਲੈਣ ਤਾਂ ਕਿ ਮਾਸਟਰ ਜੀ ਦੀ ਸਖਸ਼ੀਅਤਾਂ ਨੂੰ ਉਭਾਰਿਆ ਜਾ ਸਕੇ।ਡਾ. ਐਸ.ਪੀ ਸਿੰਘ ਸਾਬਕਾ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋ ਮਾਸਟਰ ਤਾਰਾ ਸਿੰਘ ਜੀ ਦੀ ਬਰਸੀ ਸਮਾਗਮ ਮਨਾਏ ਜਾਣ ਦੀ ਸ਼ਲਾਘਾ ਕਰਦਿਆਂ ਸਲਾਹ ਦਿੱਤੀ ਕਿ ਇਹ ਸਮਾਗਮ ਲੁਧਿਆਣੇ ਵਿੱਚ ਕੀਤਾ ਜਾਵੇ ਅਤੇ ਮਾਸਟਰ ਜੀ ਦੀ ਸ਼ਖਸ਼ੀਅਤ ਨੂੰ ਸਿੱਖ ਨੌਜਵਾਨਾਂ ਦੇ ਆਦਰਸ਼ ਵਜੋਂ ਪੇਸ਼ ਕੀਤਾ ਜਾਵੇ। ਡਾਕਟਰ ਅਮਰਜੀਤ ਸਿੰਘ ਦੁਆ ਨੇ ਸੁਝਾਅ ਦਿੱਤਾ ਕਿ ਮਾਸਟਰ ਜੀ ਦੇ ਸੰਘਰਸ਼ ਨਾਲ ਜੁੜੇ ਰਹੇ ਸਾਥੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇ।
ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਨਵੰਬਰ 2017 ਦੇ ਅਖੀਰਲੇ ਹਫਤੇ ਮਾਸਟਰ ਦੀ ਯਾਦ ਵਿੱਚ ਯਾਦਗਾਰੀ ਸਮਾਰੋਹ ਕੀਤਾ ਜਾਵੇਗਾ ਅਤੇ ਵੱਖ ਵੱਖ ਪ੍ਰਕਾਰ ਦੇ ਸੁਝਾਅ ਅਨੁਸਾਰ ਸਮਾਗਮ ਦੀ ਰੂਪ ਰੇਖਾ ਤਿਆਰ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਸਮਾਗਮ ਸਿਰਫ ਮਾਸਟਰ ਜੀ ਨੂੰ ਯਾਦ ਕਰਨ ਤੱਕ ਹੀ ਸੀਮਤ ਨਹੀ ਹੋਵੇਗਾ ਸਗੋ ਉਹਨਾਂ ਦੇ ਆਦਰਸ਼ਾਂ ਦੀ ਪਾਲਣਾ ਵੀ ਕੀਤੀ ਜਾਵੇਗੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media