Saturday, March 28, 2026

ਕੁਲਦੀਪ ਨਈਅਰ ਪੰਥ ਵਿਰੋਧੀ ਏਜੰਸੀਆਂ ਦਾ ਹੱਥ ਠੋਕਾ – ਰਜਿੰਦਰ ਸਿੰਘ ਮਹਿਤਾ

ਅੰਮਿ੍ਤਸਰ, 13 ਸਤੰਬਰ (ਪੰਜਾਬ ਪੋਸਟ ਬਿਊੋਰੋ)  ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਸਰਪ੍ਰਸਤ ਭਾਈ ਰਜਿੰਦਰ Rajinder S Mehtaਸਿੰਘ ਮਹਿਤਾ ਨੇ ਨਈਅਰ ਦੀ ਸੰਤਾਂ ਪ੍ਰਤੀ ਮਾੜੀ ਸੋਚ ਨੂੰ ਲੈ ਕੇ ਉਹਨਾਂ ’ਤੇ ਸਖ਼ਤ ਟਿੱਪਣੀ ਕੀਤੀ ਹੈ।
ਭਾਈ ਮਹਿਤਾ ਨੇ ਸੰਤ ਭਿੰਡਰਾਂਵਾਲੇ ਨਾਲ ਸਿਰਸਾ ਡੇਰਾ ਮੁਖੀ ਦੀ ਤੁਲਣਾ ਕਰਨ ’ਤੇ ਕੁਲਦੀਪ ਨਈਅਰ ਦੀ ਸਖ਼ਤ ਨਿਖੇਧੀ ਕਰਦਿਆਂ ਉਹਨਾਂ ਨੂੰ ਪੰਥ ਵਿਰੋਧੀ ਏਜੰਸੀਆਂ ਦਾ ਹੱਥ ਠੋਕਾ ਅਤੇ ਸਿਆਸੀ ਈਰਖਾਲੂ ਸੋਚ ਦਾ ਸ਼ਿਕਾਰ ਦੱਸਿਆ।ਉਹਨਾਂ ਕਿਹਾ ਕਿ ਨਈਅਰ ਵਰਗੇ ਸੀਨੀਅਰ ਪੱਤਰਕਾਰ ਦੀ ਕਲਮ ਦਾ ਇੰਨੀ ਨੀਵੇਂ ਪੱਧਰ ’ਤੇ ਚਲੇ ਜਾਣ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ।ਉਹਨਾਂ ਕਿਹਾ ਕਿ ਨਈਅਰ ਸੰਤਾਂ ਦੀ ਸੋਚ ਨੂੰ ਸਮਝ ਨਹੀਂ ਸਕਿਆ ਅਤੇ ਉਹਨਾਂ ਖ਼ਿਲਾਫ਼ ਕੂੜ ਪ੍ਰਚਾਰ ਕਰਨ ’ਚ ਹੀ ਲਗਾ ਰਿਹਾ।ਉਹਨਾਂ ਨਈਅਰ ਵੱਲੋਂ ਸੰਤਾਂ ਬਾਰੇ ਕੀਤੀ ਗਈ ਟਿੱਪਣੀ ਨੂੰ ਅਤਿ ਨਿੰਦਣਯੋਗ ਕਿਹਾ। ਉਹਨਾਂ ਕਿਹਾ ਕਿ ਕਿਸੇ ਵੀ ਪੱਤਰਕਾਰ ਜਾਂ ਕਾਲਮਨਵੀਸ ਨੂੰ ਕਿਸੇ ਸ਼ਖਸ ਦੇ ਬਾਰੇ ਮੁਕੰਮਲ ਜਾਣਕਾਰੀ ਨਾ ਹੋਵੇ ਜਾਂ ਉਹਨਾਂ ਦੀ ਸ਼ਖਸੀਅਤ ਦਾ ਦੂਜਿਆਂ ’ਤੇ ਪਏ ਪ੍ਰਭਾਵ ਨੂੰ ਜਾਣੇ ਬਿਨਾ ਕੋਈ ਵੀ ਮਾੜੀ ਜਾਂ ਗਲਤ ਟਿੱਪਣੀ ਨਹੀਂ ਕੀਤੀ ਜਾਣੀ ਚਾਹੀਦੀ। ਕਿਸੇ ਬਾਰੇ ਬਿਨਾ ਪੜਚੋਲ ਕੋਈ ਵੀ ਟਿੱਪਣੀ ਸੱਚਾਈ ਤੋਂ ਕੋਹਾਂ ਦੁਰ ਹੁੰਦੇ ਹਨ। ਉਹਨਾਂ ਕਿਹਾ ਕਿ ਰਾਮ ਰਹੀਮ ਨੂੰ ਕੁਲ ਦੁਨੀਆ ਦਾ ਮੀਡੀਆ ਦਿਨ ਰਾਤ ਲਾਹਨਤਾਂ ਪਾ ਰਹੀ ਹੈ।ਤਾਂ ਦੂਜੇ ਪਾਸੇ ਦੇਖਿਆ ਜਾਵੇ ਤਾਂ ਇਹ ਇਤਿਹਾਸ ’ਚ ਪਹਿਲੀ ਵਾਰ ਦੇਖਣ ’ਚ ਆ ਰਿਹਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੱਚੀ ਸੁੱਚੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੀ ਸਰੀਰਕ ਗੈਰ ਹਾਜ਼ਰੀ ਵਿੱਚ ਵੀ ਸਿੱਖ ਨੌਜਵਾਨ ਉਹਨਾਂ ਨੂੰ ਆਪਣਾ ਆਦਰਸ਼ ਅਤੇ ਆਗੂ ਤਸਲੀਮ ਕਰਦੇ ਹਨ ਅਤੇ ਇਹ ਇੱਕ ਸਚਾਈ ਹੈ ਕਿ ਅੱਜ ਤੱਕ ਕੋਈ ਵੀ ਆਗੂ ਉਸ ਦਾ ਸਥਾਨ ਨਹੀਂ ਲੈ ਸਕਿਆ ਹੈ।ਉਹਨਾਂ ਕਿਹਾ ਕਿ ਸੰਤਾਂ ਬਾਰੇ ਨਈਅਰ ਵਰਗਿਆਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਪ੍ਰਤੀ ਕੋਈ ਵੀ ਮੰਦਭਾਵਨਾ ਅਤੇ ਨਾਕਾਰਾਤਮਕ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply