Saturday, March 28, 2026

ਧਾਰਮਿਕ ਚਿੰਨ ਕਿਰਪਾਨ `ਤੇ ਲਾਈ ਪਾਬੰਦੀ ਨੂੰ ਸਿੱਖ ਕਦੇ ਬਰਦਾਸ਼ਤ ਨਹੀਂ ਕਰਨਗੇ- ਜਥੇਦਾਰ

ਅੰਮ੍ਰਿਤਸਰ, 14 ਸਤੰਬਰ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਕਿ ਕਰਨਾਟਕਾ ਸਰਕਾਰ ਵੱਲੋਂ G. Gurbachan S11aਸਿੱਖਾਂ ਦੇ ਧਾਰਮਿਕ ਚਿੰਨ ਕਿਰਪਾਨ, ਜੋ ਸਿੱਖਾਂ ਦੇ ਪੰਜ ਕਕਾਰਾ ਵਿਚੋਂ ਇੱਕ ਹੈ, ਪਹਿਨਣ ‘ਤੇ ਪਾਬੰਦੀ ਲਗਾਈ ਹੈ।ਇਹ ਬਹੁਤ ਘਟੀਆ ਅਤੇ ਕਮੀਨੀ ਕਾਰਵਾਈ ਹੈ।ਸਿੱਖ ਧਰਮ ਵਿਚ ਕਰਨਾਟਕਾ ਸਰਕਾਰ ਵੱਲੋਂ ਦਖ਼ਲ ਅੰਦਾਜੀ ਕਰਨਾ ਭਾਰਤੀ ਸੰਵਿਧਾਨ ਦੀ ਉਲੰਘਣਾ ਹੈ।ਜਿਸ ਵਿਚ ਧਾਰਾ 25 ਤੋਂ 28 ਤਹਿਤ ਹਰ ਵਿਅਕਤੀ ਨੂੰ ਧਰਮ ਦੀ ਅਜਾਦੀ ਦਾ ਅਧਿਕਾਰ ਹੈ, ਉਸ ਨੂੰ ਕਰਨਾਟਕ ਸਰਕਾਰ ਨੇ ਜਾਣ ਬੁੱਝ ਕੇ ਖਤਮ ਕਰ ਦਿੱਤਾ ਹੈ ਅਤੇ ਸਿੱਖਾਂ ਨੂੰ ਸਰਕਾਰ ਵਲੋਂ ਦੋ ਨੰਬਰ ਦੇ ਸ਼ਹਿਰੀ ਦਰਸਾਇਆ ਗਿਆ ਹੈ।ਇਸ ਗਿਣੀ ਮਿਥੀ ਸਾਜਿਸ਼ ਤਹਿਤ ਸਿੱਖਾਂ ਦੇ ਧਰਮ ਵਿਚ ਦਖਲਅੰਦਾਜੀ ਕੀਤੀ ਗਈ ਹੈ, ਪ੍ਰੰਤੂ ਸਿੱਖ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਜਥੇਦਾਰ ਨੇ ਕਿਹਾ ਕਿ ਕੇਂਦਰ ਸਰਕਾਰ ਤੁਰੰਤ ਦਖ਼ਲਅੰਦਾਜੀ ਕਰਕੇ ਇਸ ਤਰ੍ਹਾਂ ਦੀਆਂ ਹੋ ਰਹੀਆਂ ਹਿਰਦੇਵੇਧਿਕ ਕਾਰਵਾਈਆਂ ਜਿਨ੍ਹਾਂ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪੁੱਜਦੀ ਹੈ, ਤੁਰੰਤ ਕਰਨਾਟਕ ਸਰਕਾਰ ਨਾਲ ਰਾਫਤਾ ਕਾਇਮ ਕਰਕੇ ਬੰਦ ਕਰਵਾਏ ਅਤੇ ਕਿਰਪਾਨ ਉਪਰ ਲਗਾਈ ਪਾਬੰਦੀ ਨੂੰ ਤੁਰੰਤ ਹਟਾਏ।ਅਜਿਹਾ ਨਾ ਹੋਵੇ ਕਿ ਇਸ ਧਰਮ ਨਿਰਪੱਖ ਦੇਸ਼ ਵਿਚ ਧਰਮ ਦੇ ਅਧਾਰ `ਤੇ ਹੀ ਦੰਗੇ-ਫਸਾਦ ਹੋ ਜਾਣ।ਜਿਸ ਵਿਚ ਸਥਿਤੀ ਨਾਲ ਨਜਿੱਠਣਾ ਔਖਾ ਹੋ ਜਾਵੇ।ਕਿਉਂਕਿ ਕਿਰਪਾਨ ਸਿੱਖਾਂ ਦੇ ਪੰਜ ਕਕਾਰਾਂ ਵਿਚੋਂ ਇੱਕ ਹੈ।ਜਿਸ ਨੂੰ ਸਿੱਖ ਆਪਣੇ ਸਰੀਰ ਨਾਲੋਂ ਕਦੇ ਵੀ ਵੱਖ ਨਹੀਂ ਕਰ ਸਕਦਾ।
ਭਾਰਤ ਦੇ ਸਵਿਧਾਨ ਅਨੁਸਾਰ ਭਾਰਤ ਵਿਚ ਹਰ ਆਦਮੀ ਆਪਣੇ ਧਰਮ ਦੀ ਅਜ਼ਾਦੀ ਦਾ ਨਿੱਘ ਮਾਣ ਸਕਦਾ ਹੈ ਪ੍ਰੰਤੂ ਸਿੱਖਾਂ ਉਪਰ ਇਹ ਕਾਨੂੰਨ ਕਿਉਂ ਨਹੀਂ ਲਾਗੂ ਹੋਣ ਦਿੱੱਤਾ ਜਾਂਦਾ।ਚਾਹੀਦਾ ਤਾਂ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਇੱਕ ਮਤਾ ਪਾਸ ਕਰਕੇ ਭਾਰਤ ਦੀਆਂ ਸਾਰੀਆ ਸਟੇਟਾਂ ਨੂੰ ਭੇਜਿਆ ਜਾਵੇ ਕਿ ਕਿਸੇ ਵੀ ਧਰਮ ਵਿਚ ਸਰਕਾਰਾਂ ਜਾਣਬੁੱਝ ਕੇ ਦਖ਼ਲਅੰਦਾਜ਼ੀ ਨਾ ਕਰਨ।
ਗਿ. ਗੁਰਬਚਨ ਸਿੰਘ ਨੇ ਸਖ਼ਤ ਲਹਿਜੇ ਵਿਚ ਕਿਹਾ ਕਿ ਕਰਨਾਟਕਾ ਸਰਕਾਰ ਵੱਲੋਂ ਸਿੱਖੀ ਸਿਧਾਂਤਾਂ `ਤੇ ਕੀਤੇ ਜਾ ਰਹੇ ਹਮਲੇ, ਜਿਸ ਵਿਚ ਕਿਰਪਾਨ ਪਹਿਨਣ ਉੁਪਰ ਲਗਾਈ ਪਾਬੰਦੀ ਨੂੰ ਤੁਰੰਤ ਹਟਾਇਆ ਜਾਵੇ, ਨਹੀਂ ਤਾਂ ਇਸ ਦੇ ਸਿੱਟੇ ਭਿਆਨਕ ਨਿਕਲ ਸਕਦੇ ਹਨ।ਉਨਾਂ ਨੇ ਕੇਂਦਰ ਦੀ ਸਰਕਾਰ ਨੂੰ ਇਸ ਸਬੰਧੀ ਤੁਰੰਤ ਐਕਸ਼ਨ ਲੈਣ ਲਈ ਕਿਹਾ ਹੈ।ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਸਬੰਧੀ ਤੁਰੰਤ ਸਰਕਾਰ ਨਾਲ ਰਾਫਤਾ ਕਾਇਮ ਕਰਕੇ ਇਸ ਨਿੰਦਣਯੋਗ ਮਸਲੇ ਨੂੰ ਸੁਲਝਾਇਆ ਜਾਵੇ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply