Wednesday, April 1, 2026

ਜਪਾਨੀ ਕੰਪਨੀ ਸੁਮੀਤੋਮੋ ਕੈਮੀਕਲਜ਼ ਵੱਲੋਂ 21 ਵਿਦਿਆਰਥੀ ਲਾਈਵ ਪ੍ਰੋਜੈਕਟ ਲਈ ਚੁਣੇ

PPN1509201713
ਬਠਿੰਡਾ, 15 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਅਦਾਰਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਬਾਬਾ ਫ਼ਰੀਦ ਕਾਲਜ ਵਿਖੇ ਜਪਾਨੀ ਕੰਪਨੀ ਸੁਮੀਤੋਮੋ ਕੈਮੀਕਲਜ਼ ਨੇ ‘ਕਪਾਹ ਦੀ ਖੇਤੀ ਤੇ ਅਧਾਰਿਤ ਲਾਈਵ ਪ੍ਰੋਜੈਕਟ’ ਲਈ ਬੀ.ਐਸ.ਸੀ.( ਐਗਰੀਕਲਚਰ) ਦੇ ਵਿਦਿਆਰਥੀਆਂ ਦੀ ਇੰਟਰਵਿਊ ਕੀਤੀ।ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਆਪਣੀ ਯੋਗਤਾ ਅਤੇ ਹੁਨਰ ਦਾ ਚੰਗਾ ਪ੍ਰਦਰਸ਼ਨ ਕੀਤਾ।ਵਿਦਿਆਰਥੀਆਂ ਦੇ ਖੋਤੀਬਾੜੀ ਨਾਲ ਸੰਬੰਧਤ ਤਕਨੀਕੀ ਗਿਆਨ ਅਤੇ ਪੇਸ਼ੇਵਰ ਪਹੁੰਚ ਦੇ ਸਿੱਟੇ ਵਜੋਂ ਕੰਪਨੀ ਦੇ ਅਧਿਕਾਰੀ ਬਹੁਤ ਪ੍ਰਭਾਵਿਤ ਹੋਏ ਅਤੇ 21 ਵਿਦਿਆਰਥੀਆਂ ਨੂੰ ਲਾਈਵ ਪ੍ਰੋਜੈਕਟ ਲਈ ਚੁਣਿਆ ਗਿਆ।ਲਾਈਵ ਪ੍ਰੋਜੈਕਟ ਜਮਾਂ ਕਰਵਾਉਣ ਤੋਂ ਬਾਦ ਕੰਪਨੀ ਹੋਣਹਾਰ ਵਿਦਿਆਰਥੀਆਂ ਨੂੰ ਸ਼ਾਰਟ ਲਿਸਟ ਕਰਕੇ ਨੌਕਰੀ ਦੀ ਪੇਸ਼ਕਸ਼ ਕਰੇਗੀ ਜਿਸ ਸਦਕਾ ਸ਼ਾਰਟ ਲਿਸਟ ਕੀਤੇ ਵਿਦਿਆਰਥੀ ਆਪਣੀ ਪੜਾਈ ਪੂਰੀ ਕਰਨ ਤੋਂ ਬਾਦ ਜਪਾਨੀ ਕੰਪਨੀ ਸੁਮੀਤੋਮੋ ਕੈਮੀਕਲਜ਼ ਲਈ ਕੰਮ ਕਰਨਗੇ।ਦੱਸਣਯੋਗ ਹੈ ਕਿ ਸੁਮੀਤੋਮੋ ਕੈਮੀਕਲਜ਼ ਲਿਮ. ਜਪਾਨ ਦੀ ਪ੍ਰਸਿੱਧ ਬਹੁਕੌਮੀ ਕੰਪਨੀ ਹੈ ਜੋ ਪ੍ਰਦੂਸ਼ਣ ਕੰਟਰੋਲ ਕਰਨ ਅਤੇ ਖੇਤੀ ਉਤਪਾਦਨ ਨੂੰ ਵਧਾਉਣ ਲਈ ਹਾਈਬਿ੍ਰਡ ਕੈਮੀਕਲਜ਼ ਬਣਾਉਂਦੀ ਹੈ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਲਾਈਵ ਪ੍ਰੋਜੈਕਟ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply